ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਗੀਤ “ਖਤਰਾ ਸਿੱਖੀ ਨੂੰ” ਰਿਲੀਜ਼


ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ ਘੱਟ ਗਾਇਕ ਅਤੇ ਗੀਤਕਾਰ ਹਨ ਜਿੰਨ੍ਹਾਂ ਨੇ ਸੱਚ ਲਿਖਣ ਅਤੇ ਗਾਉਣ ਦਾ ਜੇਰਾ ਕੀਤਾ ਹੈ। ਇੰਨਾਂ ਵਿੱਚ ਇਕ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਸਦਾ ਗਾਇਕ, ਗੀਤਕਾਰ ਅਤੇ ਸੰਗੀਤਕਾਰ ਪੱਪੀ ਭਦੌੜ ਹੈ। ਜਿਸ ਨੇ ਸਿੱਖੀ ਦੇ ਭੇਸ ਵਿੱਚ, ਨਕਲੀ ਸਿੱਖਾਂ ਦੇ ਕਿਰਦਾਰ ਨੂੰ ਪ੍ਰਗਟਾਉਂਦਾ ਆਪਣਾ ਲਿਖਿਆ ਗੀਤ “ਖਤਰਾ ਸਿੱਖੀ ਨੂੰ” ਗਾਇਕੀ ਦੇ ਖੇਤਰ ਵਿੱਚ ਸਾਮਲ ਕੀਤਾ ਹੈ। ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿੱਚ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ਉੱਘੇ ਬਿਜ਼ਨਸਮੈਨ ਮਿੰਟੂ ਉੱਪਲੀ ਦੇ ਸਹਿਯੋਗ ਨਾਲ ਪੱਪੀ ਭਦੌੜ ਦੇ ਗੀਤ “ਖਤਰਾ ਸਿੱਖੀ ਨੂੰ” ਦਾ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਅਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦੀ ਸੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭ ਨੂੰ ਜੀ ਆਇਆ ਕਹਿਣ ਉਪਰੰਤ ਪੱਪੀ ਭਦੌੜ ਦੇ ਸੰਗੀਤਕ ਸਫਰ ਦੀ ਸਾਂਝ ਪਾਉਂਦੇ ਹੋਏ ਕੀਤੀ। ਇਸ ਉਪਰੰਤ ਪ੍ਰਮੁੱਖ ਬੁਲਾਰਿਆ ਵਿੱਚ ਸੰਤੋਖ ਮਿਨਹਾਸ, ਅਵਤਾਰ ਗੋਦਾਰਾ, ਸੁਰਜੀਤ ਜੰਡੂ, ਰਣਜੀਤ ਗਿੱਲ, ਕੁਲਵੰਤ ਧਾਲੀਆਂ ਆਦਿਕ ਨੇ ਹਾਜ਼ਰੀ ਭਰੀ। ਜਦ ਕਿ ਗਾਇਕ ਕਲਾਕਾਰਾਂ ਵਿੱਚ ਗਾਇਕ ਪੱਪੀ ਭਦੌੜ ਤੋਂ ਇਲਾਵਾ ਅਵਤਾਰ ਗਰੇਵਾਲ, ਗੌਗੀ ਸੰਧੂ ਅਤੇ ਬਹਾਦਰ ਸਿੱਧੂ ਆਦਿਕ ਨੇ ਹਾਜ਼ਰੀ ਭਰੀ।
ਇਸ ਸਮੇਂ ਗੀਤ ਰਿਲੀਜ਼ ਕਰਨ ਉਪਰੰਤ ਇਕ ਸਾਨਦਾਰ ਮਹਿਫਲ ਦਾ ਆਗਾਜ਼ ਕੀਤਾ ਗਿਆ। ਜਿੱਥੇ ਪੱਪੀ ਭਦੌੜ ਅਤੇ ਹੋਰ ਹਾਜ਼ਰੀਨ ਗਾਇਕਾ ਨੇ ਹਾਜ਼ਰੀਨ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਿਆ। ਇਸ ਸਮਾਗਮ ਵਿੱਚ ਫਰਿਜਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਭਾਗ ਲੈਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ।
ਅੰਤ ਚੰਗੀ ਮਿਆਰੀ ਗਾਇਕੀ ਨੂੰ ਸਿਜ਼ਦਾ ਕਰਦਾ ਇਹ ਪ੍ਰੋਗਰਾਮ ਰਾਤਰੀ ਦੇ ਖਾਣੇ ਨਾਲ ਯਾਦਗਾਰੀ ਹੋ ਨਿਬੜਿਆ।

Total Views: 84 ,
Real Estate