ਤੁਰਕੀ ਅੰਦਰ ਯੁਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਨੂੰ ਰੋਕਣ ਲਈ ਹੋ ਰਹੀ ਗੱਲਬਾਤ ਦੀ ਸ਼ੁਰੂਆਤ ਤੋ ਪਹਿਲਾ ਬੋਲਦਿਆ ਤੁਰਕਿਸ਼ ਰਾਸ਼ਟਰਪਤੀ ਤਇਵ ਅਰਦੋਗਨ ਨੇ ਆਖਿਆ ਕੇ ਇਸ ਸਮੇ ਜਿੰਨੀ ਜਲਦੀ ਹੋ ਸਕੇ ਸੀਜ ਫਾਇਰ ਕਰਵਾਉਣ ਦੀ ਜਰੂਰਤ ਹੈ।
ਉਹਨਾਂ ਆਖਿਆ ਇਸ ਤਰਾਸਦੀ ਨੂੰ ਰੋਕਣਾ ਦੋਹਾ ਪਾਸਿਆ ਉੱਤੇ ਨਿਰਭਰ ਕਰਦਾ।ਜਲਦ ਤੋ ਜਲਦ ਜੰਗ ਬੰਦੀ ਅਤੇ ਸ਼ਾਤੀ ਹੀ ਹਰ ਕਿਸੇ ਦੇ ਹਿੱਤ ਵਿੱਚ ਹੈ।ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕੇ ਸਾਡਾ ਮੰਨਣਾ ਹੈ ਅਸੀ ਉਸ ਸਮੇ ਅੰਦਰ ਆ ਚੁੱਕੇ ਹਾਂ ਜਦੋ ਇਸ ਗੱਲਬਾਤ ਤੋ ਠੋਸ ਨਤੀਜੇ ਨਿੱਕਲਣੇ ਚਾਹੀਦੇ ਨੇ।ਉਹਨਾਂ ਦੋਵਾ ਧਿਰਾ ਨੂੰ ਆਖਿਆ ਕੇ ਇਹ ਗੱਲਬਾਤ ਜੋ ਤੁਸੀ ਆਪਣੇ ਆਗੂਆ ਦੇ ਕਹਿਣ ਤੋ ਕਰ ਰਹੇ ਹੋ ਇਸਨੇ ਸ਼ਾਤੀ ਦੀਆ ਉਮੀਦਾ ਵਧਾਈਆ ਨੇ।
Total Views: 175 ,
Real Estate


















