ਸਿੱਧੂ ਮੂਸੇਵਾਲਾ ਕਤਲ : ਕੀ ਆਇਆ ਮੌਤ ਦੀ ਫੋਰੈਂਸਿਕ ਰਿਪੋਰਟ ’ਚ


ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਫੋਰੈਂਸਿਕ ਜਾਂਚ ਵਿੱਚ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਵਿੱਚ ਕਤਲ ਦੌਰਾਨ ਵਰਤੇ ਗਏ ਹਥਿਆਰ ਸਾਹਮਣੇ ਆਏ ਹਨ। ਮੂਸੇਵਾਲਾ ਦਾ ਕਤਲ ਏ. ਕੇ. 47 ਤੋਂ ਇਲਾਵਾ .30 ਬੋਰ ਅਤੇ 9 ਐੱਮ. ਐੱਮ. ਪਿਸਟਲ ਨਾਲ ਕੀਤਾ ਗਿਆ ਸੀ। ਇਹ ਖੁਲਾਸਾ ਮੂਸੇਵਾਲਾ ਦੇ ਸਰੀਰ ਅਤੇ ਵਾਰਦਾਤ ਵਾਲੀ ਥਾਂ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਤੋਂ ਬਾਅਦ ਹੋਇਆ ਹੈ। ਹਾਲਾਂਕਿ ਪੁਲਿਸ ਹਾਲੇ ਤੱਕ ਇਨ੍ਹਾਂ ਹਥਿਆਰਾਂ ਦੀ ਰਿਕਵਰ ਨਹੀਂ ਕਰ ਸਕੀ ਹੈ। ਜਾਣਕਾਰੀ ਮੁਤਾਬਕ ਮੂਸੇਵਾਲਾ ਦੇ ਕਤਲਕਾਂਡ ਵਿੱਚ 6 ਸ਼ਰਪ ਸ਼ੂਟਰ ਸ਼ਾਮਲ ਸਨ, ਹੋ ਇੱਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਅਤੇ ਵਾਰਦਾਤ ‘ਚ ਵਰਤੇ ਗਏ ਹਥਿਆਰ ਹਰਿਆਣਾ ਤੋਂ ਕੋਈ ਵਿਅਕਤੀ ਲੈ ਕੇ ਚਲਾ ਗਿਆ ਸੀ। ਇਸ ਤੋਂ ਇਲਾਵਾ ਫੋਰੈਂਸਿਕ ਜਾਂਚ ਚ ਇਹ ਖੁਲਾਸਾ ਵੀ ਹੋਇਆ ਹੈ ਕਿ ਮੂਸੇਵਾਲਾ ਨੂੰ 7 ਗੋਲ਼ੀਆਂ ਲੱਗੀਆਂ ਸਨ। ਮੂਸੇਵਾਲਾ ਜਿਸ ਥਾਰ ਰਾਹੀਂ ਜਾ ਰਹੇ ਸਨ, ਉਸ ’ਤੇ ਸ਼ਾਰਪ ਸ਼ੂਟਰਾਂ ਵਲੋਂ ਕੁੱਲ 25 ਤੋਂ ਵੱਧ ਫਾਇਰ ਦਾਗੇ ਗਏ। ਹਾਲਾਂਕਿ ਕੁਝ ਫਾਇਰ ਨੇੜੇ ਕੰਧਾਂ, ਘਰਾਂ ਅਤੇ ਖੇਤਾਂ ਵਿਚ ਵੀ ਮਿਲੇ। ਪੋਸਟਮਾਰਟਮ ਰਿਪੋਰਟ ਅਨੁਸਾਰ ਮੂਸੇਵਾਲਾ ਦੀ ਮੌਤ ਫੇਫੜਿਆਂ ਅਤੇ ਲੀਵਰ ਵਿੱਚ ਗੋਲੀ ਲੱਗਣ ਕਾਰਨ ਹੋਈ ਸੀ।

Total Views: 104 ,
Real Estate