ਰੇਲ ਗੱਡੀ ਤੇ ਹਮਲਾ,ਜਿਸ ਸੀਟ ਤੇ ਬੈਠੇ ਸਨ ਪੰਜਾਬ ਦੇ AG ਉਸੇ ਖਿੜਕੀ ਦੇ ਟੁੱਟੇ ਸ਼ੀਸ਼ੇ

ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਬੀਤੇ ਦਿਨੀਂ ਸ਼ਾਮ ਲਗਭਗ 6:30 ਵਜੇ ਰੇਲਗੱਡੀ ਰਾਹੀ ਹਰਿਆਣਾ ਦੇ ਪਾਣੀਪਤ ਨੇੜੇ ਪਹੁੰਚੇ ਤਾਂ ਕੁਝ ਲੋਕਾਂ ਨੇ ਰੇਲਗੱਡੀ ਤੇ ਹਮਲਾ ਕਰ ਦਿੱਤਾ। ਜਿੱਥੇ ਅਨਮੋਲ ਰਤਨ ਸਿੱਧੂ ਬੈਠੇ ਹੋਏ ਸਨ ਉਹ ਸ਼ੀਸਾ ਟੁੱਟ ਗਿਆ। ਅਨਮੋਲ ਰਤਨ ਸਿੱਧੂ ਨੇ ਕਿਹਾ ਹੈ ਕਿ ਰੇਲਗੱਡੀ ਅਜੇ ਹੌਲੀ ਸਪੀਡ ‘ਤੇ ਸੀ ਅਤੇ ਉਨ੍ਹਾਂ ਨੇ ਖ਼ੁਦ ਦੇਖਿਆ ਕਿ ਸੱਤ ਅੱਠ ਦੇ ਕਰੀਬ ਨੌਜਵਾਨ ਗੱਡੀ ‘ਤੇ ਹਮਲਾ ਕਰ ਰਹੇ ਹਨ। ਇਹ ਸੰਜੋਗ ਹੀ ਹੋਵੇਗਾ ਕਿ ਨਿਸ਼ਾਨਾ ਉਸੇ ਸ਼ੀਸ਼ੇ ‘ਤੇ ਲੱਗਾ ਜਿੱਥੇ ਅਨਮੋਲ ਰਤਨ ਸਿੱਧੂ ਬੈਠੇ ਹੋਏ ਸਨ। ਸਿੱਧੂ ਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ‘ਕਲ੍ਹ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੇ ਕੇਸ ਦੀ ਪੈਰਵਾਈ ਕਰਨ ਉਪਰੰਤ ਵਾਪਸ ਪੰਜਾਬ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ਼ ਕੇਸਾਂ ਦੀ ਉਹ ਖ਼ੁਦ ਪੈਰਵਾਈ ਕਰ ਰਹੇ ਹਨ। ਇਸ ਮਾਮਲੇ ਬਾਰੇ ਅਨਮੋਲ ਰਤਨ ਸਿੱਧੂ ਨੇ ਅੰਬਾਲਾ ਵਿਖੇ ਆਪਣੇ ਬਿਆਨ ਦਰਜ ਕਰਾਏ ਅਤੇ ਇਸ ਬਾਰੇ ਸ਼ਿਕਾਇਤ ਦਿੱਤੀ।

Total Views: 437 ,
Real Estate