BH Series Number Plate ਕਿਵੇਂ ਪ੍ਰਾਪਤ ਕਰੀਏ ਨੰਬਰ ?

ਭਾਰਤ ਸੀਰੀਜ਼ ਨੰਬਰ ਪਲੇਟ ਦਾ ਉਦੇਸ਼ ਦੂਜੇ ਰਾਜਾਂ ‘ਚ ਕੰਮ ਕਰਦੇ ਮੁਲਾਜ਼ਮਾਂ ਨੂੰ ਲਾਭ ਦੇਣਾ ਹੈ। ਇਸ ਸੀਰੀਜ਼ ਦੀ ਨੰਬਰ ਪਲੇਟ ਦਾ ਸਿੱਧਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਦਾ ਟਰਾਂਸਫਰ ਕਿਸੇ ਹੋਰ ਸੂਬੇ ‘ਚ ਹੁੰਦਾ ਰਹਿੰਦਾ ਹੈ। ਆਓ BH ਸੀਰੀਜ਼ ਨੰਬਰ ਪਲੇਟ ਨਾਲ ਜੁੜੀਆਂ ਸਾਰੀਆਂ ਮਹੱਤਵਪੂਰਨ ਗੱਲਾਂ ‘ਤੇ ਨਜ਼ਰ ਮਾਰੀਏ ਅਤੇ ਜਾਣਦੇ ਹਾਂ ਕਿ ਇਸ ਨੰਬਰ ਪਲੇਟ ਨੂੰ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਕੀ ਹੈ।
ਕੀ ਹੈ ਭਾਰਤ ਸੀਰੀਜ਼ ਨੰਬਰ
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਪਿਛਲੇ ਸਾਲ ਸਤੰਬਰ 2021 ‘ਚ ਗੈਰ-ਟਰਾਂਸਪੋਰਟ ਵਾਹਨਾਂ ਲਈ ਨਵੀਂ ਲਾਂਚ ਕੀਤੀ BH-ਸੀਰੀਜ਼ (ਭਾਰਤ-ਸੀਰੀਜ਼) ਨੰਬਰ ਪਲੇਟਾਂ ਤਹਿਤ ਵਾਹਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ। ਜੇਕਰ ਤੁਸੀਂ ‘ਬੀਐੱਚ ਸੀਰੀਜ਼’ ਨੰਬਰ ਸਿਰਫ਼ ਇੱਕ ਵਾਰ ਹੀ ਰਜਿਸਟਰ ਕਰਵਾਉਂਦੇ ਹੋ, ਤਾਂ ਉਨ੍ਹਾਂ ਨੂੰ ਦੂਜੇ ਰਾਜਾਂ ਵਿੱਚ ਇਸ ਨੂੰ ਬਦਲਣ ਦੀ ਲੋੜ ਨਹੀਂ ਪਵੇਗੀ।
ਇਸ ਤੋਂ ਪਹਿਲਾਂ ਮੋਟਰ ਵਹੀਕਲ ਐਕਟ 1988 ਦੀ ਧਾਰਾ 47 ਦੇ ਅਨੁਸਾਰ ਮਾਲਕਾਂ ਨੂੰ ਆਪਣੇ ਵਾਹਨ ਨੂੰ ਕਿਸੇ ਹੋਰ ਰਾਜ (ਜਿਸ ਰਾਜ ਵਿੱਚ ਉਹ ਰਜਿਸਟਰਡ ਹਨ) ਤੋਂ ਇਲਾਵਾ ਸਿਰਫ 12 ਮਹੀਨਿਆਂ ਲਈ ਰੱਖਣ ਦੀ ਇਜਾਜ਼ਤ ਸੀ। ਇਸ ਮਿਆਦ ਤੋਂ ਬਾਅਦ ਵਾਹਨ ਦੀ ਰਜਿਸਟ੍ਰੇਸ਼ਨ ਨੂੰ ਨਵੇਂ ਰਾਜ ‘ਚ ਤਬਦੀਲ ਕਰਨਾ ਪੈਂਦਾ ਸੀ। ਹਾਲਾਂਕਿ, BH ਸੀਰੀਜ਼ ਦੇ ਨਾਲ ਵਾਹਨ ਮਾਲਕ ਦੇਸ਼ ਭਰ ਵਿੱਚ ਕਿਤੇ ਵੀ ਯਾਤਰਾ ਕਰ ਸਕਦੇ ਹਨ। ਇਹ ਨੰਬਰ ਪਲੇਟ ਦੇਸ਼ ਭਰ ਵਿੱਚ ਵੈਲਿਡ ਰਹੇਗੀ।
ਲਾਭਪਾਤਰੀ
ਫੌਜ ਦੇ ਜਵਾਨਾਂ ਸਮੇਤ ਕੁਝ ਨੌਕਰੀਆਂ ਲਈ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਹਰ 2-3 ਸਾਲਾਂ ਬਾਅਦ ਰਾਜ ਤੋਂ ਦੂਜੇ ਰਾਜ ਵਿਚ ਜਾਣਾ ਪੈਂਦਾ ਹੈ, ਜਿਸ ਨਾਲ ਹਰ ਵਾਰ ਨਵਾਂ ਨੰਬਰ ਖਰੀਦਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਖਤਮ ਕਰਨ ਲਈ, ਬੀਐੱਚ ਸੀਰੀਜ਼ ਦੀਆਂ ਨੰਬਰ ਪਲੇਟਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਮਾਲਕ ਦੇ ਕਿਸੇ ਹੋਰ ਰਾਜ ਵਿੱਚ ਜਾਣ ‘ਤੇ ਹਰ ਵਾਰ ਨਵੀਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ।
ਕਿਵੇਂ ਪ੍ਰਾਪਤ ਕਰੀਏ ਨੰਬਰ ?
BH ਸੀਰੀਜ਼ ਨੰਬਰ ਪਲੇਟ ਪ੍ਰਾਪਤ ਕਰਨ ਲਈ ਤੁਹਾਨੂੰ ਆਨਲਾਈਨ ਅਰਜ਼ੀ ਦੇਣੀ ਪਵੇਗੀ। ਵਾਹਨ ਪੋਰਟਲ ਰਾਹੀਂ ਖਰੀਦ ਦੇ ਸਮੇਂ ਡੀਲਰ ਵੱਲੋਂ ਵਾਹਨਾਂ ਨੂੰ ਆਨਲਾਈਨ ਰਜਿਸਟਰ ਕੀਤਾ ਜਾ ਸਕਦਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਾਹਨ ਮਾਲਕ ਨੂੰ BH ਸੀਰੀਜ਼ ਦੀ ਨੰਬਰ ਪਲੇਟ ਮਿਲੇਗੀ। ਇਸ ਤੋਂ ਇਲਾਵਾ ਅਪਲਾਈ ਕਰਨ ਲਈ ਪਹਿਲਾਂ ਸੜਕ ਆਵਾਜਾਈ ਅਤੇ ਰਾਜਮਾਰਗ ਦੇ ਵਾਹਨ ਪੋਰਟਲ ‘ਤੇ ਲੌਗਇਨ ਕਰੋ।
Total Views: 400 ,
Real Estate