
ਦੱਖਣੀ ਅਫਰੀਕਾ ਦੇ ਤੱਟੀ ਸ਼ਹਿਰ ਈਸਟ ਲੰਡਨ ਦੇ ਇਕ ਨਾਈਟ ਕਲੱਬ ‘ਚ ਐਤਵਾਰ ਸਵੇਰੇ 22 ਲੋਕ ਮਿ੍ਤ ਪਾਏ ਗਏ। ਦੱਖਣੀ ਅਫਰੀਕਾ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਨੌਜਵਾਨਾਂ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਇਹ ਸਾਰੇ ਵਿੰਟਰ ਸਕੂਲ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਪਾਰਟੀ ਲਈ ਜੁਟੇ ਸਨ। ਸਥਾਨਕ ਅਖ਼ਬਾਰ ਡੇਲੀ ਡਿਸਪੈਚ ਨੇ ਕਿਹਾ ਹੈ ਕਿ ਮੇਜ਼ਾਂ ਤੇ ਕੁਰਸੀਆਂ ‘ਤੇ ਲਾਸ਼ਾਂ ਖਿੱਲਰੀਆਂ ਪਈਆਂ ਸਨ। ਕਿਸੇ ਲਾਸ਼ ‘ਤੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਸਿਹਤ ਵਿਭਾਗ ਦੇ ਬੁਲਾਰੇ ਸਿਆਂਡਾ ਮਾਨਾਨਾ ਨੇ ਕਿਹਾ ਹੈ ਕਿ ਅਜੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਕਲੱਬ ਦੇ ਮਾਲਕ ਸਿਆਖਾਨਗੇਲਾ ਨਡੇਵੁ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਥੇ ਕੀ ਹੋਇਆ ਹੋਵੇਗਾ, ਇਹ ਨਹੀਂ ਕਹਿ ਸਕਦਾ।
Total Views: 348 ,
Real Estate



















