ਸਵਿਟਜ਼ਰਲੈਂਡ ਦੇ ਖੂਬਸੂਰਤ ਮੈਦਾਨਾਂ ‘ਚ ਮੌਜੂਦ ਸਕੂਲ ਯੂਰਪ ਦੇ ਸਭ ਤੋਂ ਮਹਿੰਗੇ ਸਕੂਲਾਂ ‘ਚ ਗਿਣੇ ਜਾਂਦੇ ਹਨ । ਇਨ੍ਹਾਂ ਸਕੂਲਾਂ ਵਿੱਚੋਂ ਸਭ ਤੋਂ ਮਹਿੰਗਾ ਇੰਸਟੀਚਿਊਟ ਲੇ ਰੋਸੇਜ਼ ਹੈ, ਜੋ ਕਿ ਇੱਥੋਂ ਦਾ ਸਭ ਤੋਂ ਮਸ਼ਹੂਰ ਅਤੇ ਪੁਰਾਣਾ ਸਕੂਲ ਹੈ। ਇਸ ਸਕੂਲ ਦੀ ਖ਼ਾਸ ਗੱਲ ਇਹ ਹੈ ਕਿ ਇੱਥੋਂ ਸਪੇਨ, ਮਿਸਰ, ਬੈਲਜ਼ੀਅਮ, ਈਰਾਨ ਅਤੇ ਗ੍ਰੀਸ ਦੇ ਰਾਜਿਆਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ। ਇਸ ਸਕੂਲ ਨੂੰ ਪਾਲ ਕਰਨਲ ਨੇ ਸਾਲ 1880 ‘ਚ ਬਣਾਇਆ ਸੀ। ਯੂਰਪ ਅਤੇ ਦੁਨੀਆ ਭਰ ਦੇ ਅਮੀਰ ਪਰਿਵਾਰਾਂ ਦੇ ਬੱਚੇ ਇਸ ਸਕੂਲ ‘ਚ ਪੜ੍ਹਦੇ ਹਨ। ਇੱਥੇ ਹਰ ਬੱਚੇ ਦੀ ਸਾਲਾਨਾ ਫੀਸ ਲਗਭਗ 1,30,000 ਡਾਲਰ ਹੈ। ਇਹ ਦੁਨੀਆ ਦਾ ਇਕਲੌਤਾ ਬੋਰਡਿੰਗ ਸਕੂਲ ਹੈ, ਜਿਸ ਦੇ 2 ਕੈਂਪਸ ਹਨ, ਜੋ ਕਿਸੇ ਪ੍ਰਾਈਵੇਟ ਰਿਜ਼ੋਰਟ ਤੋਂ ਘੱਟ ਨਹੀਂ ਹਨ। ਇਸ ਸਕੂਲ ‘ਚ 40 ਮਿਲੀਅਨ ਪੌਂਡ ਦੀ ਲਾਗਤ ਨਾਲ ਬਣੇ ਟੈਨਿਸ ਕੋਰਟ, ਸ਼ੂਟਿੰਗ ਰੇਂਜ, ਐਕਵਾਸਟ੍ਰੇਨ ਸੈਂਟਰ ਅਤੇ ਕੰਸਰਟ ਹਾਲ ਵਰਗੀਆਂ ਕਈ ਸਹੂਲਤਾਂ ਬੱਚਿਆਂ ਲਈ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸਕੂਲ ਦੇ ਵਿੰਟਰ ਕੈਂਪ ‘ਚ ਸਕੀਇੰਗ ਦੀ ਵੱਖਰੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਇਸ ਸਕੂਲ ‘ਚ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ। ਇਸ ਸਕੂਲ ‘ਚ ਕੁੱਲ 420 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 150 ਅਧਿਆਪਕ ਰੱਖੇ ਗਏ ਹਨ। ਮਤਲਬ ਇੱਕ ਜਮਾਤ ‘ਚ ਔਸਤਨ 10 ਤੋਂ ਘੱਟ ਵਿਦਿਆਰਥੀ ਹੁੰਦੇ ਹਨ ਤਾਂ ਜੋ ਅਧਿਆਪਕ ਸਾਰਿਆਂ ਨੂੰ ਬਰਾਬਰ ਧਿਆਨ ਦੇ ਸਕਣ। ਇਸ ਦੇ ਨਾਲ ਹੀ ਇੱਥੇ ਅਧਿਆਪਕਾਂ ਦੇ ਬੱਚਿਆਂ ਲਈ ਸਕੂਲ ਦੀਆਂ 30 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ, ਜਿਸ ਵਿੱਚੋਂ ਹਰ ਸਾਲ 3 ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਹਨ।
ਦੁਨੀਆ ਦਾ ਸਭ ਤੋਂ ਮਹਿੰਗਾ ਸਕੂਲ
Total Views: 601 ,
Real Estate