ਰਾਸ਼ਟਰਪਤੀ ਮੁਰਮੂ ਦੇ ਸੰਥਾਲ ਸਮਾਜ ਦੀਆਂ ਔਰਤਾਂ ਅਤੇ ਦਰਜਨ ਤਰ੍ਹਾਂ ਦੇ ਵਿਆਹ

ਸ੍ਰੀ ਮਤੀ ਦਰੋਪਦੀ ਮੁਰਮੂ ਦੇਸ਼ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਹ ਰਾਸ਼ਟਰਪਤੀ ਹੋਣ ਬਣਨ ਵਾਲੀ ਦੂਜੀ ਔਰਤ ਅਤੇ ਪਹਿਲੀ ਆਦਿਵਾਸੀ ਹਨ। ਉਹਨਾ ਦਾ ਸਬੰਧ ਸੰਥਾਲ ਆਦਿਵਾਸੀ ਭਾਈਚਾਰੇ ਨਾਲ ਹੈ ਅਤੇ ਇਹ ਗੌਂਡ ਅਤੇ ਭੀਲ ਤੋ ਬਾਅਦ ਦੇਸ਼ ਦਾ ਤੀਜਾ ਸਭ ਤੋਂ ਵੱਡਾ ਆਦਿਵਾਸੀ ਭਾਈਚਾਰਾ ਹੈ।
ਸੰਥਾਲ ਨੂੰ ਸੰਤਾਲ ਵੀ ਕਿਹਾ ਜਾਂਦਾ ਹੇ। ਸੰਥਾਲ ਦਾ ਮਤਲਬ ਸ਼ਾਂਤ ਵਿਅਕਤੀ ਹੁੰਦਾ ਹੈ। ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਇਹ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਇਸ ਭਾਈਚਾਰੇ ਦੀਆਂ ਰਵਾਇਤਾਂ ਬਹੁਤ ਅਲੱਗ ਹਨ ।
ਜਿਸ ਵਿੱਚ 12 ਤਰੀਕਿਆਂ ਨਾਲ ਵਿਆਹ ਹੁੰਦਾ ਹੈ।
1 ਸਦਾਇ ਜਾਂ ਰਾਇਵਰ ਬਾਪਲਾ : ਸੰਥਾਲ ਜਨਜਾਤੀ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤ ਨਾਲ ਜਿਹੜਾ ਵਿਆਹ ਹੁੰਦਾ ਉਸਨੂੰ ਸਦਾਇ ਜਾਂ ਰਾਇਵਰ ਬਾਪਲਾ ਆਖਦੇ ।
2 ਟੁਮਕਿ ਦਿਪਿਲ ਬਾਪਲਾ : ਇਸ ਵਿੱਚ ਘੱਟ ਖਰਚ ਦਾ ਪ੍ਰਚਲਨ ਹੈ ਯਾਨੀ ਕਿ ਬਰਾਤ ਲਈ ਭੋਜ ਨਹੀਂ ਹੁੰਦਾ । ਗਰੀਬ ਪਰਿਵਾਰਾਂ ‘ਚ ਇਹ ਰਵਾਇਤ ਪ੍ਰਚਲਿਤ ਹੈ।
3 ਅਪਾਡਗੀਰ ਬਾਪਲਾ ਜਾਂ ਅੰਗੀਰ ਬਾਪਲਾ : ਇੱਕ ਪ੍ਰਕਾਰ ਦਾ ਪ੍ਰੇਮ ਵਿਆਹ । ਸ਼ਾਦੀ ਤੋਂ ਬਾਅਦ ਜੋੜਾ ਅਣਜਾਣ ਥਾਂ ਤੇ ਰਹਿੰਦਾ ਹੈ । ਬੱਚੇ ਦੇ ਜਨਮ ਮਗਰੋਂ ਹੀ ਵਿਆਹ ਨੂੰ ਮਾਨਤਾ ਮਿਲਦੀ ਹੈ।
4 ਔਰ –ਆਦੇਰ ਬਾਪਲਾ : ਜਦੋ ਕਿਸੇ ਲੜਕੇ ਅਤੇ ਲੜਕੀ ਵਿੱਚ ਵਿਆਹ ਤੋਂ ਪਹਿਲਾਂ ਸਬੰਧ ਬਣ ਜਾਂਦਾ ਤਾਂ ਲੜਕਾ ਜ਼ਬਰਦਸਤੀ ਲੜਕੀ ਨੂੰ ਆਪਣੇ ਘਰ ਲਿਆ ਵਿਆਹ ਰਚਾਉਂਦਾ ਹੈ।
5 ਨਿਰਬੋਲੋਕ ਬਾਪਲਾ : ਸਬੰਧ ਬਣਨ ਤੋਂ ਬਾਅਦ ਜੇ ਲੜਕਾ ਸ਼ਾਦੀ ਤੋਂ ਇਨਕਾਰ ਕਰਦਾ ਹੈ ਤਾਂ ਲੜਕੀ ਜ਼ਬਰਦਸਤੀ ਲੜਕੇ ਦੇ ਘਰ ਰਹਿਣ ਲਈ ਚਲੀ ਜਾਂਦੀ ਹੈ।
6 ਇਤੁਤ ਬਾਪਲਾ : ਇਸ ਵਿੱਚ ਲੜਕਾ ਆਪਣੀ ਪਸੰਦ ਦੀ ਲੜਕੀ ਦੀ ਮਾਂਗ ‘ਚ ਜਬਰੀ ਸਿੰਦੂਰ ਭਰ ਦਿੰਦਾ ਹੈ।
7
ਹੀਰਾਮ ਚੇਤਾਨ ਬਾਪਲਾ : ਪਤਨੀ ਦੇ ਬੱਚੇ ਨਹੀਂ ਹੋਣ ਮਗਰੋਂ ਪਤੀ ਦੂਜਾ ਵਿਆਹ ਕਰਵਾ ਸਕਦਾ ਹੈ।
8 ਘਰ ਜਵਾਈ ਬਾਪਲਾ : ਇਸ ਵਿੱਚ ਲੜਕੀ ਦਾ ਭਾਈ ਨਾਬਾਲਿਗ ਹੁੰਦਾ ਹੈ ਅਜਿਹੇ ਵਿੱਚ ਲੜਕੇ ਨੂੰ 5 ਸਾਲ ਤੱਕ ਘਰ ਜਵਾਈ ਬਣ ਕੇ ਰਹਿਣਾ ਪੈਂਦਾ ਹੈ।
9 ਗੋਲਾਇਟੀ ਬਾਪਲਾ : ਇਹ ਦੋ ਭੈਣਾਂ ਅਤੇ ਦੋ ਭਰਾਵਾਂ ਦੀ ਸ਼ਾਦੀ ਹੁੰਦੀ ਹੈ।
10 ਜਾਵਾਇ ਕਿਰਿੰਜ ਬਾਪਲਾ : ਗਰਭਵਤੀ ਮਹਿਲਾ ਨਾਲ ਵਿਆਹ ਕਰਨਾ । ਬੱਚੇ ਨੂੰ ਪਿਤਾ ਦਾ ਨਾਂਮ ਦੇਣ ਲਈ ਪੁਰਸ਼ ਨੂੰ ਵਿਆਹ ਲਈ ਖਰੀਦਿਆ ਜਾਂਦਾ ਹੈ।
11 ਘਰ ਜਵਾਇ ਬਾਪਲਾ : ਲੜਕੀ ਦਾ ਕੋਈ ਭਾਈ ਨਾ ਹੋਵੇ ਤਾਂ ਲੜਕੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਰਾਤ ਲੈ ਕੇ ਦੁਲਹੇ ਦੇ ਘਰ ਜਾਂਦੀ ਹੈ। ਲੜਕੇ ਨੂੰ ਘਰ ਜਵਾਈ ਬਣ ਕੇ ਰਹਿਣਾ ਪੈਂਦਾ ਹੈ।
12 : ਸਹਾਇ ਬਾਪਲਾ : ਇਸ ਪ੍ਰਕਾਸ ਦੇ ਵਿਆਹ ਵਿੱਚ ਸਿੰਦੂਰ ਦੀ ਥਾਂ ਤੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸੰਥਾਲ ਵਿਦਰ੍ਹੋ ਤੋਂ ਪਹਿਲਾਂ ਇਸ ਪ੍ਰਕਾਸ ਦਾ ਵਿਆਹ ਦੇਖਣ ਨੂੰ ਮਿਲਦਾ ਸੀ ।
ਔਰਤਾਂ ਜਦੋਂ ਚਾਹੁੰਣ ਪਤੀ ਨੂੰ ਤਲਾਕ ਦੇ ਸਕਦੀਆਂ
ਸੰਥਾਲ ਸਮਾਜ ਵਿੱਚ ਤਲਾਕ ਨੂੰ ਹਊਆ ਨਹੀਂ ਸਮਝਿਆ ਜਾਂਦਾ । ਇੱਥੇ ਤਲਾਕ ਦੇਣ ਤੇ ਕੋਈ ਰੋਕ ਨਹੀਂ । ਔਰਤ- ਪੁਰਸ਼ ਕੋਈ ਵੀ ਤਲਾਕ ਦੇ ਸਕਦਾ ਹੈ। ਇੱਕ ਸੰਥਾਲ ਵਿਅਕਤੀ ਤਲਾਕ ਆਪਣੀ ਪਤਨੀ ਨੂੰ ਉਦੋਂ ਤਲਾਕ ਦੇ ਸਕਦਾ ਜਦੋਂ ਉਹ ਡਾਇਨ ਸਾਬਤ ਹੋ ਜਾਏ ਜਾਂ ਉਸਦੀ ਆਗਿਆ ਦਾ ਪਾਲਨ ਨਾ ਕਰੇ ।
ਉੱਥੇ ਹੀ ਇੱਕ ਸੰਥਾਲੀ ਔਰਤ ਆਪਣੀ ਦੇਖਭਾਲ ਨਹਂੀ ਕਰਨ ਤੇ, ਕਿਸੇ ਹੋਰ ਪੁਰਸ਼ ਨਾਲ ਸ਼ਾਦੀ ਕਰਨ ਦੀ ਇੱਛਾ ਦੇ ਆਧਾਰ ਤੇ ਤਲਾਕ ਦੇ ਸਕਦੀ ਹੇ। ਹਾਲਾਂਕਿ ਜਿਸ ਵਿਅਕਤੀ ਨਾਲ ਔਰਤ ਦੂਜੀ ਵਿਆਹ ਕਰਵਾਉਣਾ ਚਾਹੁੰਦੀ , ਉਹ, ਉਸਦੇ ਪਹਿਲੇ ਪਤੀ ਨੂੰ ਹਰਜਾਨਾ ਦੇਵੇਗਾ ।
ਇਸ ਸਮਾਜ ਵਿੱਚ ਬਹੂਆਂ ਘੁੰਡ ਨਹੀਂ ਕੱਢਦੀਆਂ ।
ਜਦੋਂ ਸੰਥਾਲ ਭਾਈਚਾਰੇ ਦੀ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਉਸਦਾ ਪਤੀ ਕਿਸੇ ਜਾਨਵਾਰ ਨੂੰ ਨਹੀਂ ਮਾਰਦਾ ਅਤੇ ਕਿਸੇ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਨਹੀਂ ਹੁੰਦਾ।

 

Total Views: 317 ,
Real Estate