ਜ਼ੀਕਰਪੁਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਤਿੰਨ ਗੈਂਗਸਟਰ ਕਾਬੂ

ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦੀ ਗੱਲ ਕਹੀ ਹੈ। ਕੱਲ੍ਹ ਦੇਰ ਰਾਤ ਜ਼ੀਕਰਪੁਰ ਦੇ ਬਲਟਾਣਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਠਭੇੜ ਹੋਈ। ਇਸ ਦੌਰਾਨ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਕਾਬਲੇ ‘ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਇਹ ਸਾਰੀ ਘਟਨਾ ਜ਼ੀਰਕਪੁਰ ਦੇ ਬਲਟਾਣਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ Elax in ਅੰਦਰ ਦੇ ਇਕ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਦੋ ਪਿਸਟਲ ਬਰਾਮਦ ਕੀਤੇ ਹਨ। ਇਹ ਗੈਂਗਸਟਰ ਅੰਕਿਤ ਰਾਣਾ ਦੇ ਕਹਿਣ ‘ਤੇ ਹੋਟਲ ਦੇ ਮਾਲਕ ਤੋਂ ਫਿਰੌਤੀ ਲੈਣ ਆਏ ਸਨ। ਪੁਲਿਸ ਨੇ ਟ੍ਰੈਪ ਲਗਾ ਕੇ ਇਨ੍ਹਾਂ ਨੂੰ ਫੜਿਆ ਹੈ। ਜਦੋਂ ਪੁਲਿਸ ਪਹੁੰਚੀ ਤਾਂ ਇਨ੍ਹਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਹੈ ਜਿਸ ਦੌਰਾਨ ਪੁਲਿਸ ਮੁਲਾਜ਼ਿਮ ਜ਼ਖ਼ਮੀ ਹੋ ਗਿਆ। 11 ਜੁਲਾਈ ਨੂੰ ਪੁਲਿਸ ਨੇ ਇਕ FIR ਦਰਜ ਕੀਤੀ ਸੀ ਜਿਸ ਦੇ ਅਧਾਰ ‘ਤੇ ਅੱਜ ਇਹ ਕਾਰਵਾਈ ਕੀਤੀ ਗਈ ।

Total Views: 74 ,
Real Estate