38 ਸਾਲ ਬਰਫ ‘ਚ ਦੱਬੀ ਰਹੀ ਸ਼ਹੀਦ ਜਵਾਨ ਦੀ ਲਾਸ਼,ਹੁਣ ਹੋਵੇਗਾ ਅੰਤਿਮ ਸੰਸਕਾਰ

1984 ਵਿੱਚ ਸਿਆਚਿਨ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਝੜਪ ਦੌਰਾਨ 19 ਕੁਮਾਉਂ ਰੈਜੀਮੈਂਟ ਦੇ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਿਆ ਸੀ। ਉਸ ਤੂਫ਼ਾਨ ਵਿੱਚ 19 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ 14 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ, ਪਰ ਪੰਜ ਲਾਸ਼ਾਂ ਨਹੀਂ ਮਿਲੀਆਂ ਸਨ। ਜਿਸ ਸਮੇਂ ਚੰਦਰਸ਼ੇਖਰ ਸ਼ਹੀਦ ਹੋਏ ਸਨ, ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਸਨ, 7 ਸਾਲ ਅਤੇ 4 ਸਾਲ। ਅੱਜ ਉਨ੍ਹਾਂ ਦੀ ਉਮਰ 45 ਅਤੇ 42 ਸਾਲ ਹੈ। 38 ਸਾਲ ਬਾਅਦ ਚੰਦਰਸ਼ੇਖਰ ਦੀ ਲਾਸ਼ ਸਿਆਚਿਨ ‘ਚੋਂ ਮਿਲੀ ਹੈ। ਇਹ ਜਾਣਕਾਰੀ ਫੌਜ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਭਾਵ ਸੁਤੰਤਰਤਾ ਦਿਵਸ ‘ਤੇ ਉਨ੍ਹਾਂ ਦੀ ਦੇਹ ਨੂੰ ਹਲਦਵਾਨੀ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਫੌਜੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸ਼ਹੀਦ ਚੰਦਰਸ਼ੇਖਰ ਦੀ ਪਤਨੀ ਸ਼ਾਂਤੀ ਦੇਵੀ ਹਲਦਵਾਨੀ ‘ਚ ਪੈਡੀ ਮਿਲ ਨੇੜੇ ਸਰਸਵਤੀ ਵਿਹਾਰ ਕਾਲੋਨੀ ‘ਚ ਰਹਿੰਦੀ ਹੈ। 38 ਸਾਲ ਪਹਿਲਾਂ ਜਦੋਂ ਉਸ ਦਾ ਪਤੀ ਸ਼ਹੀਦ ਹੋਇਆ ਸੀ ਤਾਂ ਉਸ ਨੇ ਲਾਸ਼ ਨਾ ਮਿਲਣ ‘ਤੇ ਰੀਤੀ-ਰਿਵਾਜਾਂ ਨਾਲ ਅੰਤਿਮ ਰਸਮਾਂ ਕਰ ਦਿੱਤੀਆਂ ਸੀ। ਲਾਸ਼ ਬਰਾਮਦ ਨਾ ਹੋਣ ਕਾਰਨ ਸ਼ਾਂਤੀ ਦੇਵੀ ਅਤੇ ਉਸ ਦੀਆਂ ਬੇਟੀਆਂ ਉਸ ਦਾ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੀਆਂ। ਹੁਣ ਜਦੋਂ ਆਰਮੀ ਵਾਲੇ ਪਾਸਿਓਂ ਸੂਚਨਾ ਦਿੱਤੀ ਗਈ ਹੈ ਤਾਂ ਧੀਆਂ ਆਪਣੇ ਪਿਤਾ ਦਾ ਚਿਹਰਾ ਦੇਖ ਸਕਣਗੀਆਂ।

Total Views: 248 ,
Real Estate