ਚੰਡੀਗੜ੍ਹ ‘ਚ ਮਾਸਕ ਨਾ ਪਾਉਣਾ ਤੇ 500 ਰੁ. ਹੋਵੇਗਾ ਜੁਰਮਾਨਾ

ਕੋਰੋਨਾ ਦੇ ਵਧਦੇ ਪ੍ਰਭਾਵ ਤੋਂ ਬਚਾਅ ਲਈ ਦੇਸ਼ ਦੇ ਕਈ ਹਿੱਸਿਆਂ ‘ਚ ਕੋਵਿਡ ਨਿਯਮਾਂ ਨੂੰ ਅਪਨਾਉਣ ਦੀ ਸਲਾਹ ਜਾਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜੁਰਮਾਨ ਲਗਾਇਆ ਜਾਵੇਗਾ। ਪਬਲਿਕ ਟਰਾਂਸਪੋਰਟ ਜਿਵੇਂ ਬੱਸਾਂ, ਟੈਕਸੀਆਂ, ਆਟੋ ਰਿਕਸ਼ਾ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਬੰਦ ਜਨਤਕ ਥਾਵਾਂ (ਜਿਵੇਂ ਬੱਸ, ਸਿਨੇਮਾ ਹਾਲ, ਮਾਲ, ਕੋਚਿੰਗ, ਸਕੂਲ, ਦਫ਼ਤਰ,ਇਨਡੋਰ ਪ੍ਰੋਗਰਾਮ ਆਦਿ) ‘ਤੇ ਹਰ ਹਾਲ ‘ਚ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਨਾ ਕਰਨ ਵਾਲੇ ਨੂੰ 500 ਰੁਪਏ ਜੁਰਮਾਨ ਦੇਣਾ ਪਵੇਗਾ। ਸੋਮਵਾਰ ਨੂੰ ਚੰਡੀਗੜ੍ਹ ਐਡਵਾਈਜ਼ਰ ਵੱਲੋਂ ਇਹ ਹੁਕਮ ਜਾਰੀ ਕੀਤਾ ਹੈ।

Total Views: 352 ,
Real Estate