ਯੁਕਰੇਨੀ ਫੌਜ ਰਾਜਧਾਨੀ ਦੇ ਆਲੇ ਦੁਆਲੇ ਦੇ ਖਿੱਤੇ ਨੂੰ ਫਿਰ ਤੋ ਆਪਣੇ ਕਾਬੂ ‘ਚ ਕਰ ਰਹੀ ਹੈ- ਰਾਸ਼ਟਰਪਤੀ ਜੇਲਨੇਸਕੀ

ਦਵਿੰਦਰ ਸਿੰਘ ਸੋਮਲ
34 ਦਿਨ ਹੋ ਗਏ ਨੂੰ ਯੁਕਰੇਨ ਅਤੇ ਰਸ਼ੀਆ ਜੰਗ ਦੀ ਸ਼ੁਰੂਆਤ ਹੋਈ ਨੂੰ। ਯੁਨਾਇਟਡ ਨੇਸ਼ਨਸ ਦੇ ਸੇਕਰਟੇਰੀ ਜਰਨਲ ਨੇ ਯੁਕਰੇਨ ਅੰਦਰ ਮਨੁੱਖਤਾ ਦੇ ਹੱਕ ‘ਚ ਜੰਗ ਬੰਦੀ ਕਰਨ ਦੀ ਮੰਗ ਕੀਤੀ ਹੈ।  ਯੁਕਰੇਨ ਦੇ ਪਰੋਸੀਕਿਉਟਰ ਜੇਨਰਲ ਦਾ ਕਹਿਣਾ ਹੈ ਕੀ ਉਹਨਾਂ ਦਾ ਦਫਤਰ ਤਿੰਨ ਹਜਾਰ ਕਥਿਤ ਜੰਗੀ ਜੁਰਮ ਦੇ ਵਾਰੇ ਵਿੱਚ ਵੇਖ ਰਿਹਾ ਹੈ।
ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮੇਰ ਜੇਲਨੇਸਕੀ ਦਾ ਕਹਿਣਾ ਹੈ ਕੀ ਯੁਕਰੇਨੀ ਆਰਮੀ ਰਾਜਧਾਨੀ ਦੇ ਆਲੇ ਦੁਆਲੇ ਦੀ ਜਮੀਨ ਤੇ ਦੌਬਾਰਾ ਕਬਜਾ ਜਮਾ ਰਹੀ ਹੈ। ਬੀਤੇ ਕੱਲ ਸ਼ਹਿਰ ਮਾਰੀਉਪਲ ਵਿੱਚੋ ਕਾਰਾ ਦੇ ਜਰੀਏ 586 ਲੋਕ ਬਚਕੇ ਨਿੱਕਲਣ ਦੀਆ ਰਿਪੋਰਟਾ ਨੇ।ਮਾਰੀਉਪਲ ਦੇ ਮੇਅਰ ਦਾ ਕਹਿਣਾ ਹੇ ਕੇ ਜਦੋ ਦਾ ਸ਼ਹਿਰ ਉੱਤੇ ਰਸ਼ੀਅਨ ਫੌਜ ਵਲੋ ਹਮਲਾ ਕੀਤਾ ਗਿਆ ਉਸ ਸਮੇ ਤੋ ਲੇ ਕੇ ਹੁਣ ਤੱਕ ਪੰਜ ਹਜਾਰ ਲੋਕ ਮਾਰੇ ਜਾ ਚੁੱਕੇ ਨੇ ਜਿਹਨਾਂ ਅੰਦਰ 210 ਬੱਚੇ ਵੀ ਸ਼ਾਮਿਲ ਨੇ। ਮੇਅਰ ਦਾ ਕਹਿਣਾ ਹੈ ਕੀ ਸਾਨੂੰ ਸ਼ਹਿਰ ਨੂੰ ਪੂਰੀ ਤਰਾ ਖਾਲੀ ਕਰਵਾਉਣ ਦੀ ਜਰੂਰਤ ਹੇ ਕਿਉਕਿ ਹਜੇ ਵੀ ਸ਼ਹਿਰ ਅੰਦਰ ਇੱਕ ਲੱਖ ਸੱਠ ਹਜਾਰ ਨਾਗਰਿਕ ਫਸੇ ਹੋਏ ਨੇ ਜਿਹਨਾਂ ਨੂੰ ਅਤਿਅੰਤ ਮੁਸ਼ਕਿਲ ਹਲਾਤਾ ਦਾ ਸਾਹਮਣਾ ਹੈ। ਤੁਰਕੀ ਅੰਦਰ ਦੋਹਾ ਧਿਰਾ ਦੀ ਜੰਗਬੰਦੀ ਕਰ ਅਮਨ ਦੀ ਬਹਾਲੀ ਲਈ ਗੱਲਬਾਤ ਜਾਰੀ ਹੈ।

 

Total Views: 161 ,
Real Estate