ਬਾਲੀਵੁੱਡ ਅਦਾਕਾਰ ਸੋਹੇਲ ਖਾਨ ਨੇ ਵਿਆਹ ਦੇ 24 ਸਾਲ ਬਾਅਦ ਤਲਾਕ ਦਾ ਫੈਸਲਾ ਕੀਤਾ ਹੈ। ਸੋਹੇਲ ਖਾਨ ਤੇ ਸੀਮਾ ਖਾਨ ਨੂੰ ਬੀਤੇ ਕੱਲ੍ਹ ਫੈਮਿਲੀ ਕੋਰਟ ਦੇ ਬਾਹਰ ਦੇਖਿਆ ਗਿਆ। ਉਸ ਦੀਆਂ ਫੈਮਿਲੀ ਕੋਰਟ ਦੇ ਬਾਹਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਅਨੁਸਾਰ ਸੋਹੇਲ ਖਾਨ ਤੇ ਸੀਮਾ ਖਾਨ ਅਦਾਲਤ ਵਿੱਚ ਮੌਜੂਦ ਸਨ। ਦੋਵਾਂ ਨੇ ਤਲਾਕ ਦਾਇਰ ਕਰ ਦਿੱਤਾ ਹੈ। ਫੈਮਿਲੀ ਕੋਰਟ ‘ਚ ਤਲਾਕ ਦਾਇਰ ਕਰਨ ਤੋਂ ਬਾਅਦ ਦੋਵੇਂ ਆਪਣੀ-ਆਪਣੀ ਕਾਰ ‘ਚ ਘਰ ਲਈ ਰਵਾਨਾ ਹੋ ਗਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਹੇਲ ਖਾਨ ਸਿਕਾਊਟੀ ਨਾਲ ਘਿਰੇ ਨਜ਼ਰ ਆਏ।
ਸੋਹੇਲ ਖਾਨ ਤੇ ਸੀਮਾ ਖਾਨ ਸਾਲ 1998 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਦੋ ਬੱਚੇ ਨਿਰਵਾਣ ਅਤੇ ਯੋਹਾਨ ਹਨ। ਸਾਲ 2017 ‘ਚ ਵੀ ਸੋਹੇਲ ਤੇ ਸੀਮਾ ਦੇ ਵੱਖ ਹੋਣ ਦੀ ਜਾਣਕਾਰੀ ਆਈ ਸੀ।
Total Views: 187 ,
Real Estate