ਚੰਡੀਗੜ੍ਹ ਤੋਂ ਕੈਨੇਡਾ ਲਈ ਕਦੋਂ ਉੱਡਣ ਜਾ ਰਿਹਾ ਜਹਾਜ

ਕੈਨੇਡਾ ਦੀ ਇੱਕ ਨਿੱਜੀ ਕੰਪਨੀ ‘ਡੌਗਵਰਕਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ’ ਵਲੋਂ ਟੋਰਾਂਟੋ ਤੇ ਵੈਨਕੁਵਰ ਲਈ ਆਪਣੀਆਂ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਫਿਲਹਾਲ ਇਸ ਦੇ ਲਈ ਅੰਤਮ ਮੋਹਰ ਲੱਗਣੀ ਬਾਕੀ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਇਸ ਕੈਨੇਡੀਅਨ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਸ਼ੁਰੂਆਤੀ ਤੌਰ ‘ਤੇ ਇਹ 200 ਸੀਟਰ ਜਹਾਜ਼ਾਂ ਨਾਲ ਲਗਭਗ ਤਿੰਨ ਮਹੀਨਿਆਂ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਵਿੱਚ ਯਾਤਰੀਆਂ ਦੇ ਹੁੰਗਾਰੇ ਨੂੰ ਦੇਖਦਿਆਂ ਉਡਾਣਾਂ ਦੀ ਸਮਰੱਥਾ ਵਧਾਈ ਜਾ ਸਕਦੀ ਹੈ।

Total Views: 94 ,
Real Estate