ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ’ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸ੍ਰੀ ਗੋਇੰਦਵਾਲ ਸਾਹਿਬ ‘ਚ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਸਿੱਧੀ ਟੱਕਰ ਵਿਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਜਦਕਿ ਔਰਤ ਗੰਭੀਰ ਜ਼ਖ਼ਮੀ ਹੈ। ਮਰਨ ਵਾਲੇ ਸਾਰੇ ਮੋਟਰਸਾਈਕਲ ਸਵਾਰ ਸਨ। ਮਰਨ ਵਾਲਿਆ ’ਚ ਮਰਦ-ਔਰਤ ਸਮੇਤ ਦੋ ਬੱਚੇ ਸ਼ਾਮਲ ਹਨ। ਜ਼ਖ਼ਮੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਪਰਿਵਾਰ ਆਪਣੇ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਫਤਿਆਬਾਦ ਆ ਰਿਹਾ ਸੀ, ਜਿਸ ਦੀ ਖਡੂਰ ਸਾਹਿਬ-ਫਤਿਆਬਾਦ ਰੋਡ ’ਤੇ ਟਰੱਕ ਨਾਲ ਟੱਕਰ ਹੋ ਗਈ। ਪੁਲੀਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Total Views: 380 ,
Real Estate