‘ਹਰਿਆਣਾ ਸਰਕਾਰ ਆਪਣੇ ਲਈ ਖਰੀਦੇਗੀ ਨਵਾਂ-ਨਕੋਰ ਹੈਲੀਕਾਪਟਰ’

ਹਰਿਆਣਾ ਸਰਕਾਰ ਨਵਾਂ ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਸ ‘ਤੇ ਕਰੋੜਾਂ ਰੁਪਏ ਦੀ ਲਾਗਤ ਆਵੇਗੀ। ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਮਨੋਹਰ ਲਾਲ ਸਰਕਾਰ ਨੂੰ ਘੇਰਿਆ ਹੈ। ‘ਆਪ’ ਦਾ ਕਹਿਣਾ ਹੈ ਕਿ “ਸੂਬੇ ਦੇ ਲੋਕ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਬੱਸਾਂ ‘ਤੇ ਲਟਕ ਰਹੇ ਹਨ। ਬੱਚਿਆਂ ਦੇ ਸਕੂਲ-ਕਾਲਜ ਜਾਣ ਲਈ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਹਰਿਆਣਾ ਸਰਕਾਰ ਆਪਣੇ ਲਈ ਉੱਡਣ ਖਟੋਲਾ’ ਖਰੀਦੇਗੀ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਉੱਡਣ ਖਟੋਲਾ ਦਾ ਖਰਚਾ ਉਹੀ ਲੋਕ ਅਦਾ ਕਰਨਗੇ ਜੋ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬੱਸਾਂ ਵਿੱਚ ਲਟਕ ਰਹੇ ਹਨ। ਹਰਿਆਣਾ ਸਰਕਾਰਦੇ ਮੌਜੂਦਾ ਹੈਲੀਕਾਪਟਰ ਦੀ ਮਿਆਦ ਪੁੱਗਣ ਦੀ ਮਿਤੀ 90 ਤੋਂ 100 ਘੰਟੇ ਉਡਾਣ ਭਰਨ ਦਾ ਸਮਾਂ ਹੈ।ਇਸੇ ਲਈ ਸਰਕਾਰ ਨੇ ਨਵਾਂ ਹੈਲੀਕਾਪਟਰ ਖਰੀਦਣ ਦਾ ਫੈਸਲਾ ਕੀਤਾ ਹੈ। ਸਰਕਾਰ ਕੋਲ ਸਰਕਾਰੀ ਜਹਾਜ਼ ਵੀ ਹੈ। ਇਹ ਜਹਾਜ਼ ਹਰਿਆਣਾ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ ਖਰੀਦਿਆ ਸੀ, ਜਦਕਿ ਹੈਲੀਕਾਪਟਰ ਹੁੱਡਾ ਸਰਕਾਰ ਵੇਲੇ ਖਰੀਦਿਆ ਗਿਆ ਸੀ। ਪਾਇਲਟਾਂ ਅਤੇ ਇੰਜੀਨੀਅਰਾਂ ਦੀ ਟੀਮ ਨੇ ਸਰਕਾਰ ਨੂੰ ਨਵਾਂ ਹੈਲੀਕਾਪਟਰ ਖਰੀਦਣ ਦਾ ਸੁਝਾਅ ਦਿੱਤਾ ਹੈ। ਮਾਮਲਾ ਹਾਈ ਪਾਵਰ ਪਰਚੇਜ਼ ਕਮੇਟੀ ਦੇ ਸਾਹਮਣੇ ਹੈ ਅਤੇ ਸਰਕਾਰ ਨਵੇਂ ਸੁਰੱਖਿਆ ਮਾਪਦੰਡ ਤੈਅ ਕਰਕੇ ਇਸ ਦੀ ਖਰੀਦ ਕਰੇਗੀ।

Total Views: 375 ,
Real Estate