ਵਿਜੈ ਸਿੰਗਲਾ ਦੇ 4 ਹਿੱਸੇਦਾਰਾਂ ਦੇ ਨਾਮ ਆਏ ਸਾਹਮਣੇ !

ਭ੍ਰਿਸ਼ਟਾਚਾਰ ਦੇ ਕੇਸ ਵਿੱਚ ਬਰਖ਼ਾਸਤ ਸਿਹਤ ਮੰਤਰੀ ਵਿਜੈ ਸਿੰਗਲਾ ਦੀ ‘ਚੌਕੜੀ’ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਭ੍ਰਿਸ਼ਟਾਚਾਰ ‘ਚ ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਦੇ ਸਨ। ਇਸ ਵਿੱਚ ਭਾਣਜਾ, ਇੱਕ ਦੰਦਾਂ ਦਾ ਡਾਕਟਰ ਤੇ ਦੋ ਜਾਣਕਾਰ ਹਨ। ਇੱਕ ਨੂੰ OSD ਲਾਇਆ ਹੋਇਆ ਸੀ ਅਤੇ ਬਾਕੀ ਤਿੰਨੇ ਬਿਨ੍ਹਾਂ ਅਹੁਦੇ ਤੋਂ ਅਫ਼ਸਰਾਂ ਨੂੰ ਹੁਕਮ ਚਾੜ੍ਹਦੇ ਸਨ। ਇਸ ਚੌਕੜੀ ਵਿੱਚ ਹੁਕਮਪ੍ਰਦੀਪ ਬਾਂਸਲ (ਭਾਣਜਾ), ਵਿਸ਼ਾਲ ਉਰਫ਼ ਲਵੀ (ਪੈਸਟੀਸਾਈਡ ਡੀਲਰ), ਜੋਗੇਸ਼ ਕੁਮਾਰ (ਭੱਠਾ ਮਾਲਕ), ਡਾ. ਗਿਰੀਸ਼ ਗਰਗ (ਦੰਦਾਂ ਦਾ ਡਾਕਟਰ) ਸ਼ਾਮਲ ਹਨ।
ਸਿੰਗਲਾ ਨੇ ਮੰਤਰੀ ਬਣਦੇ ਸਾਰ ਆਪਣੇ ਭਾਣਜੇ ਨੂੰ OSD ਬਣਾ ਲਿਆ, ਜੋ ਕਿ ਪੈਸੇ ਦੇ ਲੈਣ ਦੇਣ ਦਾ ਕੰਮ ਦੇਖਦਾ ਸੀ। ਵਿਜੇ ਸਿੰਗਲਾ ਪੰਜਾਬ ਭਵਨ ਦੇ ਕਮਰਾ ਨੰਬਰ 203 ਚ ਰਹਿੰਦੇ ਸੀ ਤੇ ਉਨ੍ਹਾਂ ਦੇ ਚਾਰੇ ਸਾਥੀ ਕਮਰਾ ਨੰਬਰ 204 ਵਿੱਚ ਰਹਿੰਦੇ ਸਨ। ਚਾਰਾਂ ਵਿੱਚ ਕੰਮ ਵੰਡਿਆ ਹੋਇਆ ਸੀ। ਵਿਸ਼ਾਲ ਮੰਤਰੀ ਦੇ ਪੀਏ ਦਾ ਕੰਮ ਕਰ ਰਿਹਾ ਸੀ ਤੇ ਜਾਣਕਾਰੀ ਮੁਤਾਬਕ ਮੰਤਰੀ ਨੇ ਕੋਈ ਵੀ ਟ੍ਰਾਂਸਫਰ ਉਸਦੀ ਮਨਜ਼ੂਰੀ ਤੋਂ ਬਿਨ੍ਹਾਂ ਨਾ ਕਰਨ ਲਈ ਵੀ ਕਿਹਾ ਹੋਇਆ ਸੀ। ਇਹਨਾਂ ਚਾਰਾਂ ਤੋਂ ਇਲਾਵਾ ਮੰਤਰੀ ਦੇ ਬਰਨਾਲੇ ਤੋਂ ਇੱਕ ਰਿਸ਼ਤੇਦਾਰ ਦਾ ਨਾਮ ਨੀ ਸਾਹਮਣੇ ਆ ਰਿਹਾ ਹੈ, ਜੋ ਨਸ਼ਾ ਮੁਕਤੀ ਕੇਂਦਰਾਂ ਦਾ ਕੰਮ ਦੇਖ ਰਿਹਾ ਸੀ।
ਵਿਜੇ ਸਿੰਗਲਾ ਦੀ ਤਿੰਨ ਮਹੀਨੇ ਦੀ ਕਾਲ ਡਿਟੇਲ ਪੁਲਿਸ ਨੇ ਖੰਗਾਲੇਗੀ। OSD ਭਾਣਜੇ ਪ੍ਰਦੀਪ ਦੀ ਵੀ ਕਾਲ ਡਿਟੇਲ ਹਾਸਲ ਕੀਤੀ। ਸਿੰਗਲਾ ਦੇ ਕਰੀਬ 13 ਕੀਰੀਬੀਆਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ‘ਚ ਲਈ ਤਲਾਸ਼ੀ ਅਤੇ ਬੈਂਕ ਖਾਤਿਆਂ ਦੇ ਵੇਰਵੇ ਵੀ ਲਏ। ਸਿੰਗਲਾ ਦੇ ਗੁਆਂਢੀਆਂ ਅਤੇ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਭਵਨ ਅਤੇ ਸਿਵਲ ਸਕੱਤਰੇਤ ਦੀ CCTV ਵੀ ਹਾਸਲ ਕੀਤੀ ਹੈ।
ਰਿੋਪਰਟ ਮੁਤਾਬਿਕ ਵਿਜੈ ਸਿੰਗਲਾ ਦੇ ਸਿਹਤ ਮੰਤਰੀ ਹੁੰਦਿਆਂ ਹੁਣ ਤੱਕ ਕਰੀਬ 60 ਤੋਂ ਵੱਧ ਟੈਂਡਰ ਜਾਰੀ ਹੋਏ ਸੀ। ਪੁਲੀਸ ਨੇ ਵੱਖ-ਵੱਖ ਠੇਕੇਦਾਰਾਂ ਨੂੰ ਅਲਾਟ ਹੋਏ ਇਨ੍ਹਾਂ ਟੈਂਡਰਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟੈਂਡਰਾਂ ਵਿੱਚ ਮੁਹੱਲਾ ਕਲੀਨਿਕ ਦੇ ਕੰਮ ਵੀ ਸ਼ਾਮਲ ਦੱਸੇ ਜਾਂਦੇ ਹਨ। ਦਿੱਲੀ ਦੀ ਤਰਜ਼ ’ਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 15 ਅਗਸਤ ਤੋਂ ਸੂਬੇ ਭਰ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਹਨ। ਇਹ ਕੰਮ ਵੀ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਸਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕਰਕੇ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ।

Total Views: 241 ,
Real Estate