ਜਸਬੀਰ ਗੁਣਾਚੌਰ ਦੀ ਅਮਰੀਕਾ ਫੇਰੀ ਤੇ ਉਹਨਾਂ ਦਾ ਹੋਇਆ ਜ਼ਬਰਦਸਤ ਸੁਆਗਤ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਅਮਰੀਕਾ ( ਇੰਡੀਆਨਾ)
ਪੰਜਾਬੀ ਗੀਤਕਾਰੀ ਦਾ ਵੱਡਾ ਨਾਮ ਜਸਬੀਰ ਗੁਣਾਚੌਰੀਆ, ਜਿੰਨਾ ਦੇ ਬਹੁਤ ਸਾਰੇ ਗੀਤ ਗਾਕੇ ਸੈਂਕੜੇ ਕਲਾਕਾਰ ਰਾਤੋ ਰਾਤ ਸਟਾਰ ਬਣ ਗਏ। ਮਨਮੋਹਨ ਵਾਰਸ ਤੋ ਲੈਕੇ ਅਨੇਕਾਂ ਨਾਮਵਰ ਗਾਇਕਾ ਨੇ ਉਹਨਾਂ ਦੇ ਗੀਤਾ ਨੂੰ ਅਵਾਜ਼ ਦਿੱਤੀ। ਦੁਨੀਆਂ ਦੇ ਹਰ ਕੋਨੇ ਵਿੱਚ ਉਹਨਾਂ ਨੂੰ ਚਹੁੰਣ ਵਾਲ਼ਿਆ ਦਾ ਤਾਂਤਾ ਲੱਗਾ ਹੋਇਆ ਹੈ, ਇਸੇ ਕਰਕੇ ਉਹ ਵਸਦੇ ਬੇਸ਼ੱਕ ਕਨੇਡਾ ਨੇ ਪਰ ਰੋਜ ਦੁਨੀਆ ਦੇ ਨਵੇਂ ਸ਼ਹਿਰ ਵਿੱਚ ਉਹਨਾਂ ਦਾ ਸੁਆਗਤ ਹੁੰਦਾ ਹੈ। ਕੈਲੀਫੋਰਨੀਆਂ ਤੋਂ ਬਾਅਦ ਹੁਣ ਉਹ ਆਪਣੇ ਈਸਟ-ਕੋਸਟ ਦੌਰੇ ਦੌਰਾਨ ਲਗਜਿੰਗਟਨ ਕੰਟੱਕੀ ਪਹੁੰਚੇ ਜਿੱਥੇ ਬਾਈ ਪਰਮਿੰਦਰ ਸਿੰਘ ਮਾਂਗਟ ਦੇ ਸੱਦੇ ਤੇ ਉਹ ਅਮਰੀਕਾ ਆਏ ‘ਤੇ ਉਹਨਾਂ ਦੀਆਂ ਮਹਿਫ਼ਲਾਂ ਦਾ ਰੰਗ ਮਾਣਦੇ ਉਹ ਇੰਡੀਅਨਐਪਲਸ ਵਿਖੇ ਦਰਸ਼ਨ ਸਿੰਘ ਦਰੜ (ਪਿੰਕਾ), ਗੁਰਮੀਤ ਡਿੱਪਟੀ, ਸੰਨਦੀਪ ਲਾਡੀ, ਮਨਜੀਤ ਨਾਗਰਾ ਆਦਿ ਸੱਜਣਾਂ ਕੋਲ ਰੁਕੇ, ਜਿੱਥੇ ਉਹਨਾਂ ਨੇ ਜਸਬੀਰ ਗੌਣਾਚੌਰੀਆ ਦਾ ਬਹੁਤ ਮਾਣ ਸਤਿਕਾਰ ਕੀਤਾ। ਇਹਨਾਂ ਮੌਕਿਆਂ ਦੌਰਾਨ ਜਿੱਥੇ ਉਹਨਾਂ ਈਸਟ- ਕੋਸਟ ਦੀਆਂ ਖ਼ੂਬਸੂਰਤ ਲੇਕਾਂ ਵਿੱਚ ਬੋਟਿੰਗ ਦੇ ਲੁਤਫ਼ ਲਏ, ਉੱਥੇ ਪ੍ਰੋਗਰਾਮਾਂ ਦੌਰਾਨ ਉਹਨਾਂ ਦੀ ਬਾਈਓਗ੍ਰਾਫੀ ਸ਼ਬਦਾ ਦਾ ਵਣਜਾਰਾ ਵੀ ਰਲੀਜ਼ ਕੀਤੀ ਗਈ। ਸਿੰਸਨੈਟੀ ਵਿਖੇ ਪ੍ਰੋਗਰਾਮ ਰੱਖਣ ਦਾ ਸਿਹਰਾ ਗੁਰਿੰਦਰ ਸਿੰਘ ਢਿੱਲੋ ‘ਤੇ ਟੀਮ, ਹਰਵਿੰਦਰ ਵਾਲੀਆ, ਸੁਰਜੀਤ ਮਾਵੀ, ਚਰਨਜੀਤ ਬਰਾੜ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਸਿਰ ਜਾਂਦਾ ਹੈ। ਲੂਇਸਵਿੱਲ ਵਿਖੇ ਜਸਬੀਰ ਗੁਣਾਚੌਰ ਨੇ ਉਪਕਾਰ ਸਿੰਘ ਸੋਹਲ, ਬਿੱਲੂ ਅਤੇ ਗੌਰਵ ਆਦਿ ਨਾਲ ਡਿਨਰ ਵੀ ਕੀਤਾ। ਜਸਬੀਰ ਗੁਣਾਚੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫੇਰੀ ਉਹਨਾਂ ਦੀ ਯਾਦਗਾਰੀ ਫੇਰੀ ਹੋ ਨਿਬੜੀ, ਜੋ ਮਾਣ ਸਤਿਕਾਰ ਸਾਰੇ ਦੋਸਤਾਂ ਨੇ ਉਹਨਾਂ ਨੂੰ ਦਿੱਤਾ, ਉਸ ਲਈ ਉਹ ਆਪਣੇ ਚਹੁੰਣ ਵਾਲ਼ਿਆ ਦੇ ਸਦਾ ਰਿਣੀ ਰਹਿਣਗੇ।

Total Views: 287 ,
Real Estate