ਸ਼੍ਰੀਲੰਕਾ ਦੇ ਰਾਸ਼ਟਰਪਤੀ ਫੌਜੀ ਜੈੱਟ ਵਿਚ ਮੁਲਕ ਛੱਡਕੇ ਭੱਜੇ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਵਿੱਚ ਵਿਆਪਕ ਵਿੱਤੀ ਸੰਕਟ ਅਤੇ ਜਾਰੀ ਧਰਨੇ- ਮੁਜਾਹਰਿਆਂ ਦੇ ਦੌਰਾਨ ਇੱਕ ਮਿਲਟਰੀ ਜੈੱਟ ਵਿੱਚ ਦੇਸ ਛੱਡ ਕੇ ਭੱਜ ਗਏ ਹਨ। ਉਹ ਸਥਾਨਕ ਸਮੇਂ ਅਨੁਸਾਰ ਸਵੇਰੇ ਤਿੰਨ ਵਜੇ ( ਰਾਤੀਂ ਦਸ ਵਜੇ, ਵਿਸ਼ਵੀ ਔਸਤ ਸਮੇਂ ਮੁਤਾਬਕ) ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ ਹਨ। ਰਾਜਾਪਾਕਸ਼ੇ ਦੇ ਦੇਸ ਛੱਡਣ ਨਾਲ ਦੇਸ ਦੀ ਸੱਤਾ ਉੱਪਰ ਕਈ ਦਹਾਕਿਆਂ ਤੱਕ ਕਾਬਜ਼ ਰਹੇ ਰਾਜਪਕਸ਼ੇ ‘ਰਾਜ’ਪਰਿਵਾਰ ਦਾ ਅੰਤ ਹੋ ਗਿਆ ਹੈ। ਸ਼ਨਿੱਚਰਵਾਰ ਨੂੰ ਵਧੀ ਹੋਈ ਮਹਿੰਗਾਈ ਅਤੇ ਆਰਥਿਕ ਸੰਕਟ ਦੇ ਵਿਰੋਧ ਵਿੱਚ ਵੱਡੀ ਗਿਣਤੀ ਲੋਕ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ ਸਨ। ਰਾਜਪਕਸ਼ੇ ਉਦੋਂ ਤੋਂ ਹੀ ਆਪਣੀ ਜਾਨ ਬਚਾਉਂਦੇ ਲੁਕਦੇ ਫਿਰ ਰਹੇ ਸਨ।

Total Views: 156 ,
Real Estate