ਜਿੰਨ੍ਹਾਂ ਨੂੰ ਆਪਣੀ ਜੰਮਣ ਭੋਇ ਤੇ ਮੌਤ ਵੀ ਵੀਜਾ ਲਵਾ ਕੇ ਮਿਲੀ

ਪਾਕਿਸਤਾਨ ‘ਚ ਬਿਸਾਖੀ ਮਨਾਉਣ ਗਏ 705 ਸਰਧਾਲੂਆਂ ਵਿੱਚੋਂ ਇੱਕ ਨਿਸ਼ਾਵਰ ਸਿੰਘ ਵਿਰਕ ਦੀ , ਪੰਜਾ ਸਾਹਿਬ ਵਿੱਚ ਕੱਲ੍ਹ ਸਿਹਤ ਖਰਾਬ ਹੋਈ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਭਾਰਤ ਤੋਂ ਪਹੁੰਚਿਆ ਇਹ ਜਥਾ 14 ਅਪ੍ਰੈਲ ਤੱਕ ਪੰਜਾ ਸਾਹਿਬ , ਹਸਨ ਅਬਦਾਲ ਰੁੱਕਣਾ ਸੀ ਅਤੇ ਫਿਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸੀ । ਨਿਸ਼ਾਬਰ ਸਿੰਘ ਵਿਰਕ ਦਾ ਜਨਮ ਅਣਵੰਡੇ ਪੰਜਾਬ ਦਾ ਸੀ । ਹੱਲੇ-ਗੁੱਲੇ ਮਗਰੋਂ ਇਹਨਾ ਦਾ ਪਰਿਵਾਰ ਭਾਰਤ ‘ਚ ਆਇਆ ਅਤੇ ਕਰਨਾਲ ਕੋਲ ਘਰੋਂਦਾ ‘ਚ ਵਸ ਗਿਆ ।
ਨਿਸ਼ਾਬਰ ਸਿੰਘ ਵਿਰਕ ਦੀ ਬਹੁਤ ਤਾਂਘ ਦੀ ਆਪਣਾ ਜਨਮ ਸਥਾਨ ਦੇਖੇ , ਹੁਣ ਵੀਜਾ ਲੱਗਿਆ ਤੇ ਵਾਹਘਿਓ ਪਾਰ ਚੜ੍ਹਦੇ ਪੰਜਾਬ ਨੂੰ ਜਥੇ ਨਾਲ ਤੁਰਿਆ ਤੇ ਹੁਣ ਆਖਰੀ ਵੀ ਉੱਥੇ ਹੀ ਲਿਆ। ਨਿਸ਼ਾਬਰ ਸਿੰਘ ਵਿਰਕ ਦਾ ਜਨਮ ਅਮੋਕੇ ( ਜਿਲ੍ਹਾ ਸੇਖੂਪੁਰਾ, ਲਹਿੰਦਾ ਪੰਜਾਬ) ਦਾ ਸੀ । ਕੱਲ੍ਹ ਲਹਿੰਦੇ ਪੰਜਾਬ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਪਾਕਿਸਤਾਨ ਵੱਲੋਂ ਉਹਨਾ ਦੀ ਮ੍ਰਿਤਕ ਦੇਹ ਭਾਰਤ ਭੇਜੀ ਗਈ ਹੈ।
Total Views: 927 ,
Real Estate