ਦਵਿੰਦਰ ਸਿੰਘ ਸੋਮਲ
ਖਾਨ ਸਰਕਾਰ ਜਾਣ ਤੋ ਬਾਅਦ ਪਾਕਿਸਤਾਨ ਅੰਦਰ ਇਮਰਾਨ ਖਾਨ ਸਾਹਬ ਦੀ ਕਾਲ ਤੇ ਜਿਸ ਪੱਧਰ ਦੇ ਜਲਸੇ ਹੋ ਰਹੇ ਨੇ ਇਸ ਸਮੇ ਤੱਕ ਤਾਂ ਜਾਪ ਰਿਹਾ ਕੀ ਵਿਰੋਧੀਆ ਨੇ ਗਲਤ ਹੀ ਪੇਚਾ ਪਾ ਲਿਆ ਜੇਕਰ ਪੰਜ ਸਾਲ ਪੂਰੇ ਹੋਣ ਤੋ ਬਾਅਦ ਖਾਨ ਜਾਂਦਾ ਤਾਂ ਜਿਸ ਤਰੀਕੇ ਦੀ ਉਹਨਾਂ ਦੀ ਸਰਕਾਰ ਦੀ ਕਾਰਗਰਦਗੀ ਪਿਛਲੇ ਸਾਢੇ ਤਿੰਨ ਸਾਲਾ ‘ਚ ਨਜਰ ਆ ਰਹੀ ਸੀ ਵਾਪਿਸ ਸਰਕਾਰ ਬਣਨ ਦੀ ਉਮੀਦ ਨਾ ਮਾਤਰ ਹੀ ਸੀ ਪਰ ਇਸ ਸਮੇ ਪਾਕਿਸਤਾਨ ਦੇ ੭੦ ਸਾਲਾ ਦੇ ਇਤਹਾਸ ‘ਚ ਕਦੇ ਕਿਸੇ ਲੀਡਰ ਲਈ ਲੋਕ ਇਸ ਪੱਧਰ ਤੇ ਸ਼ਾਇਦ ਹੀ ਬਾਹਰ ਨਿੱਕਲੇ ਹੋਣ ਜਿਵੇ ਖਾਨ ਸਾਹਬ ਲਈ ਨਿੱਕਲ ਰਹੇ ਨੇ।
ਬੀਤੇ ਐਤਵਾਰ ਨੂੰ ਸਾਰੇ ਪਾਕਿਸਤਾਨ ਅਤੇ ਬਾਹਰਲੇ ਮੁੱਲਖਾ ‘ਚ ਵਸਦੇ ਪਾਕਿਸਤਾਨੀਆ ਨੇ ਖਾਨ ਵਲੋ ਪੀਐਮ ਦੀ ਕੁਰਸੀ ਤੇ ਬੇਠਿਆ ਦਿੱਤੀ ਆਖਰੀ ਕਾਲ ਤੇ ਇਸ ਤਰੀਕੇ ਨਾਲ ਜਵਾਬ ਦਿੱਤਾ ਕੇ ਖੁਦ ਪੀਟੀਆਈ ਹੈਰਾਨ ਸੀ ਕੇ ਇੰਨੇ ਲੋਕ ਆ ਕਿੱਥੋ ਗਏ ਉਹ ਵੀ ਬਿਨਾ ਕਿਸੇ ਲੀਡਰ ਦੀ ਮੌਜਦੂਗੀ ਤੋ।
ਬਿਨਾ ਕਿਸੇ ਵੀ ਲੀਡਰ ਤੋ ਪਿਛਲੇ ਐਤਵਾਰ ਭਾਵ ਦਸ ਅਪ੍ਰੈਲ ਦੀ ਰਾਤ ਨੂੰ ਪਾਕਿਸਤਾਨ ਦੇ ਵੱਖ-੨ ਸ਼ਹਿਰਾ ‘ਚ ਲੋਕਾ ਨੇ ਸੜਕਾ ਨੱਕੋ ਨੱਕ ਕਰ ਦਿੱਤੀਆ ਕਿਉਕਿ ਖਾਨ ਸਾਹਬ ਨੇ ਕਿਹਾ ਸੀ ਕੇ ਤੁਸੀ “ਵਿਦੇਸ਼ੀ ਸਾਜਿਸ਼” ਦੇ ਵਿਰੋਧ ‘ਚ ਬਾਹਰ ਨਿੱਕਲਣਾ।
ਉਸਤੋ ਬਾਅਦ ਬੁੱਧਵਾਰ ਵਾਲੇ ਦਿਨ ਜੋ ਪੇਸ਼ਾਵਰ ‘ਚ ਹੋਇਆ ਉਸ ਵਾਰੇ ਪੱਤਰਕਾਰ ਇਮਰਾਨ ਰਿਆਜ ਖਾਨ ਦਾ ਦਾਅਵਾ ਹੈ ਕੇ ਜਿੰਨੇ ਕੁ ਲੋਕ ਬਾਕੀ ਸਿਆਸੀ ਧਿਰਾ ਦੇ ਸਾਰੇ ਪੰਡਾਲ ‘ਚ ਹੁੰਦੇ ਨੇ ਉਨੇ ਲੋਕ ਤਾਂ ਖਾਨ ਦੀ ਸਟੇਜ ਦੇ ਪਿਛਲੇ ਪਾਸੇ ਖੜੇ ਸੰਨ।
ਲੰਘੇ ਸ਼ਨੀਵਾਰ ਦੀ ਰਾਤ ਨੂੰ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਮੰਨੀ ਜਾਂਦੀ ਕਰਾਚੀ ਅੰਦਰ ਵੀ ਪੀਟੀਆਈ ਦਾ ਬਹੁਤ ਹੀ ਕਾਮਯਾਬ ਜਲਸਾ ਹੋਇਆ। ਇਸ ਵਾਰ ਵੀ ਇਕੱਠ ਗਿਣਤੀਆ ਮਿਣਤੀਆ ਤੋ ਪਰੇ ਸੀ। ਇਸ ਜਲਸੇ ਅੰਦਰ ਖਾਨ ਸਾਹਬ ਵਲੋ ਅਸਿੱਧੇ ਢੰਗ ਨਾਲ ਡੀਜੀ ਆਈਐਸਪੀਆਰ ਵਲੋ ਕੀਤੀ ਪ੍ਰੈਸ ਵਾਰਤਾ ਦੇ ਜਵਾਬ ਵੀ ਦਿੱਤੇ ਗਏ।
ਦੂਜੇ ਪਾਸੇ ਸੋਸ਼ਲ ਮੀਡੀਆ ਨਵੀ ਸਰਕਾਰ ਲਈ ਅੱਡ ਮੁਸੀਬਤ ਬਣਿਆ ਹੋਇਆ। ਲਗਾਤਾਰ ਕਈ ਦਿਨਾ ਤੋ ਸੋਸ਼ਲ ਮੀਡੀਆ ਉੱਪਰ ਖਾਨ ਸਾਹਬ ਦੇ ਹੱਕ ‘ਚ ਪੋਸਟਾ ਟਵੀਟਾ ਸਟੋਰੀਆ ਦਾ ਇੱਕ ਹੜ ਵੇਖਣ ਨੂੰ ਮਿਲ ਰਿਹਾ।
ਲੰਘੇ ਸਾਢੇ ਤਿੰਨ ਸਾਲਾ ‘ਚ ਤਹਰੀਕ ਏ ਇੰਨਸਾਫ ਸਰਕਾਰ ਦੀ ਪ੍ਰੋਫੈਂਮਸ ਦੇ ਉੱਤੇ ਲਾ ਤਾਦਾਤ ਸਵਾਲ ਸੰਨ ਪਰ ਜਿਸ ਤਰੀਕੇ ਨਾਲ ਖਾਨ ਸਾਹਬ ਦੀ ਕੁਰਸੀ ਗਈ ਤੇ ਉਸਦੇ ਆਲੇ ਦੁਆਲੇ ਜੋ ਵੀ ਘਟਨਾਕ੍ਰਮ ਹੋਇਆ ਹੁਣ ਉਹ ਕਾਰਗਰਦਗੀ ਦੇ ਸਬ ਸਵਾਲ ਲੋਕਾ ਲਈ ਪਿੱਛੇ ਚਲੇ ਗਏ ਨੇ। ਵੈਸੈ ਵੀ ਵਿਰੋਧੀ ਧਿਰ ਵਾਲੀ ਭੂਮਿਕਾ ਪਾਕਿਸਤਾਨ ਦੇ ਇਤਹਾਸ ‘ਚ ਇਮਰਾਨ ਖਾਨ ਤੋ ਚੰਗੀ ਕੋਈ ਨਹੀ ਨਿਭਾ ਸਕਿਆ ਤੇ ਇਸ ਸਮੇ ਜਾਪ ਰਿਹਾ ਕੇ ਨਵੀ ਹਕੂਮਤ ਅਤੇ ਪੁਰਾਣੇ ਨਿਜਾਮ ਖਿਲਾਫ ਲਹਿਰ ਬਣਦੀ ਜਾ ਰਹੀ ਏ।


















