ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਸ ਦੇ ਖੇਤਾਂ ‘ਚ ਹੀ ਹੋਵੇਗਾ

ਐਤਵਾਰ ਨੂੰ ਗੋਲੀਆਂ ਮਾਰ ਕਤਲ ਕੀਤੇ ਗਏ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਕੁੱਝ ਹੀ ਪਲਾਂ ‘ਚ ਅੰਤਿਮ ਸੰਸਕਾਰ ਹੋਏਗਾ। ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਦਿਲ ਦੇ ਕਰੀਬ ਉਸ ਦੇ ਟਰੈਕਟਰ ‘ਤੇ ਹੋਏਗੀ। ਪਰਿਵਾਰ ਨੇ ਸਿੱਧੂ ਦੇ ਟਰੈਕਟਰ ਨੂੰ ਆਖਰੀ ਯਾਤਰਾ ਲਈ ਤਿਆਰ ਕੀਤਾ ਹੈ। ਅੱਜ ਦੁਪਹਿਰ 12 ਵਜੇ ਦੇ ਕਰੀਬ ਸਿੱਧੂ ਦਾ ਸਸਕਾਰ ਕਰ ਦਿੱਤਾ ਜਾਏਗਾ। ਸਿੱਧੂ ਮੂਸੇਵਾਲਾ ਦੇ ਫੈਨਸ ਪੰਜਾਬ ਭਰ ਵਿੱਚੋਂ ਉਸ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸਿੱਧੂ ਦੇ ਜੱਦੀ ਪਿੰਡ ਮੂਸਾ ‘ਚ ਉਸਦੇ ਪ੍ਰਸ਼ੰਸਕਾਂ ਦਾ ਹੜ੍ਹ ਹੈ। ਉਸ ਨੂੰ ਅੰਦਮ ਵਿਦਾਈ ਦੇਣ ਆਏ ਹਰ ਫੈਨ ਦੀਆਂ ਅੱਖਾਂ ਨਮ ਹਨ।

Total Views: 286 ,
Real Estate