ਹਿਮਾਚਲ : ਯਤੀ ਨਰਸਿੰਘਾਨੰਦ ਨੇ ਮੁਸਲਮਾਨਾਂ ਖਿਲਾਫ਼ ਫੇਰ ਅੱਗ ਉਗਲੀ

ਤੀ ਨਰਸਿੰਘਾਨੰਦ ਦੇ ਜ਼ਹਿਰੀਲੇ ਭਾਸ਼ਣ ਬਿਨਾ ਕਿਸੇ ਡਰ ਭੈਅ ਦੇ ਜਾਰੀ ਹਨ। ਪੁਲੀਸ ਦੀ ਕਿਸੇ ਕਾਰਵਾਈ ਦਾ ਉਸਤੇ ਕੋਈ ਅਸਰ ਨਹੀਂ ਦਿਸਦਾ । ਹੁਣ ਊਨਾ ‘ਚ ਇੱਕ ਸਮਾਗਮ ਦੌਰਾਨ ਉਸਨੇ ਹਿੰਦੂ ਭਾਈਚਾਰੇ ਨੂੰ ਮੁਸਲਮਾਨਾਂ ਖਿਲਾਫ਼ ਭੜਕਾਇਆ ਹੈ।
ਹਰਿਦੁਆਰ ‘ਚ ਹੇਟ ਸਪੀਚ ਦੇਣ ਕਾਰਨ ਉਸ ਖਿਲਾਫ਼ ਮਾਮਲਾ ਦਰਜ ਹੋਇਆ ਸੀ ਪਰ ਜ਼ਮਾਨਤ ਦੀ ਸ਼ਰਤਾਂ ਦੀ ਉਲੰਘਣਾ ਕਰਦੇ ਉਸਨੇ ਫਿਰ ਉਹੀ ਕੁਝ ਕੀਤਾ । ਉਸਨੇ ਹਿੰਦੂਆਂ ਨੂੰ ਹਥਿਆਰ ਚੁੱਕਣ ਅਤੇ ਮੁਸਲਮਾਨ ਦੇ ਕਤਲੇਆਮ ਨੂੰ ਪ੍ਰੇਰਿਆ ।
ਆਪਣੇ ਸੰਬੋਧਨ ‘ਚ ਨਰਸਿੰਘਾਨੰਦ ਨੇ ਕਿਹਾ ਕਿ ਵਰਤਮਾਨ ਸਮੇਂ ਹਿੰਦੂ ਸਮਾਜ ਪਤਨ ਵੱਲ ਵੱਧ ਰਿਹਾ ਹੈ , ਪਹਿਲਾਂ ਤਾਂ ਸਿਰਫ਼ ਅਮਰਨਾਥ ਯਾਤਰਾ ਅਤੇ ਵੈਸ਼ਨੋ ਦੇਵੀ ਦੀ ਯਾਤਰਾ ‘ਤੇ ਪਥਰਾਅ ਹੁੰਦਾ ਸੀ । ਰਾਮ ਨੌਮੀ , ਹਨੂੰਮਾਨ ਜਯੰਤੀ ਆਦਿ ਕਿਸੇ ਵੀ ਹਿੰਦੂ ਤਿਉਹਾਰ ਤੇ ਪਥਰਾਅ ਹੋਣ ਲੱਗਾ ਹੈ। ਇਸ ਤੋਂ ਜਿ਼ਆਦਾ ਹਿੰਦੂਆਂ ਲਈ ਬੁਰਾ ਹੋਰ ਕੀ ਹੋਵੇਗਾ।
ਅੱਗੇ ਬੋਲਦਿਆਂ ਉਸਨੇ ਕਿਹਾ ਕਿ ਦੇਸ਼ ਦੀ ਰਾਜਨੀਤਕ ਵਿਵਸਥਾ ਮੁਸਲਮਾਨਾਂ ਵੱਲ ਝੁਕਾਅ ਰੱਖਦੀ ਹੈ। ਇਹੀ ਕਾਰਨ ਹੈ ਕਿ ਹਿੰਦੂਆਂ ਨਾਲ ਇਹ ਵਿਵਹਾਰ ਹੋ ਰਿਹਾ ਹੈ। ਹਿੰਦੂਆਂ ਨੂੰ ਜਿ਼ਆਦਾ ਤੋਂ ਜਿ਼ਆਦਾ ਬੱਚੇ ਪੈਦਾ ਕਰਨੇ ਚਾਹੀਦੇ ਅਤੇ ਉਹਨਾਂ ਨੂੰ ਬਲਸ਼ਾਲੀ ਬਣਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਣ ।
ਸਮਾਗਮ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਤਿਆਦੇਵ ਸਰਸਵਤੀ ਨੇ ਐਨਡੀਟੀਵੀ ਨੂੰ ਦੱਸਿਆ ਕਿ ਇਹ ਇੱਕ ਨਿੱਜੀ ਪ੍ਰੋਗਰਾਮ ਹੈ। ਪ੍ਰਸ਼ਾਸਨ ਬਾਰੇ ਉਹਨਾਂ ਕਿਹਾ , ਅਸੀਂ ਕਾਨੂੰਨ ਵਿੱਚ ਵਿਸ਼ਵਾਸ਼ ਨਹੀਂ ਕਰਦੇ– । ਅਸੀਂ ਕਿਸੇ ਤੋਂ ਡਰਦੇ ਨਹੀਂ , ਅਸੀਂ ਇੱਥੇ ਸੱਚ ਕਹਿ ਰਹੇ ਹਾਂ, ਭੜਕਾਊ ਭਾਸ਼ਣ ਨਹੀਂ ਦੇ ਰਹੇ। ’
ਇਸ ਬਾਰ, ਊਨਾ ‘ਚ ਸਾਧਵੀ ਅੰਨਾਪੂਰਨਾ ਸਮੇਤ ਕਈ ਹੋਰ ਬੁਲਾਰਿਆਂ ਨੇ ਭੜਕਾਊ ਭਾਸ਼ਣ ਦਿੱਤਾ।
ਸਾਧਵੀ ਅੰਨਾਪੂਰਨਾ ਹਰਿਦੁਆਰ ‘ਚ ਮੁਸਲਮਾਨਾਂ ਖਿਲਾਫ਼ ਜ਼ਹਿਰ ਉਗਲਣ ਦੇ ਮਾਮਲੇ ‘ਚ ਪੁਲੀਸ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ।
ਯਨੀ ਨਰਸਿੰਘਾਨੰਦ ਨੇ ਦਿੱਲੀ ਦੇ ਬੁਰਾਡੀ ਵਿੱਚ ਵੀ ਮੁਸਲਮਾਨਾਂ ਖਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ । ਇਸ ਮਾਮਲੇ ‘ਚ ਪੁਲੀਸ ਨੇ ਮਾਮਲਾ ਦਰਜ ਤਾਂ ਕੀਤਾ ਪਰ ਬਣਦੀ ਕਾਰਵਾਈ ਨਹੀਂ ਹੋਈ ।

Total Views: 554 ,
Real Estate