ਪਿਆਰ ਖ਼ਾਤਿਰ ਬਣੀ ਡਕੈਤ , ਪੁਲੀਸ ਵਾਲਿਆਂ ਦੀ ਉਂਗਲਾਂ ਵੱਢ ਦਿੱਤੀਆਂ,ਬਲਾਤਕਾਰੀਆਂ ਨੂੰ ਸੋਧਿਆ

 

ਆਸ਼ੀਸ਼ ੳਰਮਲਿਆ
ਸਾਲ 1926 ਵਿੱਚ ਮੱਧ ਪ੍ਰਦੇਸ਼ ਦੇ ਮੂਰੈਨਾ ਜਿਲ੍ਹੇ ਦੇ ਬਰਬਈ ਪਿੰਡ ‘ਚ ਇੱਕ ਗਰੀਬ ਮੁਸਲਿਮ ਪਰਿਵਾਰ ‘ਚ ਲੜਕੀ ਪੈਦਾ ਹੁੰਦੀ । ਲੜਕੀ ਦੇ ਪਿਤਾ ਨੰਨੇ ਅਤੇ ਮਾਂ ਅਸਗਰੀ ਨੱਚ- ਗਾ ਕੇ ਆਪਣਾ ਘਰ ਚਲਾਉਂਦੇ ਹਨ। ਲੜਕੀ ਵੱਡੀ ਹੁੰਦੀ ਤਾਂ ਉਹ ਵੀ ਘਰ ਦੇ ਮਾਹੌਲ ਮੁਤਾਬਿਕ ਨੱਚਣ ਗਾਉਣ ਲੱਗਦੀ ਹੈ।
ਪੈਸੇ ਦੀ ਤੰਗੀ ਦੀ ਵਜਾਹ ਨਾਲ ਘਰ ਵਾਲਿਆਂ ਨੇ ਪਿੰਡ ‘ਚ ਮਹਿਫਿ਼ਲ ਲਾਉਣੀ ਸੁਰੂ ਕਰਤੀ । ਲੜਕੀ ਦਾ ਭਰਾ ਅਲਾਦੀਨ ਤਬਲਾ ਵਜਾਉਂਦਾ ਅਤੇ ਭੈਣ ਨੱਚਦੀ । ਉਹ ਐਨੀ ਖੂਬਸੂਰਤ ਸੀ ਕਿ ਉਸਨੂੰ ਦੇਖਣ ਦੇ ਲਈ ਕਈ ਪਿੰਡਾਂ ਦੇ ਲੋਕ ਖਿੱਚੇ ਤੁਰੇ ਆਉਂਦੇ ਸਨ।
ਇੱਕ ਦਿਨ ਉਸ ਕੁੜੀ ਦਾ ਨਾਚ ਦੇਖਣ ਬਦਨਾਮ ਡਾਕੂ ਸੁਲਤਾਨਾ ਆਇਆ ਫਿਰ ਕੁਝ ਅਜਿਹਾ ਹੋਇਆ ਉਹ ਕੁੜੀ ਚੰਬਲ ਦੇ ਇਤਿਹਾਸ ਦੀ ਪਹਿਲੀ ਮਹਿਲਾ ਅਤੇ ਸਭ ਤੋਂ ਖੂੰਖਾਰ ਡਕੈਤ ਬਣ ਗਈ ।
ਉਹ ਸੀ ਗਹੌਰ ਬਾਨੋ ਉਰਫ਼ ਪੁਤਲੀ ਬਾਈ । ਉਹ ਪੁਤਲੀ ਬਾਈ ਜੀਹਨੇ ਪੁਲੀਸ ਵਾਲਿਆਂ ਤੋਂ ਬਦਲਾ ਲੈਣ ਲਈ ਉਹਨਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਉਹਨਾਂ ਦੀ ਪਤਨੀਆਂ ਦੇ ਕੰਨ ਚੀਰ ਦਿੱਤੇ ।
ਮਹਿਫਿਲ ‘ਚ ਐਨੀ ਭੀੜ ਹੁੰਦਾ ਕਿ ਸਾਰਾ ਪਿੰਡ ਭਰ ਜਾਂਦਾ ਸੀ , ਫਿਰ ਆਗਰਾ ਸਿ਼ਫਟ ਹੋਣਾ ਪਿਆ
21 ਸਾਲ ਗੌਹਰ ਬਾਨੋ ਪਿੰਡ ਵਿੱਚ ਆਪਣੀ ਮਹਿਫਿ਼ਲ ਸਜਾਉਂਦੀ ਸੀ । ਨੱਚਦੇ ਵਕਤ ਉਸਦੇ ਪੈਰ ਬਿਜਲੀ ਵਾਂਗੂੰ ਥਿਰਕਦੇ ਸਨ ਅਤੇ ਜਦੋਂ ਉਹ ਗਾਉਂਦੀ ਤਾਂ ਲੋਕ ਮਦਹੋਸ਼ ਹੋ ਜਾਂਦੇ ਸਨ। ਦਿਨਾਂ ‘ ਹੀ ਉਸਦੀ ਸੁੰਦਰਤਾ ਦੇ ਚਰਚੇ ਦੂਰ- ਦੁਰਾਡੇ ਪਿੰਡਾਂ ‘ਚ ਹੋਣ ਲੱਗੇ। ਉਹ ਨੱਚਦੀ ਹੋਈ ਪੁਤਲੀ ਵਰਗੀ ਲੱਗਦੀ ਇਸ ਕਰਕੇ ਲੋਕ ਉਸਨੂੰ ਪੁਤਲੀ ਬਾਈ ਕਹਿਣ ਲੱਗੇ।
ਉਹਦੀ ਮਹਿਫਿ਼ਲ ‘ਚ ਹਜ਼ਾਰਾਂ ਲੋਕਾਂ ਦੀ ਭੀੜ ਆਉਂਦੀ ਸੀ । ਹੌਲੀ –ਹੌਲੀ ਮਹਿਫਿਲਲ ਦੇ ਚਰਚੇ ਆਗਰਾ , ਲਖਨਊ ਅਤੇ ਕਾਨਪੁਰ ਤੱਕ ਹੋਣ ਲੱਗੇ ਸਨ। ਹੁਣ ਵੱਡੇ –ਵੱਡੇ ਸ਼ਹਿਰਾਂ ਦੇ ਲੋਕ ਗੌਹਰ ਦੀ ਮਹਿਫਿਲ ਦੇਖਣ ਦੇ ਲਈ ਬਰਬਈ ਪਿੰਡ ਪਹੁੰਚਦੇ ਸਨ। ਪਿੰਡ ‘ਚ ਉਸਦੇ ਚਾਹੁੰਣ ਵਾਲਿਆਂ ਦੀ ਭੀੜ ਹੋਣ ਲੱਗੀ ਸੀ ਜੋ ਸੰਭਾਲੀ ਨਹੀਂ ਜਾਂਦੀ ਸੀ ਇਸ ਲਈ ਉਹ ਆਗਰਾ ਚਲੇ ਗਏ।
ਆਗਰਾ ‘ਚ 100 ਤੋਂ ਜਿ਼ਆਦਾ ਦੁਸ਼ਮਣ ਬਣ ਗਏ, ਪੁਲੀਸ ਵੀ ਨਾਲ ਮਿਲੀ ਸੀ
ਹੁਣ ਪੁਤਲੀ ਬਾਈ ਦੀ ਮਹਿਫਿ਼ਲ ਆਗਰਾ ‘ਚ ਜੰਮਦੀ । ਪੂਰੇ ਯੂਪੀ ਦੇ ਲੋਕਾਂ ਉਪਰ ਗੌਹਰ ਦਾ ਨਸ਼ਾ ਚੜ੍ਹਦਾ ਜਾ ਰਿਹਾ ਸੀ । ਉਸਦੀ ਮਹਿਫਿ਼ਲ ਦਾ ਹਿੱਸਾ ਬਣਨ ਦੇ ਲਈ ਵੱਡੇ –ਵੱਡੇ ਲਾਈਨ ਲਗਾ ਕੇ ਖੜੇ ਹੋਣ ਲੱਗੇ ਸਨ । ਉਹ ਵੱਡੇ –ਵੱਡੇ ਘਰਾਂ ਦੀਆਂ ਮਹਿਫਿਲਾਂ ਦੀ ਸ਼ਾਨ ਬਣਨ ਲੱਗੀ , ਉਸਨੇ ਛੋਟੀ ਉਮਰ ‘ਚ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਸੀ । ਉਸਦੀ ਪ੍ਰਸਿੱਧੀ ਕਰਕੇ ਉਸਦੇ ਦੁਸ਼ਮਨਾਂ ਦੀ ਤਾਦਾਦ ‘ਚ ਵੀ ਵਾਧਾ ਹੋਇਆ ਅਤੇ ਪੁਲੀਸ ਵੀ ਉਸ ਦੇ ਦੁਸ਼ਮਣਾਂ ‘ਚ ਸ਼ਾਮਿਲ ਸੀ ।
ਅਸਲ ‘ਚ ਰਸੂਖਦਾਰਾਂ ਦੇ ਨਾਲ ਪੁਲੀਸ ਵਾਲੇ ਵੀ ਗੌਹਰ ਦੇ ਦੀਵਾਨੇ ਹੋ ਚੁੱਕੇ ਸਨ। ਹਰ ਕੋਈ ਉਸਨੂੰ ਆਪਣਾ ਬਣਾਉਣਾ ਚਾਹੁੰਦਾ ਸੀ । ਇਕੱਲੀ ਪੁਤਲੀ ਕੀਹਦਾ- ਕੀਹਦਾ ਸਾਥ ਦਿੰਦੀ ? ਉਹ ਸਭ ਨੁੰ ਮਨ੍ਹਾ ਕਰਦੀ ਗਈ ਅਤੇ ਲੋਕ ਉਸਦੇ ਦੁਸ਼ਮਣ ਬਣਦੇ ਗਏ। ਇਹੀ ਲੋਕ ਉਸਦੀ ਮਹਿਫਿ਼ਲ ‘ਚ ਅੜਿੱਕੇ ਲਾਉਣ ਲੱਗੇ। ਕਦੇ ਉਸਦੀ ਮਹਿਫਿ਼ਲ ‘ਚ ਅੱਗ ਲਗਾ ਦਿੱਤੀ ਜਾਂਦੀ ਕਦੇ ਗੋਲੀਆਂ ਚੱਲ ਜਾਂਦੀਆਂ । ਉਸਨੂੰ ਜਾਨੋ –ਮਾਰਨ ਦੀਆਂ ਧਮਕੀਆਂ ਮਿਲ ਰਹੀ ਸੀ । ਪੁਤਲੀ ਨੇ ਇੱਕ ਅਖ਼ਬਾਰ ਨੂੰ ਦੱਸਿਆ ਸੀ , ‘ ਉਸਨੂੰ ਧਮਕਾਉਣ ਅਤੇ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਦੀ ਸੰਖਿਆ 100 ਤੋਂ ਜਿ਼ਆਦਾ ਸੀ ।’ ਇਹਨਾ ਪ੍ਰੇਸ਼ਾਨੀਆਂ ਦੇ ਕਾਰਨ ਉਸਨੂੰ ਫਿਰ ਪਿੰਡ ਜਾਣਾ ਪਿਆ।
ਪੁਤਲੀ ਦੇ ਘੁੰਘਰੂਆਂ ਦੀ ਪ੍ਰਸਿੱਧੀ ਚੰਬਲ ਤੱਕ ਪਹੁੰਚੀ ਅਤੇ ਖੰਖਾਰ ਡਾਕੂ ਸੁਲਤਾਨਾ ਨਾਲ ਸਾਹਮਣਾ
ਪਿੰਡ ਆ ਕੇ ਪੁਤਲੀ ਫਿਰ ਨੱਚਣ ਲੱਗੀ । ਬੇਸੱ਼ਕ ਉਹ ਆਗਰਾ ਛੱਡ ਕੇ ਪਿੰਡ ਆ ਗਈ ਸੀ , ਪਰ ਉਸਦੀ ਪ੍ਰਸਿੱਧੀ ਘੱਟ ਨਹੀਂ ਹੋਈ ਸੀ । ਪੁਤਲੀ ਦੇ ਨਾਚ ਅਤੇ ਉਸਦੀ ਸੁੰਦਰਤਾ ਦੇ ਚਰਚੇ ਚੰਬਲ ਤੱਕ ਹੋਣ ਲੱਗੇ। ਚੰਬਲ ਦੇ ਸੈਕੜੇ ਡਾਕੂ ਉਸਦੇ ਦਿਵਾਨੇ ਹੁੰਦੇ ਜਾ ਰਹੇ ਸਨ। ਇੱਕ ਦਿਨ ਪੁਤਲੀ ਦੀ ਸੁੰਦਰਤਾ ਦੀ ਚਰਚਾ ਉਦੋਂ ਦੇ ਸਭ ਤੋਂ ਖਤਰਨਾਕ ਡਾਕੂ ਸੁਲਤਾਨਾ ਤੱਕ ਪਹੁੰਚੀ । ਸੁਲਤਾਨਾ , ਔਰਤਾਂ ਦਾ ਬਹੁਤ ਸਨਮਾਨ ਕਰਦਾ ਸੀ , ਪਰ ਚਰਚਾ ਹੀ ਐਨੀ ਜਿ਼ਆਦਾ ਹੁੰਦੀ ਸੀ ਕਿ ਇੱਕ ਦਿਨ ਉਸਨੂੰ ਵੀ ਪੁਤਲੀ ਦੀ ਮਹਿਫਿ਼ਲ ਦਾ ਬਣਨਾ ਪਿਆ।
ਧਰਅਸਲ ਪੁਤਲੀ ਨਾਲ ਦੇ ਪਿੰਡ ‘ਸਿਰੀਰਾਮ ਕਾ ਪੁਰਾ’ ਵਿੱਚ ਪ੍ਰੋਗਰਾਮ ਕਰ ਰਹੀ ਸੀ । ਸੁਲਤਾਨਾ ਵੀ ਉੱਥੇ ਪਹੁੰਚ ਗਿਆ। ਪੁਤਲੀ ਦਾ ਨਾਚ ਦੇਖ ਕੇ ਉਸਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਾ । ਪੁਤਲੀ ਦੀ ਇੱਕ-ਇੱਕ ਅਦਾ ਉਸਦੇ ਦਿਲ ਵਿੱਚ ਉਤਰ ਗਈ ਸੀ । ਉਸਨੇ ਪੂਰਾ ਡਾਂਸ ਦੇਖਿਆ ਅਤੇ 500 ਰੁਪਏ ਦਾ ਇਨਾਮ ਦੇਖ ਕੇ ਵਾਪਸ ਚਲਾ ਗਿਆ।
ਸੁਲਤਾਨਾ ਵਾਪਸ ਜੰਗਲ ਨੂੰ ਮੁੜ ਤਾਂ ਗਿਆ , ਪਰ ਉਸਦਾ ਦਿਲ ਪੁਤਲੀ ਤੇ ਹੀ ਅਟਕ ਗਿਆ। ਉਹ ਪੁਤਲੀ ਦਾ ਦਿਵਾਨਾ ਹੋ ਚੁੱਕਾ ਸੀ । ਇੱਕ ਦਿਨ ਸੁਲਤਾਨਾ ਨੂੰ ਪਤਾ ਚੱਲਦਾ ਕਿ ਪੁਤਲੀ ਧੋਲਪੁਰ ਪਿੰਡ ‘ਚ ਇੱਕ ਵਿਆਹ ‘ਚ ਮਹਿਫਿ਼ਲ ਲਾਉਣ ਆਈ ਹੇ। ਰਾਤ ਦੇ 12 ਵਜੇ ਫਾਇਰਿੰਗ ਕਰਦਾ ਸੁਲਤਾਨਾ ਉੱਥੇ ਪਹੁੰਚ ਜਾਂਦਾ ਹੈ।
ਮਹਿਫਿ਼ਲ ‘ਚ ਸੰਨਾਟਾ ਛਾ ਜਾਂਦਾ ਹੈ। ਸੁਲਤਾਨਾ ,ਪੁਤਲੀ ਵੱਲ ਵੱਧਦਾ ਹੈ । ਪੁਤਲੀ ਬਿਨਾ ਡਰੇ ਉੱਥੇ ਖੜ੍ਹੀ ਰਹਿੰਦੀ ਹੈ ਅਤੇ ਪੁੱਛਦੀ ਹੈ , ‘ ਕੌਣ ਹੈ ਤੂੰ ?’ ਸੁਲਤਾਨਾ ਜਵਾਬ ਦਿੰਦਾ , ‘ ਤੇਰਾ ਚਾਹੁੰਣ ਵਾਲਾ , ਤੈਨੂੰ ਆਪਣੇ ਨਾਲ ਲੈ ਜਾਣ ਆਇਆ ਹਾਂ। ਮੇਰੇ ਨਾਲ ਚੱਲੋ ।’
ਪੁਤਲੀ ਇਨਕਾਰ ਕਰ ਦਿੰਦੀ ਹੈ ਤਾਂ ਸੁਲਤਾਨਾ ਤਬਲੇ ਤੇ ਬੈਠੇ ਉਸਦੇ ਭਰਾ ਤੇ ਬੰਦੂਕ ਤਾਨ ਲੈਂਦਾ ਹੈ। ਭਾਈ ਜਾਨ ਬਚਾਉਣ ਲਈ ਪੁਤਲੀ ਸੁਲਤਾਨਾ ਨਾਲ ਚੰਬਲ ਦੀ ਘਾਟੀ ‘ਚ ਚਲੀ ਜਾਂਦੀ ਹੈ।

                                   ਪੁਤਲੀ ਬਾਈ ਤੇ ਜੀਵਨ ਤੇ ਬਣੀ ਫਿਲਮ ਦਾ ਦ੍ਰਿਸ਼
ਪੁਤਲੀ ਗਰਭਵਤੀ ਤੇ ਸੁਲਤਾਨਾ ਨੇ ਵਾਪਸ ਭੇਜ ਦਿੱਤਾ
ਜੰਗਲ ਵਿੱਚ ਲੈ ਜਾਣ ਤੋਂ ਸੁਲਤਾਨਾ ਨੇ ਪੁਤਲੀ ਨਿਗਰਾਨੀ ‘ਚ 20 ਡਾਕੂ ਲਗਾ ਦਿੱਤੇ । ਉਹ ਚਾਹ ਕੇ ਵੀ ਭੱਜ ਨਹੀਂ ਸਕਦੀ ਸੀ। ਸਮਾਂ ਬੀਤਦਾ ਗਿਆ। ਚੰਬਲ ‘ਚ ਸੁਲਤਾਨਾ ਦੀ ਦਰਿਆਦਿਲੀ ਨੂੰ ਦੇਖ ਕੇ ਪੁਤਲੀ ਵੀ ਉਸਨੂੰ ਆਪਣਾ ਦਿਲ ਦੇ ਬੈਠੀ । ਦੋਵਾਂ ਦੇ ਪਿਆਰ ਦੇ ਕਿੱਸੇ ਆਮ ਹੋ ਗਏ ਪਿੰਡ –ਪਿੰਡ ਪੁਤਲੀ ਅਤੇ ਸੁਲਤਾਨਾ ਦੇ ਪਿਆਰ ਦੀ ਚਰਚਾ ਚੱਲੀ । ਪਿਆਰ ਹੋ ਜਾਣ ਦੇ ਬਾਅਦ ਵੀ ਪੁਤਲੀ ਨੂੰ ਜੰਗਲ ਦੀ ਜਿੰਦਗੀ ਪਸੰਦ ਨਹੀਂ ਆ ਰਹੀ ਸੀ । ਇਸ ਦੌਰਾਨ ਉਹ ਗਰਭਵਤੀ ਹੋ ਗਈ । ਉਸਨੇ ਸੁਲਤਾਨਾ ਨੂੰ ਕਿਹਾ , ‘ ਮੈਂ ਆਪਣੇ ਬੱਚੇ ਨੂੰ ਇਸ ਅਗਵਾ ਅਤੇ ਹੱਤਿਆਵਾਂ ਵਾਲੇ ਮਾਹੌਲ ‘ਚ ਜਨਮ ਨਹੀਂ ਦੇਣਾ ਚਾਹੁੰਦੀ ।
ਸੁਲਤਾਨਾ ਵੀ ਆਪਣੇ ਬੱਚੇ ਨੂੰ ਡਾਕੂ ਨਹੀਂ ਬਣਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਪੁਤਲੀ ਨੂੰ ਵਾਪਸ ਪਿੰਡ ਭੇਜ ਦਿੱਤਾ।
ਪੁਲੀਸ ਨੇ ਬਲਾਤਕਾਰ ਕੀਤਾ
ਜਿਵੇਂ ਹੀ ਪੁਤਲੀ ਪਿੰਡ ਪਹੁੰਚੀ ਤਾਂ ਪੁਲੀਸ ਨੇ ਉਸਨੂੰ ਫੜ ਲਿਆ ਅਤੇ ਸੁਲਤਾਨਾ ਦੇ ਬਾਰੇ ਪੁੱਛਗਿੱਛ ਕਰਨ ਲੱਗੀ । ਪਰ ਪੁਤਲੀ ਨੇ ਮੂੰਹ ਨਹੀਂ ਖੋਲ੍ਹਿਆ। ਪੁਲੀਸ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਗਰਭਵਤੀ ਹੋਣ ਦੇ ਬਾਵਜੂਦ ਵੀ ਉਸ ਨਾਲ ਬਲਾਤਕਾਰ ਕੀਤਾ। ਜਿਵੇਂ ਹੀ ਸੁਲਤਾਨਾ ਕੋਈ ਕਾਂਡ ਕਰਦਾ ਤਾਂ ਪੁਲੀਸ ਪੁਤਲੀ ਨੂੰ ਫੜ ਕੇ ਲੈ ਜਾਂਦੀ ਅਤੇ ਉਸ ਪਰਿਵਾਰ ਨਾਲ ਵੀ ਕੁੱਟਮਾਰ ਕਰਦੀ । ਇਹ ਸਿਲਸਿਲਾ 4 ਮਹੀਨੇ ਚੱਲਦਾ ਰਿਹਾ। ਪੁਤਲੀ ਕਰਕੇ ਉਸਦੇ ਪਰਿਵਾਰ ਨੂੰ ਪੁਲੀਸ ਦੇ ਧੱਕੇ ਦਾ ਸਿ਼ਕਾਰ ਹੋਣਾ ਪਿਆ, ਇਸ ਲਈ ਉਸਨੇ ਵਾਪਸ ਜੰਗਲ ‘ਚ ਜਾਣ ਦਾ ਫੈਸਲਾ ਕੀਤਾ। ਹੁਣ ਉਹ ਪਿੰਡ ‘ਚ ਸਿਰਫ਼ ਆਪਣੇ ਬੱਚੇ ਨੂੰ ਜਨਮ ਦੇਣ ਲਈ ਰੁੱਕੀ ਹੋਈ ਸੀ ।ਕੁਝ ਦਿਨਾਂ ਬਾਅਦ ਉਸਨੇ ਬੇਟੀ ਨੂੰ ਜਨਮ ਦਿੱਤਾ । ਜਿਸਦਾ ਨਾਂਮ ‘ਤੰਨੋ ਰੱਖਿਆ। ਬੇਟੀ ਨੂੰ ਆਪਣੀ ਮਾਂ ਕੋਲ ਛੱਡ ਕੇ ਉਹ ਜੰਗਲ ‘ਚ ਸੁਲਤਾਨਾ ਕੋਲ ਚਲੀ ਗਈ ।
ਜੰਗਲ ‘ਚ ਜਾ ਕੇ ਉਸਨੇ ਸੁਲਤਾਨਾ ਨੂੰ ਹਥਿਆਰ ਚਲਾਉਣੇ ਸਿਖਾਉਣ ਲਈ ਕਿਹਾ। ਸੁਲਤਾਨਾ ਨੇ ਉਸਨੂੰ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ।
ਹੁਣ ਉਹ ਚੰਬਲ ਦੇ ਰੰਗ ‘ਚ ਰੰਗਣ ਲੱਗੀ ਸੀ । ਪਿੰਡ ਰਹਿੰਦੇ ਹੋਏ ਉਸਨੂੰ ਪੁਲੀਸ ਨੇ ਐਨਾ ਕੁ ਦੁਖੀ ਕੀਤਾ ਸੀ ਕਿ ਹੁਣ ਉਸਦੇ ਦਿਲ ਵਿੱਚ ਕਿਸੇ ਤਰ੍ਹਾਂ ਦੇ ਖੌਫ਼ ਵਾਲੀ ਗੱਲ ਖ਼ਤਮ ਹੋ ਗਈ ਸੀ । ਪੁਤਲੀ ਨੇ ਗੈਂਗ ਨਾਲ ਮਿਲ ਕੇ ਲੁੱਟ , ਅਗਵਾ ਅਤੇ ਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸੁਰੂ ਕਰ ਦਿੱਤਾ। ਸੁਲਤਾਨ ਉਸਨੂੰ ਲੁੱਟੀ ਹੋਈ ਰਕਮ ਦੇ ਵੰਡਣ ਦੀ ਜਿ਼ੰਮੇਵਾਰੀ ਸੌਂਪ ਦਿੰਦਾ ਸੀ । ਇੱਕ ਦਿਨ ਧੌਲਪੁਰ ਦੇ ਰਜਈ ਪਿੰਡ ‘ਚ ਸੁਲਤਾਨਾ ਗੈਂਗ ਦਾ ਪੁਲੀਸ ਨਾ ਟਾਕਰਾ ਹੋ ਜਾਂਦਾ ਹੈ।। ਦੋਵੇ ਪਾਸਿਓ ਗੋਲੀਆਂ ਚੱਲਦੀਆਂ । ਸਾਰੀ ਗੈਂਗ ਬਚ ਕੇ ਨਿਕਲ ਜਾਂਦੀ ਹੈ, ਪਰ ਪੁਤਲੀ ਪੁਲੀਸ ਦੇ ਹੱਥ ਆ ਜਾਂਦੀ ਹੈ।
ਪੁਤਲੀ ਨੁੰ ਕੁਝ ਦਿਨ ਤਾਰਾਗੰਜ ਦੀ ਜੇਲ੍ਹ ‘ਚ ਰੱਖਿਆ ਜਾਂਦਾ ਫਿਰ ਧੌਲਪੁਰ ਤਬਦੀਲ ਕਰ ਦਿੱਤਾ ਜਾਂਦਾ ਹੈ। ਇੱਥੇ ਵੀ ਪੁਲੀਸ ਉਸਦਾ ਬਲਾਤਕਾਰ ਕਰਦੀ ਹੈ। ਕੁਝ ਦਿਨਾਂ ਜਮਾਨਤ ਮਿਲਣ ਮਗਰੋਂ ਪੁਤਲੀ ਫਿਰ ਜੰਗਲ ‘ਚ ਪਹੁੰਚ ਜਾਂਦੀ ਹੈ।

ਬਲਾਤਕਾਰੀ ਪੁਲੀਸ ਵਾਲਿਆਂ ਦੀਆਂ ਉਂਗਲਾਂ ਕੱਟੀਆਂ
ਚੰਬਲ ਦੀ ਪਹਿਲੀ ਮਹਿਲਾ ਡਾਕੂ ਬਣੀ ਪੁਤਲੀ ਬਾਈ ਦੇ ਦਿਮਾਗ ‘ਚ ਪੁਲੀਸ ਖਿਲਾਫ਼ ਨਫ਼ਰਤ ਭਰ ਚੁੱਕੀ ਸੀ । ਤੀਜੀ ਵਾਰ ਜੰਗਲ ‘ਚ ਜਾਣ ਉਸਨੇ ਸਾਰੇ ਪੁਲਿਸ ਵਾਲੇ ਨੂੰ ਚੁਣ –ਚੁਣ ਕੇ ਮਾਰਿਆ , ਜਿੰਨ੍ਹਾਂ ਨੇ ਉਸਦਾ ਬਲਾਤਕਾਰ ਕੀਤਾ ਸੀ । ਉਹ ਆਪਣੀ ਗੈਂਗ ਨਾਲ ਇੱਕ ਇੱਕ ਪੁਲੀਸ ਵਾਲੇ ਦੇ ਘਰ ਗਈ । ਫਾਇਰਿੰਗ ਕਰਦੇ ਹੋਏ ਘਰ ਅੰਦਰ ਦਾਖਿਲ ਹੋਈ । ਪੁਲਿਸ ਵਾਲਿਆਂ ਨੂੰ ਫੜ ਕੇ ਉਹਨਾ ਦੇ ਹੱਥਾ ਦੀਆਂ ਦਸਾਂ ਉਂਗਲਾਂ ਨੂੰ ਕੱਟ ਕੇ , ਉਹਨਾਂ ਦੀ ਅੰਗੂਠੀਆਂ ਖੋਹ ਲਈਆਂ। ਨਾਲ ਹੀ ਪੁਤਲੀ ਨੇ ਉਹਨਾਂ ਦੇ ਘਰ ਵਾਲਿਆਂ ਦੇ ਕੰਨ ਚੀਰ ਕੇ ਗਹਿਣੇ ਖਿੱਚ ਲਏ। ਉਸ ਦਿਨ ਪੁਲੀਸ ਵਾਲਿਆਂ ਦੇ ਘਰਾਂ ਵਿੱਚ ਸਿਰਫ਼ ਚੀਕਾਂ ਸਨ। ਪੁਤਲੀ ਬਾਈ ਇਸ ਖੌਫ਼ਨਾਕ ਵਾਰਦਾਤ ਤੋਂ ਬਾਅਦ ਪੂਰੇ ਚੰਬਲ ‘ਚ ਉਸਦੀ ਦਹਿਸ਼ਤ ਫੈਲ ਗਈ ।
ਇਸ ਦੌਰਾਨ ਆਪਣੀ ਗੈਂਗ ਨੂੰ ਵੱਡਾ ਕਰਨ ਲਈ ਸੁਲਤਾਨਾ ਨੇ ਡਾਕੂ ਲਾਖਨ ਸਿੰਘ ਨਾਲ ਹੱਥ ਮਿਲਾ ਲਿਆ। ਪਹਿਲਾਂ ਲਾਖਨ ਸਿੰਘ ਦੀ ਸੁਲਤਾਨਾ ਨਾਲ ਖੜਕਦੀ ਸੀ । ਪੁਤਲੀ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਲਾਖਨ ਭਰੋਸੇ ਦੇ ਲਾਇਕ ਨਹੀਂ ਹੈ। ਉਸਨੇ ਸੁਲਤਾਨਾ ਨੂੰ ਸਮਝਾਇਆ ਵੀ , ਪਰ ਉਹ ਮੰਨਿਆ ਨਹੀਂ ।
25 ਮਈ 1955 ਨੂੰ ਅਰੁਜਨਪੁਰ ਪਿੰਡ ਵਿੱਚ ਦੋਵਾਂ ਡਾਕੂਆਂ ਦੇ ਗਿਰੋਹਾਂ ਦੀ ਮੀਟਿੰਗ ਚੱਲ ਰਹੀ ਸੀ । ਲਾਖਨ ਨੇ ਪਹਿਲਾਂ ਹੀ ਪੁਲੀਸ ਨੂੰ ਇਸਦੀ ਜਾਣਕਾਰੀ ਦੇ ਰੱਖੀ ਸੀ । ਪੁਲੀਸ ਨੇ ਸੁਲਤਾਨਾ ਦੀ ਗੈਂਗ ਨੂੰ ਘੇਰ ਲਿਆ। ਮੁਕਾਬਲੇ ‘ਚ ਸੁਲਤਾਨਾ ਦਾ ਸੱਜਾ ਹੱਥ ਮੰਨਿਆ ਜਾਂਦਾ ਮਾਤਾਦੀਨ ਮਾਰਿਆ ਗਿਆ। ਪੁਤਲੀ ਵੀ ਉੱਥੇ ਮੌਜੂਦ ਸੀ । ਸੁਲਤਾਨਾ ਨੇ ਆਪਣੇ ਖਾਸ ਪੱਠੇ ਬਾਬੂ ਲੋਹਾਰ ਨੂੰ ਕਿਹਾ, ‘ ਪੁਤਲੀ ਨੂੰ ਇੱਥੋਂ ਲੈ ਜਾ ।’
ਇਸ ਦੌਰਾਨ ਲਾਖਨ ਦੇ ਇਸ਼ਾਰੇ ਤੇ ਉਸਦੇ ਸਾਥੀ ਕੱਲਾ ਨੇ ਸੁਲਤਾਨਾ ਤੇ ਗੋਲੀਆਂ ਵਰ੍ਹਾ ਦਿੱਤੀ । ਸੁਲਤਾਨਾ ਉੱਥੇ ਪੁਤਲੀ ਦੇ ਸਾਹਮਣੇ ਮਾਰਿਆ ਗਿਆ। ਪੁਤਲੀ ਅੰਦਰ ਹੀ ਅੰਦਰ ਟੁੱਟ ਗਈ । ਸੁਲਤਾਨਾ ਨੇ ਮਰਨ ਤੋਂ ਬਾਅਦ ਬਾਬੂ ਲੋਹਾਰ ਨੇ ਲਾਖਨ ਨਾਲ ਹੱਥ ਮਿਲਾ ਲਿਆ । ਮੀਡੀਆ ਨੂੰ ਦੱਸਿਆ ਕਿ ਸੁਲਤਾਨਾ ਦਾ ਐਨਕਾਊਂਟਰ ਪੁਲੀਸ ਨੇ ਕੀਤਾ
। ਇਸ ਮਗਰੋਂ ਸਾਲ 1956 ‘ਚ ਪੁਤਲੀ ਬਾਈ ਨੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਖ਼ਤ ਲਿਖ ਕੇ ਦੱਸਿਆ ਕਿ ਸੁਲਤਾਨਾ ਦੀ ਹੱਤਿਆ ਪੁਲੀਸ ਨੇ ਨਹੀਂ ਲਾਖਨ ਡਾਕੂ ਨੇ ਕੀਤੀ ਹੈ। ਉਸਨੂੰ ਸ਼ਜਾ ਮਿਲਣੀ ਚਾਹੀਦੀ ਹੈ। ਪੁਤਲੀ ਨੇ ਕਈ ਦਿਨਾਂ ਤੱਕ ਸਰਕਾਰੀ ਕਾਰਵਾਈ ਦਾ ਇੰਤਜ਼ਾਰ ਕੀਤਾ ਕੋਈ ਨਿਆ ਨਾ ਮਿਲਿਆ।
ਰੋਜ਼ਾਨਾ ਹੁੰਦਾ ਸੀ ਬਲਾਤਕਾਰ
ਸੁਲਤਾਨਾ ਦੀ ਮੌਤ ਮਗਰੋਂ ਪੁਤਲੀ ਬਾਈ ਇਕੱਲੀ ਅਤੇ ਲਾਚਾਰ ਹੋ ਚੁੱਕੀ ਸੀ । ਬਾਬੂ ਲੋਹਾਰ ਗੈਂਗ ਦਾ ਮੁਖੀਆ ਬਣ ਗਿਆ ਸੀ । ਬਾਬੂ ਪਹਿਲਾਂ ਤੋਂ ਪੁਤਲੀ ਦੀ ਖੂਬਸੂਰਤੀ ਦਾ ਕਾਇਲ ਸੀ । ਹੁਣ ਬਾਬੂ ਰੋਜ਼ਾਨਾ ਉਸਦਾ ਬਲਾਤਕਾਰ ਕਰਦਾ। ਡਾਕੂਆਂ ‘ਚ ਘਿਰੀ ਪੁਤਲੀ ਕੁਝ ਨਹੀਂ ਕਰ ਸਕਦੀ ਸੀ ਅਤੇ ਚੁੱਪ ਚਾਪ ਸਭ ਕੁਝ ਬਰਦਾਸ਼ਤ ਕਰਦੀ ਰਹੀ ।
ਸੁਲਤਾਨਾ ਦੀ ਮੌਤ ਦਾ ਬਦਲਾ ਲੈ ਕੇ ਗੈਂਗ ਦੀ ਸਰਦਾਰ ਬਣੀ
ਲਾਖਨ ਅਤੇ ਬਾਬੂ ਦੀ ਗੈਂਗ ਇੱਕ –ਦੂਜੇ ਨਾਲ ਉਠਦੀ ਬੈਠਦੀ ਸੀ । ਉਹਨਾ ਨੇ ਆਪਣੀ ਲੁੱਟ ਅਤੇ ਹੱਤਿਆ ਦੀਆਂ ਵਾਰਦਾਤਾਂ ਨੂੰ ਹੋਰ ਵਧਾ ਦਿੱਤਾ। ਪੁਲੀਸ ਮੁਸ਼ਤੈਦ ਹੋਈ ਅਤੇ ਇਨ੍ਹਾ ਦੇ ਪਿੱਛੇ ਪੈ ਗਈ । ਇੱਕ ਦਿਨ ਜੰਗਲ ‘ਚ ਬਾਬੂ ਲੋਹਾਰ ਅਤੇ ਲਾਖਨ ਦੀ ਗੈਂਗ ਇਕੱਠੇ ਬੈਠੀ ਸੀ ਕਿ ਪੁਲੀਸ ਨੇ ਹਮਲਾ ਕਰ ਦਿੱਤਾ।
ਪੁਤਲੀ ਨੂੰ ਵੀ ਇਸੇ ਦਿਨ ਦਾ ਇੰਤਜ਼ਾਰ ਸੀ । ਬਾਬੂ ਲੋਹਾਰ, ਕੱਲਾ ਅਤੇ ਲਾਖਨ ਪੁਲੀਸ ਨਾਲ ਮੁਕਾਬਲਾ ਕਰਨ ਲੱਗੇ ਤਾਂ ਪੁਤਲੀ ਨੇ ਬੰਦੂਕ ਚੱਕ ਕੇ ਤਿੰਨਾਂ ਨੂੰ ਗੋਲੀਆਂ ਮਾਰ ਦਿੱਤੀਆਂ , ਇਸ ਤਰ੍ਹਾਂ ਪਤੀ ਦੀ ਮੌਤ ਦਾ ਬਦਲਾ ਲੈ ਲਿਆ। ਹੁਣ 30 ਸਾਲ ਦੀ ਪੁਤਲੀ ਬਾਈ ਹੋ ਗੈਂਗ ਸੀ ਸਰਦਾਰ ਬਣ ਗਈ।
ਵੱਡੀ ਗੈਂਗ ਨੂੰ ਚਲਾਉਣ ਦੇ ਲਈ ਪੁਤਲੀ ਨੂੰ ਹੋਰ ਜਿ਼ਆਦਾ ਪੈਸਿਆਂ ਦੀ ਜਰੂਰਤ ਸੀ। ਵਾਰਦਾਤਾਂ ਨੂੰ ਹੋਰ ਤੇਜ ਕਰ ਦਿੱਤਾ। ਪੂਰੇ ਚੰਬਲ ‘ਚ ਉਸਦੇ ਨਾਂਮ ਦੀ ਤੂਤੀ ਬੋਲਣ ਲੱਗੀ ਸੀ । ਲੋਕ ਖੌਫ਼ ‘ਚ ਜਿਉਣ ਲੱਗੇ ਸਨ । ਅਗਵਾ ਮਗਰੋਂ ਫਿਰੌਤੀ ਨਾ ਮਿਲਣ ਤੇ ਉਹ ਹੱਤਿਆ ਕਰਕੇ ਲਾਸ਼ ਪਾਰਸਲ ਕਰਕੇ ਘਰ ਭੇਜ ਦਿੰਦੀ ਸੀ। ਇਹਨਾ ਖੌਫਨਾਕ ਵਾਰਦਾਤਾਂ ਕਾਰਨ ਪੁਲੀਸ ਦੀਆਂ ਕਈ ਟੀਮਾਂ ਜੰਗਲ ‘ਚ ਉਤਰ ਚੁੱਕੀਆਂ ਸਨ। ਪੁਲੀਸ ਦੇ ਨਾਲ ਮੁਕਾਬਲੇ ‘ਚ ਪੁਤਲੀ ਦੀ ਖੱਬੇ ਮੋਢੇ ਤੇ ਗੋਲੀ ਲੱਗ ਗਈ ,ਹੱਥ ਬੁਰੀ ਤਰ੍ਹਾਂ ਜ਼ਖ਼ਮੀ ਸੀ । ਜ਼ਹਿਰ ਸ਼ਹਿਰ ‘ਚ ਨਾ ਫੈਲੇ ਇਸ ਲਈ ਪੁਤਲੀ ਨੇ ਆਪਣੇ ਡਾਕੂ ਸਾਥੀ ਨੂੰ ਕਹਿ ਕੇ ਹੱਥ ਹੀ ਕੱਟਵਾ ਲਿਆ ਸੀ ।
ਖੱਬੇ ਹੱਥ ਨਾਲ ਗੋਲੀ ਚਲਾਉਣ ਵਾਲੀ ਪੁਤਲੀ ਨੂੰ ਹੁਣ ਸੱਜੇ ਹੱਥ ਨਾਲ ਨਿਸ਼ਾਨਾ ਲਾਉਣ ‘ਚ ਦਿੱਕਤ ਆਉਂਦੀ ਸੀ , ਹੌਲੀ ਹੌਲੀ ਅਭਿਆਸ ਕਰਕੇ ਸੱਜੇ ਹੱਥ ਨਾਲ ਨਿਸ਼ਾਨਾ ਲਾਉਣਾ ਸਿੱਖ ਲਿਆ। ਉਸਦਾ ਸਟੀਕ ਨਿਸ਼ਾਨਾ ਦੇਖ ਕੇ ਡਾਕੂ ਹੈਰਾਨ ਹੁੰਦੇ ਸਨ।
ਉਸਦਾ ਖੌਫ਼ ਐਨਾ ਵੱਧ ਗਿਆ ਸੀ ਕਿ ਭਿੰਡ , ਮੁਰੈਨਾ, ਗਵਾਲੀਅਰ ਤੋਂ ਲੈ ਕੇ ਚਿੱਤਰਕੁਟ, ਇਟਾਵਾ ਜਿਲਿਆਂ ਤੱਕ ਦੇ ਲੋਕ ਉਸਦਾ ਨਾਂਮ ਸੁਣ ਕੇ ਸਹਿਮ ਜਾਂਦੇ ਸਨ।
ਪੁਤਲੀ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਸਨ। ਨਹਿਰੂ ਸਰਕਾਰ ਸਾਹਮਣੇ ਇਹ ਸਮੱਸਿਆ ਸੀ । ਉਹਨਾਂ ਨੇ ਸਪੈਸ਼ਲ ਟੀਮਾਂ ਦਾ ਗਠਨ ਕਰਕੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਐਸਟੀਐਫ਼ ਦੀਆਂ ਟੀਮਾਂ ਨੇ ਜੰਗਲ ‘ਚ ਡੇਰਾ ਲਾ ਲਿਆ । 23 ਜਨਵਰੀ 1958 ਨੂੰ ਕੋਥਰ ਪਿੰਡ ਵਿੱਚ ਪੁਲੀਸ ਨੇ ਪੁਤਲੀ ਨੂੰ ਚਾਰੇ ਪਾਸਿਓ ਘੇਰ ਲਿਆ। ਕਈ ਘੰਟਿਆਂ ਦੀ ਫਾਇਰਿੰਗ ਮਗਰੋਂ ਪੁਲੀਸ ਨੇ ਪੁਤਲੀ ਅਤੇ ਉਸਦੀ ਗੈਂਗ ਦੇ ਕਈ ਸਾਥੀਆਂ ਨੂੰ ਮਾਰ ਦਿੱਤਾ। ਐਨਕਾਊਂਟਰ ਦੇ ਸਮੇਂ ਉਹ ਸਿਰਫ਼ 32 ਸਾਲ ਦੀ ਸੀ ।
ਪੁਤਲੀ ਦੀ ਹੱਤਿਆ ਤੋਂ ਬਾਅਦ ਲੋਕਾਂ ਨੇ ਪੁਤਲੀ ਅਤੇ ਉਸਦੇ 8 ਸਾਥੀਆਂ ਦੀਆਂ ਲਾਸ਼ਾਂ ਨਾਲ ਮੂਰੈਨਾ ‘ਚ ਪ੍ਰਦਰਸ਼ਨ ਕੀਤਾ। ਪੁਤਲੀ ਦੀ ਮਾਂ ਅਸਗਰੀ ਅਤੇ ਉਸਦੀ ਬੇਟੀ ਤੰਨੋ ਇਸ ਘਟਨਾ ਤੋਂ ਬਾਅਦ ਸਦਮੇ ਵਿੱਚ ਸੀ ।
ਫਿਰ ਪਰਿਵਾਰ ਕੱਲਕੱਤਾ ਚਲਾ ਗਿਆ। ਹੁਣ ਪੁਤਲੀ ਦੀ ਬੇਟੀ ਤੰਨੋ ਨਵੀ ਲਗਭਗ 70 ਸਾਲ ਦੀ ਹੋ ਗਈ ਹੈ । ਕੱਲਕੱਤਾ ਵਿੱਚ ਉਸਦਾ ਕਾਰੋਬਾਰ ਹੈ। ਪੁਤਲੀ ਦੀ ਮੌਤ ਦੇ 64 ਸਾਲ ਬਾਅਦ ਵੀ ਉਸਨੂੰ ਚੰਬਲ ਪਹਿਲੀ ਅਤੇ ਸਭ ਤੋਂ ਖੂਬਸੂਰਤ ਡਾਕੂ ਦੇ ਰੂਪ ‘ਚ ਯਾਦ ਕੀਤਾ ਜਾਂਦਾ ਹੈ।
ਪੁਤਲੀ ਦੀ ਮੌਤ ਦੇ 14 ਸਾਲ ਬਾਅਦ, ਸਾਲ 1972 ਵਿੱਚ ਪੁਤਲੀ ਦੇ ਜੀਵਨ ਦੇ ਇੱਕ ਸੁਪਰਹਿੱਟ ਫਿਲਮ ਬਣਾਈ ਗਈ ਸੀ । ਨਾਂਮ ਸੀ ਪੁਤਲੀ ਬਾਈ । ਫਿਲਮ ਨੂੰ ਅਸ਼ੋਕ ਰਾਏ ਨੇ ਨਿਰਦੇਸ਼ਤ ਕੀਤਾ ਸੀ। ਜਿਸ ਵਿੱਚ ਪੁਤਲੀ ਬਾਈ ਦਾ ਰੋਲ ਅਭਿਨੇਤਰੀ ਵੀਣਾ ਨੇ ਨਿਭਾਇਆ ਸੀ ।

Total Views: 712 ,
Real Estate