ਸੰਗਰੂਰ ‘ਚ ਆਰਡਰ ਉਡੀਕਦੇ ਲੱਡੂਆਂ ਵਾਲੇ !

ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ 26 ਜੂਨ ਨੂੰ ਆ ਰਿਹਾ ਹੈ । ਭਾਵੇਂ ਤਿੰਨ ਹੋਰ ਪਾਰਟੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਬਾਦਲ ਮੈਦਾਨ ‘ਚ ਹਨ ਪਰ ਮੁਕਾਬਲਾ ਦੋ ਮਾਨਾਂ ਵਿਚਾਲੇ ਹੋਣ ਦੀ ਚਰਚਾ ਹੋ ਰਹੀ ਹੈ। ਜਿਸ ਕਰਕੇ ਵੋਟਰਾਂ ਤੇ ਸਪੋਰਟਰਾਂ ਤੋਂ ਇਲਾਵਾ ਸਿਆਸਤ ‘ਚ ਦਿਲਚਸਪੀ ਰੱਖਣ ਵਾਲੇ ਸੱਜਣ ਤੇ ਕਈ ਮਨਚਲੇ ਮਿੱਤਰ ਆਪਣਾ ਰਾਂਝਾ ਰਾਜ਼ੀ ਕਰਨ ਵਾਲੇ ਸੰਗਰੂਰ ਸੀਟ ਤੋਂ ਦੋ ਮਾਨਾਂ ਵਚਾਲੇ ਸ਼ਰਤਾਂ ਲਗਾਉਂਦੇ ਵੀ ਦੱਸੇ ਜਾ ਰਹੇ ਹਨ।
ਪਰ ਇਸੇ ਦੌਰਾਨ ਸੰਗਰੂਰ ਦੇ ਹਲਵਾਈ ਇਸ ਵਾਰ ਲੱਡੂਆਂ ਦੇ ਆਰਡਰ ਉਡੀਕ ਰਹੇ ਹਨ ਜੋ ਹਾਲੇ ਤੱਕ ਕੋਈ ਦੇਣ ਨਹੀਂ ਆਇਆ ।

Total Views: 294 ,
Real Estate