10 ਜੂਨ ਨੂੰ 57 ਸੀਟਾਂ ਲਈ ਪੈਣਗੀਆਂ ਵੋਟਾਂ

ਰਾਜ ਸਭਾ ਦੀਆਂ ਖਾਲੀ ਹੋਣ ਵਾਲੀਆਂ 57 ਸੀਟਾਂ ‘ਤੇ 10 ਜੂਨ ਨੂੰ ਚੋਣਾਂ ਹੋਣਗੀਆਂ। ਇਸ ਵਿੱਚ ਸਭ ਤੋਂ ਵੱਧ ਸੀਟਾਂ ਉੱਤਰ ਪ੍ਰਦੇਸ਼ ਤੋਂ 11, ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ 6-6, ਬਿਹਾਰ ਤੋਂ 5 ਅਤੇ ਰਾਜਸਥਾਨ ਅਤੇ ਕਰਨਾਟਕ ਤੋਂ 4-4 ਹਨ। ਚੋਣ ਕਮਿਸ਼ਨ ਨੇ ਕਿਹਾ ਕਿ 57 ਸੀਟਾਂ ਲਈ ਚੋਣਾਂ ਦਾ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਕੀਤਾ ਜਾਵੇਗਾ। ਇਸ ਦੀ ਨਾਮਜ਼ਦਗੀ ਦੀ ਆਖਰੀ ਮਿਤੀ 31 ਮਈ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 1 ਜੂਨ ਅਤੇ ਨਾਮ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ ਹੋਵੇਗੀ। ਸਾਰੀਆਂ 57 ਸੀਟਾਂ ਲਈ 10 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਜੂਨ ਨੂੰ ਹੀ ਸ਼ਾਮ 5 ਵਜੇ ਹੋਵੇਗੀ। ਇਨ੍ਹਾਂ ਸੀਟਾਂ ‘ਚ ਸਭ ਤੋਂ ਵੱਧ 11 ਸੀਟਾਂ ਉੱਤਰ ਪ੍ਰਦੇਸ਼ ਤੋਂ ਖਾਲੀ ਹੋ ਰਹੀਆਂ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ‘ਚ 6 ਸੀਟਾਂ, ਆਂਧਰਾ ਪ੍ਰਦੇਸ਼ ‘ਚ 4 ਸੀਟਾਂ, ਤੇਲੰਗਾਨਾ ‘ਚ 2 ਸੀਟਾਂ, ਛੱਤੀਸਗੜ੍ਹ ‘ਚ 2 ਸੀਟਾਂ, ਮੱਧ ਪ੍ਰਦੇਸ਼ ‘ਚ 3 ਸੀਟਾਂ, ਤਾਮਿਲਨਾਡੂ ‘ਚ 6, ਕਰਨਾਟਕ ‘ਚ 4, ਉੜੀਸਾ ‘ਚ 3, ਪੰਜਾਬ ‘ਚ 2, ਰਾਜਸਥਾਨ ‘ਚ 4 ਸੀਟਾਂ, ਉੱਤਰਾਖੰਡ ‘ਚ 1, ਬਿਹਾਰ ‘ਚ 5, ਝਾਰਖੰਡ ‘ਚ 2, ਹਰਿਆਣਾ ‘ਚ 2 ਸੀਟਾਂ ‘ਤੇ ਵੋਟਿੰਗ ਹੋਵੇਗੀ।

Total Views: 106 ,
Real Estate