ਦਵਿੰਦਰ ਸਿੰਘ ਸੋਮਲ
ਪੰਜਾਬ ਦੇ ਮੌਜੂਦਾ ਸਿਆਸੀ ਆਗੂਆ ਵਿੱਚੋ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਤੇ ਸੂਝਵਾਨ ਲੀਡਰ ਹੈ। ਬੇਛੱਕ ਉਹਨਾਂ ਦੀਆ ਬਹੁਤ ਸਾਰੀਆ ਸਿਆਸੀ ਤੇ ਜਾਤੀ ਗਲਤੀਆ ਵੀ ਗਿਣਾਈਆਂ ਜਾ ਸਕਦੀਆ ਨੇ ਪਰ ਫਿਰ ਵੀ ਜਿਵੇ ਉਹ ਪੰਜਾਬ ਦੇ ਮਸਲਿਆ ਲਈ ਬੋਲਦੇ ਨੇ ਜਾਂ ਪੰਜਾਬ ਦੇ ਹਕੀਕੀ ਮੁੱਦਿਆ ਤੇ ਸਟੈਂਡ ਲੇਦੇ ਨੇ ਉਹਨਾਂ ਦਾ ਇਹ ਗੁਣ ਉਹਨਾਂ ਨੂੰ ਕਈਆ ਤੋ ਅੱਢ ਕਰਦਾ।
ਆਮ ਆਦਮੀ ਪਾਰਟੀ ਦੇ ਸਮਰੱਥਕਾ ਅਤੇ ਆਗੂਆ ਨੇ ਕਦੇ ਵੀ ਇਹ ਤਸਲੀਮ ਤਾਂ ਨਹੀ ਕਰਨਾ ਪਰ ਸਾਡੇ ਖਿੱਤੇ ਦੀ ਸਿਆਸਤ ਨੂੰ ਜਾਣਨ ਵਾਲੇ ਲੋਕ ਇਹ ਸਮਝਦੇ ਨੇ ਕੇ ਆਪ ਦੀ ਜੋ ਇਹ ਤਗੜੀ ਜਿੱਤ ਹੋਈ ਇਸਦਾ ਨੈਰਟਿਵ ਜਿੱਥੇ ਕਿਸਾਨ ਅੰਦੋਲਨ ‘ਚ ਬਣਿਆ ਸੀ ਉੱਥੇ ਹੀ ਨਵਜੋਤ ਸਿੱਘ ਸਿੱਧੂ ਦੇ 75/25 ਵਾਲੇ ਬਿਰਤਾਂਤ ਨੇ ਵੀ ਆਪ ਦੀ ਜਿੱਤ ‘ਚ ਬਹੁਤ ਵੱਡੀ ਭੂਮਿਕਾ ਨਿਭਾਈ।ਪੰਜਾਬ ਦੀ ਸਿਆਸਤ ‘ਚ ਆਰਥਿਕਤਾ ਦੀ ਗੱਲ ਸ।ਸਿੱਧੂ ਨੇ ਬਹੁਤ ਹੀ ਵਧੀਆ ਢੰਗ ਨਾਲ ਲੋਕਾ ‘ਚ ਪੇਸ਼ ਕੀਤੀ।ਜਿੱਥੇ ਆਪ ਦੇ ਜਿਆਦਾਤਾਰ ਆਗੂ ਜਿਹਨਾਂ ਦੇ ਨਾਂਮ ਵੀ ਲੋਕ ਨਹੀ ਸੰਨ ਜਾਣਦੇ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋ ਗਿਆ ਕੇ ਲੋਕਾ ਨੇ ਸੋਚਿਆ ਇਹਨਾਂ ਦੀ ਧਿਰ ਨੂੰ ਵੀ ਅਜਮਾ ਕੇ ਵੇਖ ਲਈਏ ਉੱਥੇ ਹੀ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਨੂੰ ਇਸਦਾ ਨੁਕਸਾਨ ਹੋ ਗਿਆ ਕੇ ਆਵਾਮ ਨੂੰ ਲੱਗਾ ਕੇ ਇਸ ਕਾਂਗਰਸ ਨੂੰ ਤਾਂ ਪਿੱਛਲੇ ਸੱਤਾ ਦਹਾਕਿਆ ਤੋ ਕਈ ਵਾਰ ਅਜਮਾ-੨ ਵੇਖ ਰਹੇ ਹਾਂ।
ਜਿਸ ਸਮੇ ਪੰਜਾਬ ‘ਚ ਤੀਸਰੇ ਧੜੇ ਲਈ ਖਹਿਰਾ ਸਾਹਬ ਡਾਂ ਗਾਂਧੀ ਤੇ ਬਾਕੀ ਲੜ ਰਹੇ ਸੰਨ ਉਸ ਸਮੇ ਕਰਤਾਰਪੁਰ ਲਾਂਘੇ ਕਾਰਣ ਸ।ਸਿੱਧੂ ਦੀ ਮਕਬੂਲੀਅਤ ਵੀ ਆਰੂਜ ਤੇ ਸੀ ਜੇਕਰ ਉਹ ਉਸ ਸਮੇ ਚੁੱਪ ਹੋਣ ਦੀ ਜਗਾਹ ਪੰਜਾਬ ਦੀ ਕੋਈ ਖੇਤਰੀ ਧਿਰ ਖੜੀ ਕਰਣ ਵਰਗਾ ਕੋਈ ਫੇਸਲਾ ਕਰਦੇ ਤਾਂ ਅੱਜ ਪੰਜਾਬ ਦੇ ਸਿਆਸੀ ਹਲਾਤ ਵੱਖਰੇ ਹੋ ਸਕਦੇ ਸੀ।
ਅੱਜ ਵੀ ਪੰਜਾਬ ਨੂੰ ਚੰਗੇ ਆਗੂਆ ਦੀ ਬਹੁਤ ਜਿਆਦਾ ਜਰੂਰਤ ਹੈ ਬੇਛੱਕ ਆਪ ਨੂੰ ਬਹੁਤ ਵੱਡਾ ਬਹੁਮੱਤ ਮਿਲਿਆ ਪਰ ਸੀਐਮ ਮਾਨ ਸਾਹਬ ਤੋ ਬਾਅਦ ਕੋਈ ਐਸਾ ਚਿਹਰਾ ਨਹੀ ਜਿਹੜਾ ਕੇਂਦਰ ਜਾਂ ਬਾਕੀ ਭਾਰਤ ਦੇ ਲੋਕਾ ਨੂੰ ਪੰਜਾਬ ਦੇ ਨਾਲ ਹੋਏ ਵਿਤਕਰੇ ਧੱਕੇਸ਼ਾਹੀਆ ਵਾਰੇ ਕੁਝ ਕਹਿ ਸਕੇ।
ਦੋਵਾ ਪੰਜਾਬਾ ਦੀ ਅਤੇ ਭਾਰਤ ਪਾਕਿਸਤਾਨ ਦੀ ਆਰਥਿਕਤਾ ਬੇਹਤਰ ਹੋ ਸਕਦੀ ਜੇਕਰ ਸਾਡੀਆ ਪੰਜਾਬੀ ਸਰਹੱਦਾ ਤੋ ਵਾਪਾਰ ਦੀ ਖੁੱਲ ਹੋਵੇ।
ਇਸ ਮੁੱਦੇ ਨੂੰ ਸ।ਸਿੱਧੂ ਤੋ ਇਲਾਵਾ ਪੰਜਾਬ ਦੇ ਵੱਡੇ ਆਗੂਆ ਵਿੱਚੋ ਕੋਈ ਨਹੀ ਚੁੱਕਦਾ। ਜਿਵੇ ਸਿੱਧੂ ਸਾਹਬ ਕੇਂਦਰ ਦੀਆ ਅੱਖਾ ‘ਚ ਅੱਖਾ ਪਾਕੇ ਸਾਰੇ ਭਾਰਤ ਨੂੰ ਆਖਦੇ ਨੇ ਕੇ “ਕਿਉ ਬਈ ਜਦ ਮੁੰਬਈ ਤੋ ਪਾਕਿਸਤਾਨ ਨਾਲ ਵਪਾਰ ਹੋ ਸਕਦਾ ਤਾਂ ਅਮ੍ਰਤਿਸਰੋ ਕਿਉ ਨਹੀ” ਇਹ ਹੋਰ ਮੁੱਖ ਧਾਰਾ ਦੇ ਕਿਸੇ ਆਗੂ ਦੇ ਹਿੱਸੇ ਨਹੀ ਆਇਆ।
ਮੁੱਕਦੀ ਗੱਲ ਇਹ ਹੈ ਕੀ ਪੰਜਾਬ ਨੂੰ ਨਵਜੋਤ ਸਿੰਘ ਸਿੱਧੂ ਜਿਹੇ ਆਗੂਆ ਦੀ ਲੋੜ ਏ ਤੇ ਸਾਨੂੰ ਆਸ ਵੀ ਏ ਤੇ ਸਾਡੀ ਅਰਦਾਸ ਵੀ ਏ ਕੇ ਜੇਲ ‘ਚੋ ਬਾਹਰ ਆਕੇ ਸਿੱਧੂ ਸਾਹਬ ‘ਚ ਜੋ ਖਾਮੀਆ ਨੇ ਵੀ ਉਹ ਵੀ ਦੂਰ ਹੋਣਗੀਆ ਤੇ ਉਹ ਪੰਜਾਬ ਲਈ ਲੜਦੇ ਰਹਿਣਗੇ।
ਇਸ ਘਟਨਾ ਤੋ ਸਾਨੂੰ ਸਬਨੂੰ ਇਹ ਵੀ ਸਬਕ ਲੇਣਾ ਚਾਹੀਦਾ ਕੇ ਰੋਡ ਉੱਤੇ ਆਮ ਈ ਕਹਾ ਸੁਣੀ ਹੋ ਜਾਂਦੀ ਏ ਤੇ ਇਹਦੇ ਕਰਕੇ ਜਿਆਦਾ ਤਲਖੀ ‘ਚ ਨਹੀ ਆਉਣਾ ਚਾਹੀਦਾ।ਕਈ ਵਾਰ ਗਲਤੀ ਨਾਲ ਹੋਈ ਗਲਤੀ ਜਾਂ ਗੁੱਸੇ ‘ਚ ਹੋਈ ਗਲਤੀ ਦਹਾਕਿਆ ਤੱਕ ਤੰਗ ਕਰਦੀ ਏ ਤੇ ਇੱਕ ਘੜੀ ਦੇ ਗੁੱਸੇ ਕਾਰਣ ਜਿੰਦਗੀ ਦੀਆ ਅਣਗਿਣਤ ਘੜੀਆ ਖਰਾਬ ਹੋ ਜਾਂਦੀਆ।
ਬਹੁਤ ਸਾਰੇ ਦੋਸਤਾ ਨੇ ਇੱਥੇ ਹੁਣ ਇਹ ਵੀ ਦੱਸਣਾ ਕੇ ਉਹ ਪਹਿਲਾ ਭਾਜਪਾ ਚ ਸੀ ਤੇ ਫਲਾਨਾ ਫਲਾਨਾ ਫਲਾਨਾ।
ਦੋਸਤੋ ਜਿਹੋ ਜਿਹਾ ਸਾਡਾ ਮੁਆਸ਼ਰਾ ਹੋਵੇ ਅਸੀ ਉਹਦੇ ਵਿੱਚੋ ਹੀ ਆਪਣੇ ਆਗੂ ਚੁਣਨੇ ਹੁੰਦੇ ਨੇ ਬਿਨਾ ਛੱਕ ਸਾਡਾ ਆਗੂ ਸਾਡੇ ਤੋ ਬਹਿਤਰ ਹੋਣਾ ਚਾਹੀਦਾ ਪਰ ਬਹੁਤ ਸਾਰੀਆ ਜਾਤੀ ਕਮਜੋਰੀਆ ਦੇ ਬਾਵਜੂਦ ਵੀ ਮੇਰੀ ਜਾਂਚੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਇੱਕ ਚੰਗੇ ਆਗੂ ਨੇ ਤੇ ਉਮੀਦ ਇਹੀ ਹੈ ਕੇ ਉਹ ਹਮੇਸ਼ਾ ਪੰਜਾਬ ਦੇ ਲੋਕਾ ਦੀ ਭਲਾਈ ਵਾਸਤੇ ਲੜਦੇ ਰਹਿਣਗੇ।



















