ਸਾਨਫਰਾਸਸਕੋ ਵਿਖੇ ਹੋਈ 45ਵੀਂ ਮੈਰਾਥਾਨ ਵਿੱਚ ਚਮਕਿਆ ਖਾਲਸਾਈ ਰੰਗ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਕੈਲੀਫੋਰਨੀਆਂ ਦੇ ਖ਼ੂਬਸੂਰਤ ਸ਼ਹਿਰ ਸਾਨਫਰਾਸਸਕੋ ਵਿਖੇ 45ਵੀਂ ਮੈਰਾਥਾਨ ਦੌੜ ਕਰਵਾਈ ਗਈ ਜਿਸ ਵਿੱਚ ਤਕਰੀਬਨ 20,000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਮੌਕੇ 5 ਕੇ, 10 ਕੇ, ਹਾਫ਼ ਮੈਰਾਥਾਨ, ਫੁੱਲ ਮੈਰਾਥਾਨ ਅਤੇ ਡਬਲ ਮੈਰਾਥਾਨ ਦੌੜਾਂ ਹੋਈਆ। ਇਸ 45ਵੀਂ ਮੈਰਾਥਾਨ ਵਿੱਚ ਜਿੱਥੇ 4 ਪੰਜਾਬੀਆ ਨੇ ਭਾਗ ਲੈਕੇ ਆਪਣੇ ਜੌਹਰ ਵਿਖਾਏ, ਓਥੇ ਸਿੱਖਸ ਫਾਰ ਹਮਿਉਨਟੀ ਦੇ ਵਲੰਟੀਅਰਾਂ ਨੇ ਪਾਣੀ ਅਤੇ ਗੇਟਰੇਡ ਆਦਿ ਡਰਿੰਕਾਂ ਦੀ ਸੇਵਾ ਨਿਭਾਈ। ਇਸ ਮੌਕੇ ਦਸਤਾਰਾਂ ਬੰਨੀ ਵਲੰਟੀਅਰ ਅਤੇ ਅਥਲੀਟ ਜਿਵੇਂ ਪੂਰੀ ਦੌੜ ਨੂੰ ਖਾਲਸਾਈ ਰੰਗ ਵਿੱਚ ਰੰਗ ਰਹੇ ਸਨ। ਇਸ ਮੌਕੇ ਸਿੱਖਸ ਫਾਰ ਹਮਿਉਨਟੀ ਨੇ ਤਕਰੀਬਨ 16,000 ਕੱਪ ਪਾਣੀ ਅਤੇ ਇਲੈਕਟਰੋ-ਲਾਈਟ ਡਰਿੰਕਸ ਦੇ ਵੰਡੇ, ਅਤੇ ਸਭਨਾਂ ਤੋਂ ਵਾਹਵਾ ਖੱਟੀ। ਫਰਿਜ਼ਨੋ ਨਿਵਾਸੀ ਕਮਲਜੀਤ ਬੈਨੀਪਾਲ ਨੇ ਆਪਣੀ ਉਮਰ ਵਰਗ ਦੌੜ ਦੌਰਾਨ ਤੀਸਰਾ ਸਥਾਨ ਹਾਸਲ ਕੀਤਾ। ਜਦੋ ਕਿ ਦਰਸ਼ਨ ਸਿੰਘ ਮੈਨਟੀਕਾ, ਰਜਿੰਦਰ ਸਿੰਘ ਸੇਖੋ ਅਤੇ ਨਰਿੰਦਰ ਕੌਰ ਸੇਖੋ ਨੇ ਵੀ ਇਹਨਾਂ ਦੌੜਾਂ ਵਿੱਚ ਭਾਗ ਲਿਆ।

Total Views: 369 ,
Real Estate