ਸ਼ਾਮ ਲਾਲ ਗੋਇਲ ਬਣੇ ਡਵੀਜਨਲ ਰੇਲਵੇ ਯੂਜਰਜ਼ ਕੰਸਲਟੇਟਿਵ ਕਮੇਟੀ ਦੇ ਮੈਂਬਰ

ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਫਿਰੋਜ਼ਪੁਰ ਰੇਲਵੇ ਡਵੀਜਨ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ , ਸ੍ਰੀ ਸੁਦੀਪ ਸਿੰਘ ਆਈ.ਆਰ.ਟੀ.ਸੀ ਨੇ ਸ਼ਾਮ ਲਾਲ ਗੋਇਲ ਨੂੰ  ਫਿਰੋਜ਼ਪੁਰ ਡਵੀਜ਼ਨਲ   ਰੇਲਵੇ  ਯੂਜ਼ਰਜ ਕੰਸਲਟੇਟਿਵ ਕਮੇਟੀ ਦੇ ਸਪੈਸ਼ਲ ਇੰਟਰੈਸਟ ਮੈਂਬਰ ਵਜੋਂ ਸ਼ਨਾਖਤੀ ਕਾਰਡ  ਜਾਰੀ ਕੀਤਾ। ਉਨ੍ਹਾਂ ਦੇ ਨਾਲ ਜਸਵੰਤ ਸਿੰਘ ਬਰਾੜ ਰਿਟਾਇਰਡ ਪ੍ਰਿੰਸੀਪਲ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰੇਲਵੇ ਮੰਤਰਾਲਾ ਵੱਲੋਂ ਸ਼ਾਮ ਲਾਲ ਗੋਇਲ ਨੂੰ ਫਿਰੋਜ਼ਪੁਰ ਡਵੀਜਨਲ   ਰੇਲਵੇ  ਯੂਜਰਜ ਕੰਸਲਟੇਟਿਵ ਕਮੇਟੀ ਦਾ ਸਪੈਸ਼ਲ ਇੰਟਰੈਸਟ ਮੈਂਬਰ ਨੌਮੀਨੇਟ ਕੀਤਾ ਗਿਆ ਹੈ। ਹੁਣ ਗੋਇਲ , ਮੁਸਾਫਿਰਾਂ ਅਤੇ ਆਮ ਜਨਤਾ ਨੂੰ ਪੇਸ਼ ਆਉਂਣ ਵਾਲੀਆਂ ਮੁਸ਼ਕਿਲਾਂ ਨੂੰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਉਠਾਉਂਣਗੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਗੇ।  ਫਿਰੋਜ਼ਪੁਰ ਡਵੀਜ਼ਨ ਵਿਚ ਸ੍ਰੀ ਗੋਇਲ , ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ  ਦੇ ਇਕਲੌਤੇ ਨਾਗਰਿਕ ਹਨ ਜਿੰਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਗੋਇਲ ਨੇ ਵੱਖ- ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਆਪਣੀ ਪ੍ਰਤਿਭਾ ਦੀ ਛਾਪ ਛੱਡੀ ਹੈ  ਨਾਲ ਹੀ ਸ਼ਹਿਰ ਦੇ ਵੱਖ ਵੱਖ ਮੁੱਦਿਆਂ ’ਤੇ ਆਵਾਜ ਬੁਲੰਦ ਕਰਨ ਵਿੱਚ , ਹਮੇਸ਼ਾਂ ਹੀ ਪਹਿਲੀ ਲਾਈਨ ਵਿਚ ਖੜੇ ਹੁੰਦੇ ਹਨ। ਸ਼ਾਮ ਲਾਲ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਆਮ ਰੇਲ ਮੁਸਾਫਿਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ। ਫਾਜ਼ਿਲਕਾ  , ਫਿਰੋਜ਼ਪੁਰ ਡਵੀਜ਼ਨ ਦਾ ਸੀਮਾ ਵਰਤੀ ਜ਼ਿਲਾ ਹੈਡਕੁਆਰਟਰ ਹੈ। ਜ਼ਿਲਾ ਫਾਜ਼ਿਲਕਾ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਦੇਸ਼ ਦੀ ਰਾਜਧਾਨੀ ਦਿੱਲੀ  ਵਾਇਆ ਰੋਹਤਕ , ਕੋਈ ਵੀ ਰੇਲ ਲਿੰਕ ਨਹੀਂ ਹੈ। ਫਾਜ਼ਿਲਕਾ ਰੇਲਵੇ ਦਾ ਆਖਰੀ ਅਤੇ ਸ਼ੁਰੂਆਤੀ ਰੇਲਵੇ ਜੰਕਸ਼ਨ ਹੈ ਜੋ ਜੰਮੂ ਕਸ਼ਮੀਰ ਨੂੰ ਤਿੰਨ ਰੇਲ ਲਾਈਨਾਂ ਨਾਲ ਮਿਲਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਕੁਝ ਕੁ ਮੁੱਖ ਮੰਗਾਂ ਹਨ ਜਿੰਨ੍ਹਾਂ ਵਿੱਚ ਪਹਿਲੀ, ਫਾਜ਼ਿਲਕਾ ਜੰਕਸ਼ਨ ’ਤੇ ਵਾਸ਼ਿੰਗ ਪੁਆਇੰਟ ਬਣਾਇਆ ਜਾਵੇ ਦੂਜੀ ਅਤੇ ਵੱਡੀ ਮੰਗ, ਕੋਟਕਪੂਰਾ-ਮੋਗਾ 45 ਕਿਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇ ਅਤੇ ਇਸ ਤੋਂ ਇਲਾਵਾ ਫਿਰੋਜ਼ਪੁਰ ਪੱਟੀ, ਰੇਲ ਲਿੰਕ ਦੇ ਕੰਮ ਵਿਚ ਤੇਜੀ ਲਿਆਉਂਣ ਦੀ ਮੰਗ ਹੈ ਅਤੇ ਇਨ੍ਹਾਂ ਮੰਗਾਂ ਨੂੰ ਰੇਲਵੇ ਦੇ ਉੱਚ ਅਧਿਕਾਰੀਆਂ  ਸਾਹਮਣੇ ਉਠਾਇਆ ਜਾਵੇਗਾ। ਉਨ੍ਹਾਂ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਕਿ ਲਾਕ ਡਾਊਨ ਦੌਰਾਨ  ਕੋਟਕਪੂਰਾ-ਫਾਜ਼ਿਲਕਾ ਸੈਕਸ਼ਨ ਤੇ ਬੰਦ ਕੀਤੀਆਂ ਟਰੇਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ।
Total Views: 55 ,
Real Estate