ਨੇਪਾਲ ਯਾਤਰੀ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ ਕੁੱਲ 22 ਜਣੇ ਸਨ ਸਵਾਰ

ਨੇਪਾਲ ਵਿੱਚ ਤਾਰਾ ਏਅਰ ਫਲਾਇੰਗ ਦੇ ਇੱਕ ਦੂਹਰੇ ਇੰਜਣ ਵਾਲੇ ਹਵਾਈ ਜਹਾਜ਼ ਦਾ ਐਤਵਾਰ ਨੂੰ ਕੰਟਰੋਲਿੰਗ ਸਿਸਟਮ ਤੋਂ ਸੰਪਰਕ ਟੁੱਟ ਗਿਆ ਹੈ। ਪੀਟੀਆਈ ਅਨੁਸਾਰ ਜਹਾਜ਼ ਵਿੱਚ ਚਾਰ ਭਾਰਤੀਆਂ ਸਮੇਤ ਕੁੱਲ 22 ਜਣੇ ਸਵਾਰ ਸਨ। ਕਾਠਮੰਡੂ ਪੋਸਟ ਦੀ ਖ਼ਬਰ ਦੇ ਮੁਤਾਬਕ ਇਹ ਜਹਾਜ਼ ਨੇਪਾਲ ਦੇ ਪੋਖਰ ਤੋਂ ਜੋਮਸੋਮ ਜਾ ਰਿਹਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਦਾ ਸੰਪਰਕ ਐਤਵਾਰ ਨੂੰ ਸਵੇਰੇ 09।55 ‘ਤੇ ਟੁੱਟਿਆ। ਖ਼ਬਰ ਏਜੰਸੀ ਏਐਨਆਈ ਨੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਹਾਜ਼ ਵਿੱਚ ਚਾਰ ਭਾਰਤੀ, ਤਿੰਨ ਜਪਾਨੀ ਨਾਗਰਿਕ ਵੀ ਸਵਾਰ ਸਨ। ਇਸ ਤੋਂ ਇਲਾਵਾ ਸਾਰੇ ਨੇਪਾਲੀ ਨਾਗਰਿਕ ਸਨ। ਜਹਾਜ਼ ਦੇ ਅਮਲੇ ਸਮੇਤ ਇਸ ਵਿੱਚ 22 ਜਣੇ ਸਵਾਰ ਸਨ। ਇਸ ਰੂਟ ਉੱਪਰ ਜਹਾਜ਼ ਪਹਾੜਾਂ ਦਰਮਿਆਨ ਉਡਾਣ ਭਰਦੇ ਹਨ ਅਤੇ ਘਾਟੀ ਵਿੱਚ ਉੱਤਰਦੇ ਹਨ। ਇਹ ਰੂਟ ਵਿਦੇਸ਼ੀ ਪਰਬਤਾਰੋਹੀਆਂ ਅਤੇ ਭਾਰਤ ਤੀਰਥ ਯਾਤਰੀਆਂ ਵਿੱਚ ਬਹੁਤ ਮਸ਼ਹੂਰ ਹੈ। ਭਾਰਤ ਤੋਂ ਬਹੁਤ ਸਾਰੇ ਯਾਤਰੀ ਪ੍ਰਸਿੱਧ ਮੁਕਤੀਨਾਥ ਮੰਦਰ ਯਾਤਰਾ ਕਰਨ ਜਾਂਦੇ ਹਨ।

Total Views: 286 ,
Real Estate