ਗੰਭੀਰ ਕੋਵਿਡ ਮਰੀਜ਼ਾਂ ਨੂੰ ਤੰਦਰੁਸਤ ਹੋਣ ‘ਚ 2 ਸਾਲ ਲੱਗ ਸਕਦੇ ਹਨ

Ill woman coughing

ਕੋਵਿਡ -19 ਕਾਰਨ ਹਸਪਤਾਲ ‘ਚ ਦਾਖਲ ਹੋਏ ਘੱਟੋ-ਘੱਟ ਅੱਧੇ ਲੋਕਾਂ ਵਿੱਚ 2 ਸਾਲ ਬਾਅਦ ਵੀ ਲਾਗ ਦੇ ਵਧੇਰੇ ਲੱਛਣ ਨਜ਼ਰ ਆ ਰਹੇ ਹਨ। ਲੈਂਸੇਟ ਰੈਸਪੀਰੇਟਰੀ ਮੈਡੀਸਨ ਵਿੱਚ ਮੰਗਲਵਾਰ ਨੂੰ ਇੱਕ ਸਟਡੀ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਚੀਨ ਦੇ ਮਰੀਜ਼ਾਂ ‘ਤੇ ਅਧਾਰਿਤ ਹੈ, ਜਿੱਥੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਹ ਸਟਡੀ ਕੋਵਿਡ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਸਟਡੀ ਦੇ ਮੁੱਖ ਲੇਖਕ ਅਤੇ ਚੀਨ ਵਿੱਚ ਚਾਈਨਾ-ਜਾਪਾਨ ਫ੍ਰੈਂਡਸ਼ਿਪ ਹਸਪਤਾਲ ਦੇ ਪ੍ਰੋਫੈਸਰ ਬਿਨ ਕਾਓ ਨੇ ਇੱਕ ਬਿਆਨ ਵਿੱਚ ਕਿਹਾ, ”ਸਾਡੀ ਖੋਜ ਵਿੱਚ ਪਾਇਆ ਗਿਆ ਹੈ ਕਿ ਕੋਵਿਡ – 19 ਕਾਰਨ ਹਸਪਤਾਲ ‘ਚ ਦਾਖਲ ਹੋਏ ਅਤੇ ਠੀਕ ਹੋਏ ਲੋਕ, ਫਿਰ ਭਾਵੇਂ ਉਹ ਸ਼ੁਰੂਆਤ ਵਿੱਚ ਹੀ ਠੀਕ ਹੋ ਗਏ ਹੋਣ, ਅਜਿਹੇ ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 2 ਸਾਲ ਦਾ ਸਮਾਂ ਚਾਹੀਦਾ ਹੈ।”
ਸਭ ਤੋਂ ਪਹਿਲਾਂ ਚੀਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਅੱਗੇ ਕਿਹਾ, ”ਕੋਵਿਡ-19 ਤੋਂ ਠੀਕ ਹੋਏ ਲੋਕਾਂ, ਖਾਸ ਤੌਰ ‘ਤੇ ਲੰਬੇ ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਦੀ ਲਗਾਤਾਰ ਫਾਲੋ-ਅਪ ਅਤੇ ਬਿਮਾਰੀ ਦੇ ਲੰਬੇ ਕੋਰਸ ਨੂੰ ਸਮਝਣਾ ਜ਼ਰੂਰੀ ਹੈ।”ਖੋਜਕਰਤਾਵਾਂ ਨੇ ਪਾਇਆ ਕਿ ਆਮ ਮਰੀਜ਼ਾਂ ਦੇ ਮੁਕਾਬਲੇ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਵਿੱਚ ਠੀਕ ਹੋਣ ਦੀ ਪ੍ਰਕਿਰਿਆ ਹੌਲੀ ਹੈ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਥਕਾਵਟ, ਸਾਂਹ ਲੈਣ ‘ਚ ਪਰੇਸ਼ਾਨੀ ਅਤੇ ਨੀਂਦ ਸਬੰਧੀ ਸਮੱਸਿਆਵਾਂ ਹਨ।

Total Views: 188 ,
Real Estate