ਗੈਰਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ 46 ਲੋਕਾਂ ਦੀ ਟਰੱਕ ‘ਚ ਸਾਹ ਘੁੱਟਣ ਨਾਲ ਮੌਤ , 16 ਹਸਪਤਾਲ ਦਾਖਲ

ਟੈਕਸਸ ਦੇ ਸੈਨ ਐਂਟੋਨੀਓ ਵਿਚ ਟਰੱਕ ਵਿਚ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ ਜਦੋਂ ਕਿ 16 ਜਣੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੇਅਰ ਰੋਣ ਨਿਰੇਨਬਰਗ ਨੇ ਘਟਨਾ ਨੂੰ ਵੱਡੀ ਮਨੁੱਖੀ ਤ੍ਰਾਸਦੀ ਕਰਾਰ ਦਿੱਤਾ ਹੈ। 4 ਬੱਚਿਆਂ ਸਮੇਤ 16 ਬੰਦੇ ਹਸਪਤਾਲ ਕਰਵਾਏ ਗਏ ਹਨ। ਜਿਹੜੇ ਜਿਉਂਦੇ ਪਾਏ ਗਏ, ਉਹ ਇੰਨੇ ਗਰਮ ਹੋ ਚੁੱਕੇ ਸਨ ਕਿ ਹੱਥ ਲਾਉਣਾ ਔਖਾ ਸੀ। ਮਰਨ ਵਾਲੇ ਗਰਮੀ ਤੇ ਸਾਹ ਘੁਟਣ ਕਾਰਨ ਮਰੇ ਹਨ।
ਸੋਸ਼ਲ ਮੀਡੀਆ ਉੱਪਰ ਜੋ ਤਸਵੀਰਾਂ ਆ ਰਹੀਆਂ ਹਨ,ਉਨ੍ਹਾਂ ਅਨੁਸਾਰ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕ ਟਰੱਕ ਦੇ ਆਲੇ-ਦੁਆਲੇ ਖੜ੍ਹੇ ਹਨ। ਚਾਰਲਜ਼ ਹੁੱਡ,ਸੈਨ ਐਨਟੋਨੀਓ ਦੇ ਫਾਇਰ ਵਿਭਾਗ ਦੇ ਮੁਖੀ ਹਨ ਮੁਤਾਬਕ ਟਰੱਕ ਵਿੱਚ ਏਸੀ ਨਹੀਂ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਸੀ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਦਰਵਾਜ਼ਾ ਖੁੱਲ੍ਹਣ ‘ਤੇ ਹੋਰ ਲਾਸ਼ਾਂ ਵੀ ਨਜ਼ਰ ਆਈਆਂ। ਕੇਸੈਟ ਟੀਵੀ ਚੈਨਲ ਅਨੁਸਾਰ ਇਹ ਟਰੱਕ ਰੇਲ ਦੀਆਂ ਪੱਟੜੀਆਂ ਨੇੜੇ ਸੈਨ ਅਨਟੋਨਿਓ ਦੇ ਦੱਖਣੀ-ਪੱਛਮੀ ਪਾਸੇ ਵੱਲ ਮਿਲਿਆ ਹੈ।
ਸੈਨ ਅਨਟੋਨੀਓ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 250 ਕਿਲੋਮੀਟਰ ਦੂਰੀ ‘ਤੇ ਹੈ। ਇਸ ਰਸਤੇ ਨੂੰ ਕਈ ਵਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ। ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਪਹੁੰਚ ਰਹੇ ਪਰਵਾਸੀਆਂ ਨੂੰ ਅਕਸਰ ਟਰੱਕਾਂ ਰਾਹੀਂ ਇੱਥੋਂ ਅਮਰੀਕਾ ਭੇਜਿਆ ਜਾਂਦਾ ਹੈ।

Total Views: 290 ,
Real Estate