900 ਬੱਚਿਆਂ ਦੇ ਬਾਪ ਏਡਮ ਹੂਪਰ ਦਾ ਮਿਸ਼ਨ ਹੈ ‘ਬੇਬੀ ਮੇਕਿੰਗ ਟੂਰ’

ਬਠਿੰਡਾ, 28 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਦੁਨੀਆਂ ਵਿੱਚ ਅਜਿਹੀਆਂ ਖ਼ਬਰਾਂ ਵੀ ਪੜ੍ਹਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜੋ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ। ਹਰ ਇਨਸਾਨ ਜਿੰਦਗੀ ਵਿੱਚ ਕੁੱਝ ਨਾ ਕੁੱਝ ਕਰਕੇ ਵਿਖਾਉਣਾ ਚਾਹੁੰਦਾ ਹੈ ਅਤੇ ਮਿਸ਼ਨ ਬਣਾ ਕੇ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਅਜਿਹਾ ਹੀ ਇੱਕ ਆਦਮੀ ਆਸਟਰੇਲੀਆ ਦੇ ਪ੍ਰਸਿੱਧ ਸ਼ਹਿਰ ਪਰਥ ਦਾ ਵਸਨੀਕ ‘ਏਡਮ ਹੂਪਰ’ ਹੈ। ਪਤੀ ਵਿੱਚ ਬੱਚੇ ਪੈਦਾ ਕਰਨ ਦੀ ਘਾਟ ਸਦਕਾ ਜਿਹਨਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ, ਰੂਪਰ ਉਹਨਾਂ ਔਰਤਾਂ ਦੇ ਬੱਚੇ ਪੈਦਾ ਕਰਨ ਵਿੱਚ ਸਹਿਯੋਗ ਦਿੰਦਾ ਹੈ। ਹੁਣ ਤੱਕ ਉਹ 900 ਔਰਤਾਂ ਨੂੰ ਬੱਚਾ ਪੈਦਾ ਕਰਨ ਵਿੱਚ ਸਹਿਯੋਗ ਕਰ ਚੁੱਕਾ ਹੈ, ਯਾਨੀ ਕਿ ਵੱਖ ਵੱਖ ਔਰਤਾਂ ਤੋਂ ਉਹ ਨੌ ਸੌ ਬੱਚਿਆਂ ਦਾ ਬਾਪ ਬਣ ਚੁੱਕਾ ਹੈ। ਉਸਨੇ ਕੁਈਨਜ਼ਲੈਂਡ ਤੋਂ ‘ਬੇਬੀ ਮੇਕਿੰਗ ਟੂਰ’ ਦਾ ਐਲਾਨ ਕੀਤਾ ਹੈ, ਜਿਸ ਮੁਤਾਬਿਕ ਉਹ ਦਸ ਦਿਨ ਦੇ ਟੂਰ ਤੇ ਹੈ। ਇਸ ਕਾਰਜ ਨੂੰ ਉਹ ਆਪਣਾ ਮਿਸ਼ਨ ਮੰਨਦਾ ਹੈ।
ਦੋ ਬੱਚਿਆਂ ਦਾ ਬਾਪ 37 ਸਾਲਾ ਹੂਪਰ ਮੁਫ਼ਤ ਵਿੱਚ ਆਪਣਾ ਸਪਰਮ ਦਿੰਦਾ ਹੈ, ਜਿਸਤੋਂ ਔਰਤਾਂ ਬੱਚਾ ਪੈਦਾ ਕਰ ਸਕਦੀਆਂ ਹਨ। ਉਹ ਔਰਤਾਂ ਜੋ ਮਹਿੰਗਾ ਸਪਰਮ ਖਰੀਦ ਨਹੀਂ ਸਕਦੀਆਂ ਅਤੇ ਬੱਚਾ ਪੈਦਾ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਰੂਪਰ ਮੁਫ਼ਤ ਵਿੱਚ ਸਪਰਮ ਦਿੰਦਾ ਹੈ। ਉਸਦਾ ਕਹਿਣਾ ਹੈ ਕਿ ਉਹ ਸਭ ਦੀ ਖਾਹਿਸ਼ ਤਾਂ ਪੂਰੀ ਨਹੀਂ ਕਰ ਸਕਦਾ, ਪਰ ਜਿਨੀ ਮੱਦਦ ਕਰ ਸਕਦਾ ਹੈ ਜਰੂਰ ਕਰਦਾ ਰਹੇਗਾ। ਉਹ ਹੋਰ ਨੌਜਵਾਨਾਂ ਨੂੰ ਵੀ ਸਪਰਮ ਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਰੂਪਰ ਦਾ ਕਹਿਣਾ ਹੈ ਕਿ ਉਸ ਕੋਲ ਦੂਰ ਦੂਰ ਤੋਂ ਬੱਚਾ ਪੈਦਾ ਕਰਨ ਲਈ ਸਪਰਮ ਲੈਣ ਵਾਸਤੇ ਸੰਪਰਕ ਕੀਤਾ ਜਾ ਰਿਹਾ ਹੈ। ਉਸਨੇ ਦੱਸਿਆ ਹੈ ਕਿ ਉਸ ਨਾਲ ਇੱਕ ਅਜਿਹੀ ਲੜਕੀ ਨੇ ਵੀ ਸੰਪਰਕ ਕੀਤਾ ਹੈ, ਜੋ ਕੁਆਰੀ ਹੈ ਅਤੇ ਬੱਚਾ ਪੈਦਾ ਕਰਨਾ ਚਾਹੁੰਦੀ ਹੈ। ਰੂਪਰ ਦਾ ਕਹਿਣਾ ਹੈ ਕਿ ਉਹ ਜਲਦੀ ਉਸ ਕੋਲ ਪਹੁੰਚ ਕਰਨ ਲਈ ਯਤਨ ਕਰ ਰਿਹਾ ਹੈ। ਇਸ ਤਰ੍ਹਾਂ ਔਰਤਾਂ ਬੱਚਾ ਪੈਦਾ ਕਰਦੀਆਂ ਹਨ ਅਤੇ ਉਸਦੇ ਬਾਪ ਦਾ ਨਾਂ ਆਪਣੇ ਪਤੀ ਦਾ ਦਰਜ ਕਰਵਾਉਂਦੀਆਂ ਹਨ।

Total Views: 297 ,
Real Estate