ਮਾਡਲਿੰਗ ਕਰਨ ਗਿਆ ਰਾਘਵ ਚੱਢਾ, ਵਿਰੋਧੀਆਂ ਨੇ ਘੇਰਿਆ

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਰਾਘਵ ਚੱਢਾ ਦੀ ਮਾਡਲਿੰਗ ਨਾਲ ਪੰਜਾਬ ਦੇ ਨੇਤਾ ਭੜਕ ਉਠੇ ਹਨ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਮਾਡਲਿੰਗ ਤੋਂ ਜ਼ਿਆਦਾ ਪੰਜਾਬ ਦੇ ਹਿੱਤ ਜ਼ਿਆਦਾ ਮਹੱਤਵਪੂਰਨ ਹਨ। ਰਾਘਵ ਚੱਢਾ ਹਾਲ ਹੀ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬਣੇ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਬਰਿੰਦਰ ਢਿੱਲੋਂ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਇਹ ਕੈਟਵਾਕ ਸਾਡੇ ਭੰਗੜਾ ਨੇਤਾ ਦੇ ਸਟੰਟ ਤੋਂ ਵੀ ਬੁਰੀ ਹੈ।
ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਸਨ। ਜਿਸ ਵਿਚ ਰੈਂਪ ‘ਤੇ ਵਾਕ ਕਰ ਰਹੇ ਹਨ। ਕਾਂਗਰਸ ਐੱਮਐੱਲਏ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਪੁੱਛਿਆ ਕਿ ਲੈਕਮੇ ਦੇ ਨਾਲ ਮਾਡਲਿੰਗ ਮਹੱਤਵਪੂਰਨ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰ ਸਰਕਾਰ ਨਿਯਮ ਲਾਗੂ ਕਰਨ ਤੇ ਚੱਢਾ ਨੂੰ ਘੇਰਿਆ ਹੈ ।

Total Views: 263 ,
Real Estate