ਰੂਸੀ ਫੌਜ ਦੇ 40 ਜਹਾਜ਼ ਡੇਗਣ ਵਾਲਾ ਯੂਕਰੇਨ ਦਾ ਪਾਇਲਟ ਹੋ ਗਿਆ ਸ਼ਹੀਦ

ਯੂਕਰੇਨ ‘ਤੇ ਹਮਲਾ ਕਰਨ ਵਾਲੇ ਰੂਸ ਦੇ ਦੰਦ ਖੱਟੇ ਕਰਨ ਵਾਲੇ ‘ਗੋਸਟ ਆਫ ਕੀਵ’ ਦੇ ਨਾਂ ਨਾਲ ਮਸ਼ਹੂਰ ਯੂਕਰੇਨੀ ਪਾਇਲਟ ਦੀ ਮੌਤ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਦੇ ਇਸ ਪਾਇਲਟ ਨੇ ਹੁਣ ਤੱਕ ਜੰਗ ਵਿੱਚ 40 ਤੋਂ ਵੱਧ ਰੂਸੀ ਜਹਾਜ਼ਾਂ ਨੂੰ ਸੁੱਟਿਆ ਹੈ। ਬ੍ਰਿਟੇਨ ਦੇ ਮੀਡੀਆ ਪੋਰਟਲ ‘ਦਿ ਟਾਈਮਜ਼ ਆਫ ਲੰਡਨ’ ਨੇ ਉਸ ਦੀ ਪਛਾਣ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੋਰਟਲ ਮੁਤਾਬਕ ਪਾਇਲਟ ਦਾ ਨਾਂ ਮੇਜਰ ਸਟੀਫਨ ਤਾਰਾਬੱਲਕਾ ਸੀ। ਉਸ ਨੇ 29 ਸਾਲ ਦੀ ਉਮਰ ਵਿੱਚ ਕੀਤੇ ਕਾਰਨਾਮੇ ਲਈ ਉਸ ਨੂੰ ਯੂਕਰੇਨ ਦੇ ਸਰਵਉੱਚ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
‘ਗੋਸਟ ਆਫ ਕੀਵ’ ਵਜੋਂ ਜਾਣੇ ਜਾਂਦੇ ਇਸ ਪਾਇਲਟ ਨੇ ਯੁੱਧ ਦੇ ਪਹਿਲੇ ਹੀ ਦਿਨ 10 ਰੂਸੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਇਸ ਤੋਂ ਬਾਅਦ ਪੂਰੀ ਦੁਨੀਆ ‘ਚ ਉਸ ਦੀ ਚਰਚਾ ਹੋ ਰਹੀ ਸੀ।
13 ਮਾਰਚ ਨੂੰ ਮੇਜਰ ਸਟੀਫਨ ਇੱਕ ਵਾਰ ਫਿਰ ਮਿਗ-29 ਲੈ ਕੇ ਰੂਸੀ ਜਹਾਜ਼ਾਂ ਨੂੰ ਡੇਗਣ ਲਈ ਨਿਕਲੇ ਸਨ। ਪਰ ਉਸ ਨੂੰ ਦੁਸ਼ਮਣ ਨੇ ਘੇਰ ਲਿਆ ਸੀ। ਉਸ ਦੇ ਜਹਾਜ਼ ‘ਤੇ ਹਮਲਾ ਹੋਇਆ ਅਤੇ ਸਟੀਫਨ ਲੜਦੇ ਹੋਏ ਸ਼ਹੀਦ ਹੋ ਗਿਆ।

Total Views: 391 ,
Real Estate