ਦੁਬਈ ਪੁਲਸ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਨਾ ਕਰਨ ਅਤੇ ਸੁਰੱਖਿਅਤ ਰਹਿਣ ਲਈ ਵਿਦੇਸ਼ਾਂ ‘ਚ ਕੁਝ ਬੁਨਿਆਦੀ ਸਾਵਧਾਨੀਆਂ ਵਰਤਣ। ਪਿਛਲੇ ਮਹੀਨੇ ਦੁਬਈ ਪੁਲਸ ਨੇ ਯਾਤਰੀਆਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਨਾ ਕਰਨ, ਜਿਸ ਰਾਹੀਂ ਨਿੱਜੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਕ ਨਿਊਜ਼ ਚੈਨਲ ਨਾਲ ਇੰਟਰਵਿਊ ‘ਚ ਦੁਬਈ ਪੁਲਸ ਦੇ ਸਾਈਬਰ ਜਾਂਚ ਵਿਭਾਗ ਦੇ ਡਾਇਰੈਕਟਰ ਕਰਨਲ ਸਈਦ ਅਲ ਹਾਜਰੀ ਨੇ ਇਸ ਬਾਰੇ ਵਿਸਥਾਰ ‘ਚ ਗੱਲਬਾਤ ਕੀਤੀ ਕਿ ਦੁਬਈ ਪੁਲਸ ਵੱਲੋਂ ਕਿਸ ਕਾਰਨ ਐਡਵਾਈਜ਼ਰੀ ਕੀਤੀ ਗਈ ਹੈ। ਅਲ ਹਾਜਰੀ ਨੇ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਦੀਆਂ ਘਟਨਾਵਾਂ, ਹੈਕਿੰਗ ਦੀਆਂ ਕੋਸ਼ਿਸ਼ਾਂ ਜਾਂ ਆਨਲਾਈਨ ਸ਼ਿਕਾਇਤਾਂ ਵੱਲੋਂ ਕੀਤੀ ਗਈ ਧੋਖਾਧੜੀ ਦੀ ਈ-ਕ੍ਰਾਈਮ ਸੇਵਾ ਤੋਂ ਇਕ ਦਿਨ ‘ਚ 100 ਤੋਂ 200 ਰਿਪੋਰਟਾਂ ਪ੍ਰਾਪਤ ਹੁੰਦੀਆਂ ਹਨ। ਦੱਸ ਦੇਈਏ ਕਿ ਦੁਬਈ ਪੁਲਸ ਵੱਲੋਂ ਈ-ਕ੍ਰਾਈਮ ਪਲੇਟਫਾਰਮ www.ecrime.ae ਇਕ ਸਵੈ ਸੇਵਾ ਪੋਰਟਲ ਹੈ ਜੋ ਜਨਤਾ ਨੂੰ ਸਾਈਬਰ ਅਪਰਾਧਾਂ ਦੇ ਸਬੰਧ ‘ਚ ਸ਼ਿਕਾਇਤ ਦਰਜ ਕਰਨ ਦੀ ਇਜਾਜ਼ਤ ਦਿੰਦਾ ਹੈ।
ਬੋਰਡਿੰਗ ਪਾਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾਉਣੀ ਪੈ ਸਕਦੀ ਹੈ ਭਾਰੀ
Total Views: 106 ,
Real Estate