ਮਾਸਿਕ ਇਕੱਤਰਤਾ ਵਿਚ ਰਚਨਾਵਾਂ ਸਾਝੀਆਂ ਕੀਤੀਆਂ


ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ: ਜੋਗਾ ਸਿੰਘ ਤਰਕਸ਼ੀਲ ਜੀ ਦੀ ਪ੍ਰਧਾਨਗੀ ਹੇਠ ਹੋਈ।ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ।ਸਭ ਤੋਂ ਪਹਿਲਾਂ ਤਰਕਸ਼ੀਲ ਧਾਰਨਾ ਰੱਖਣ ਵਾਲੇ ਸ: ਜੋਗਾ ਸਿੰਘ ਜੀ ਨੇ ਸਾਡੇ ਸਮਾਜ ਵਿਚ ਫੈਲੇ ਅੰਧ- ਵਿਸ਼ਵਾਸ ਬਾਰੇ ਵਿਚਾਰ ਪਰਗਟ ਕੀਤੇ।ਉਹਨਾਂ ਦਾ ਮੰਨਣਾ ਸੀ ਕਿ ਸਰਕਾਰਾਂ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਵਿਚ ਨਵੀਂ ਚੇਤਨਤਾ ਲਿਆਉਣ ਤੋਂ ਪਾਸਾ ਵੱਟੀ ਰੱਖਿਆ। ਮਨਜੀਤ ਕੌਰ ਮੋਹਾਲੀ ਨੇ ਪਿੰਡਾਂ ਦੇ ਬਦਲੇ ਹਾਲਾਤ ਬਾਰੇ ਕਵਿਤਾ ਪੇਸ਼ ਕੀਤੀ। ਪਰਵਾਸੀ ਸ਼ਾਇਰ ਗਿਆਨ ਸਿੰਘ ਦਰਦੀ,ਡਾ: ਗੁਰਦੇਵ ਸਿੰਘ ਗਿੱਲ, ਆਰ ਕੇ ਭਗਤ,ਕਿਰਨ ਬੇਦੀ ਨੇ ਗਜਲਾਂ ਪੇਸ਼ ਕਰਕੇ ਰੰਗ ਬੰਨ੍ਹਿਆ। ਦਵਿੰਦਰ ਕੌਰ ਢਿੱਲੋਂ, ਜਸਪਾਲ ਦੇਸੂਵੀ, ਭਰਪੂਰ ਸਿੰਘ,ਸਵਰਨ ਸਿੰਘ ਅਤੇ ਜੁਧਵੀਰ ਸਿੰਘ ਦੀ ਜੋੜੀ,ਮਲਕੀਤ  ਨਾਗਰਾ,ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲਹਿਲੀ ,ਮਨੋਜ ਕੁਮਾਰ ,ਸਤਪਾਲ ਲਖੋਤਰਾ,ਜਗਤਾਰ ਜੋਗ,ਰਜਿੰਦਰ ਰੇਨੂ, ਕ੍ਰਿਸ਼ਨ ਰਾਹੀ ਨੇ ਗੀਤਾਂ  ਰਾਹੀਂ ਨਿਹਾਲ ਕੀਤਾ ।ਇਹਨਾਂ ਸਭਨਾਂ ਦੇ ਨਾਲ ਮਨੋਜ ਕੁਮਾਰ ਜੀ ਨੇ ਡਫਲੀ ਵਜਾ ਕੇ ਮਾਹੌਲ ਰੰਗੀਨ ਬਣਾ ਦਿੱਤਾ ।ਆਰ, ਕੇ, ਭਗਤ,,,ਐਮ, ਐਲ, ਅਰੋੜਾ,ਗੁਰਜੋਧ ਕੌਰ,ਦਰਸ਼ਨ ਸਿੰਘ ਸਿੱਧੂ, ਪਰਾਗਿਆ ਸ਼ਾਰਦਾ,ਬਲਦੇਵ ਸਿੰਘ ਬਿੰਦਰਾ,ਮਲਕੀਤ ਬਸਰਾ, ਪਰਮਜੀਤ ਪਰਮ, ਤਲਵਿੰਦਰ ਸਿੰਘ ਸੂਖਮ, ਸਤਬੀਰ ਕੌਰ, ਪਾਲ ਅਜਨਬੀ, ਮਨਮੋਹਣ ਸਿੰਘ, ਅਮਰਜੀਤ ਬਠਲਾਣਾ, ਸਾਗਰ ਸਿੰਘ ਭੂਰੀਆਂ ਨੇ ਕਵਿਤਾਵਾਂ ਰਾਹੀਂ ਸਮਾਜਿਕ ਪ੍ਰਦੂਸ਼ਣ ਦੀ ਗੱਲ ਕੀਤੀ ।ਕਰਮਜੀਤ ਬੱਗਾ ਨੇ ਸਾਹਿਤਕ ਖੇਤਰ ਵਿਚ ਕੁਝ ਬਨਾਉਟੀ ਸਾਹਿਤਕਾਰਾਂ ਵਲੋਂ  ਮਾਹੌਲ ਖਰਾਬ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ।ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਵਧੀਆ ਢੰਗ ਨਾਲ ਸੰਭਾਲੀ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਸਮਾਗਮ ਵਿਚ ਜਗਪਾਲ ਸਿੰਘ, ਜੋਗਿੰਦਰ ਜੱਗਾ, ਅਵਤਾਰ ਸਿੰਘ,ਹਰਜੀਤ ਸਿੰਘ,ਸੁਮਨ ਸੁਰਜੀਤ,  ਐਡਵੋਕੇਟ ਦਵਿੰਦਰ ਸਿੰਘ,  ਕੁਲਦੀਪ ਸਿੰਘ ਗਿੱਲ, ਸਰਬਜੀਤ ਸਾਗਰ,ਹਰਬੰਸ ਸੋਢੀ,ਹਰਿੰਦਰ ਹਰ ਵੀ ਹਾਜਰ ਸਨ।

ਗੁਰਦਰਸ਼ਨ ਸਿੰਘ ਮਾਵੀ
ਜਨ: ਸਕੱਤਰ,,ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ
ਫੋਨ 98148  51298

Total Views: 163 ,
Real Estate