
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੇਸ ਦੀ ਸੁਣਵਾਈ ਕਰ ਰਹੇ ਬੈਂਚ ਦੀ ਅਗਵਾਈ ਜਸਟਿਸ ਏ ਐਮ ਖਨਵਿਲਕਰ ਕਰ ਰਹੇ ਸਨ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਉਨ੍ਹਾਂ ਦੇ ਨਾਲ ਸਨ। ਅਧਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, ”ਅਸੀਂ ਸਜ਼ਾ ਦੇ ਮੁੱਦੇ ਤੇ ਨਜ਼ਰਸਾਨੀ ਅਰਜੀ ਦੇਣ ਦੀ ਆਗਿਆ ਦਿੰਦੇ ਹਾਂ। ਜ਼ੁਰਮਾਨੇ ਦੇ ਨਾਲ ਹੀ ਅਸ਼ੀਂ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਵੀ ਸੁਣਾਉਂਦੇ ਹਾਂ ਜੋ ਕਿ ਰਿਪਸਪੌਂਡੇਂਟ 1 ( ਸਿੱਧੂ) ਨੂੰ ਭੁਗਤਣੀ ਪਵੇਗੀ।” ਪੀੜਤ ਪੱਖ ਦੇ ਵਕੀਲ ਸੁਧੀਰ ਵਾਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫ਼ੈਸਲੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਰੰਡਰ ਕਰਕੇ ਇੱਖ ਸਾਲ ਦੀ ਬਾਮੁਸ਼ੱਕਤ ਕੈਦ ਲਈ ਜੇਲ੍ਹ ਜਾਣਾ ਪਵੇਗਾ। ਉਨ੍ਹਾਂ ਕੋਲ ਇੱਕ ਹੀ ਚਾਰਾ ਬਚਿਆ ਹੈ ਕਿ ਉਹ ਇੱਕ ਕਿਊਰੇਟਿਵ ਪਟੀਸ਼ਨ ਕਰ ਸਕਦੇ ਹਨ। ਜੋ ਕਿ ਪੰਜ ਜੱਜਾਂ ਕੋਲ ਜਾਵੇਗੀ।
ਕੇਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਟਰਾਇਲ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ । ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਵਧਾਅ ਦਿੱਤੀ। ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਆਏ। ਸੁਪਰੀਮ ਕੋਰਟ ਵਿੱਚ ਜਸਟਿਸ ਚੇਲਾਮੇਸ਼ਵਰ ਅਤੇ ਜਸਟਿਸ ਕੌਲ ਨੇ ਉਨ੍ਹਾਂ ਦੀ ਅਰਜੀ ਸੁਣਵਾਈ ਲਈ ਮਨਜ਼ੂਰ ਕਰ ਲਈ।ਅਦਾਲਤ ਨੇ ਕਿਹਾ ਕਿ ਇਹ 323 ਦਾ ਕੇਸ ਹੈ ਅਤੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਦੇ ਕੇ ਛੱਡ ਦਿਓ। ਉਸ ਫ਼ੈਸਲੇ ਦੇ ਖਿਲਾਫ਼ ਅਸੀਂ ਰਿਵਿਊ ਪਟੀਸ਼ਨ ਪਾਈ। ਉਸ ਰਿਵੀਊ ਪਟੀਸ਼ਨ ਦਾ ਫ਼ੈਸਲਾ ਅੱਜ ਆਇਆ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਕੌਲ ਰਿਵੀਊ ਬੈਂਚ ਵਿੱਚ ਵੀ ਸ਼ਾਮਲ ਸਨ।ਭਾਜਪਾ ਆਗੂ ਫ਼ਤਹਿ ਜੰਗ ਬਾਜਵਾ ਨੇ ਕਿਹਾ,”ਦੇਸ਼ ਵਿੱਚ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਅਦਾਲਤ ਨੇ ਜੋ ਵੀ ਫ਼ੈਸਲਾ ਦਿੱਤਾ ਹੈ ਉਹ ਸਾਨੂੰ ਸਿਰ ਝੁਕਾਅ ਕੇ ਮੰਨਣਾ ਚਾਹੀਦਾ ਹੈ।”



















