
ਰਾਸ਼ਟਰੀ ਜਾਂਚ ਏਜੰਸੀ ਅਤੇ ਅੱਤਵਾਦ ਵਿਰੋਧੀ ਦਸਤੇ ਦੀ ਟੀਮ ਨੇ ਉਦੈਪੁਰ ਵਿੱਚ ਦਰਜ਼ੀ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਹੱਤਿਆ ਦੇ ਚਾਰ ਮੁਲਜ਼ਮਾਂ ਨੂੰ ਜੈਪੁਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲੀਸ ਟੀਮ ਮੁਲਜ਼ਮਾਂ ਨੂੰ ਲੈ ਕੇ ਏਟੀਐਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਦਫ਼ਤਰ ਪਹੁੰਚੀ। ਇੱਥੇ NIA ਦੀ ਟੀਮ ਨੇ ATS ਤੋਂ ਸਾਰੇ ਸਬੂਤ ਜਮਾ ਕੀਤੇ।ਇਸ ਤੋਂ ਬਾਅਦ ਕਨ੍ਹਈਆ ਲਾਲ ਕਤਲ ਕੇਸ ਦੇ ਦੋ ਮੁੱਖ ਮੁਲਜ਼ਮਾਂ ਮੁਹੰਮਦ ਰਿਆਜ਼ ਅਖ਼ਤਰੀ, ਗ਼ੌਸ ਮੁਹੰਮਦ ਅਤੇ ਉਨ੍ਹਾਂ ਦੇ ਸਾਥੀਆਂ ਆਸਿਫ਼ ਅਤੇ ਮੋਹਸੀਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਰੱਖਿਆ ਕਾਰਨਾਂ ਕਰਕੇ ਅਦਾਲਤ ਅਤੇ ਸ਼ਹਿਰ ਦੇ ਖੇਤਰਾਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਐਨਆਈਏ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਕਿਸੇ ਵੀ ਵਕੀਲ ਨੇ ਮੁਲਜ਼ਮਾਂ ਦੀ ਪੈਰਵੀ ਨਹੀਂ ਕੀਤੀ। ਵਾਪਸ ਅਜਮੇਰ ਜੇਲ੍ਹ ਲਿਜਾਏ ਜਾਣ ਦੌਰਾਨ ਲੋਕਾਂ ਦਾ ਗੁੱਸਾ ਮੁਲਜ਼ਮਾਂ ’ਤੇ ਭੜਕ ਗਿਆ। ਉਨ੍ਹਾਂ ਮੁਲਜ਼ਮਾਂ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ’ਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ ਗਈਆਂ। ਵਕੀਲਾਂ ਨੇ ਭਾਰਤ ਮਾਤਾ ਦੀ ਜੈ, ਦੇਸ਼ ਦੇ ਗੱਦਾਰਾਂ ਨੂੰ ਫਾਂਸੀ ਦਿਓ, ਰਾਜਸਥਾਨ ਪੁਲਿਸ ਨਾਲ ਐਨਕਾਊਂਟਰ ਕਰੋ, ਅਸੀਂ ਤੁਹਾਡੇ ਨਾਲ ਹਾਂ ਵਰਗੇ ਨਾਅਰੇ ਲਾਏ।















