ਸਕਾਟਲੈਂਡ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ

ਸਕਾਟਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਬੁੱਧਵਾਰ ਨੂੰ 47 ਮਹਿਲਾ ਮਰੀਜ਼ਾਂ ਵਿਰੁੱਧ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਲੈਨਾਰਕਸ਼ਾਇਰ ਦੇ 72 ਸਾਲਾਂ ਕ੍ਰਿਸ਼ਨਾ ਨਾਮ ਦੇ ਡਾਕਟਰ ‘ਤੇ ਮਹਿਲਾ ਮਰੀਜ਼ਾਂ ਨੂੰ ਜ਼ਬਰਦਸਤੀ ਛੂਹਣ, ਗਲਤ ਜਾਂਚ ਕਰਨ ਅਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਹਨ। ਪਿਛਲੇ ਮਹੀਨੇ ਗਲਾਸਗੋ ਵਿੱਚ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਕ੍ਰਿਸ਼ਨਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਜੱਜ ਲਾਰਡ ਆਰਮਸਟ੍ਰਾਂਗ ਨੇ ਸਜ਼ਾ ਦੀ ਸੁਣਵਾਈ ਦੌਰਾਨ ਕਿਹਾ, “ਤੁਸੀਂ ਡਾਕਟਰੀ ਪੇਸ਼ੇ ਦੀ ਇੱਜ਼ਤ ਨੂੰ ਘਟਾਇਆ ਹੈ ਅਤੇ ਮਹਿਲਾ ਮਰੀਜ਼ਾਂ ਦੇ ਵਿਸ਼ਵਾਸ ਨੂੰ ਢਾਹ ਲਾਈ ਹੈ।” ਕ੍ਰਿਸ਼ਨਾ ਨੇ ਕਿਹਾ ਕਿ ਮਰੀਜ਼ ਗਲਤ ਹੈ ਅਤੇ ਕੁਝ ਟੈਸਟ ਹਨ ਜੋ ਉਸ ਨੂੰ ਭਾਰਤ ਵਿੱਚ ਆਪਣੀ ਮੈਡੀਕਲ ਸਿਖਲਾਈ ਦੌਰਾਨ ਸਿਖਾਏ ਗਏ ਸਨ।

Total Views: 555 ,
Real Estate