ਇਕ ਹਫ਼ਤੇ ‘ਚ ਛੇਵੀਂ ਵਾਰ ਵਧਿਆ ਪੈਟਰੋਲ-ਡੀਜਲ

ਪਿਛਲੇ ਇੱਕ ਹਫ਼ਤੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 4 ਰੁਪਏ ਦਾ ਵਾਧਾ ਹੋਇਆ ਹੈ। ਇੱਕ ਹਫ਼ਤੇ ਪਹਿਲਾਂ ਕਰੀਬ 137 ਦਿਨ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 35 ਪੈਸੇ ਦਾ ਵਾਧਾ ਕੀਤਾ ਗਿਆ। ਹੁਣ ਇੱਕ ਹਫ਼ਤੇ ਵਿੱਚ ਛੇਵੀਂ ਵਾਰ ਵਾਧਾ ਹੋਇਆ ਹੈ।ਜਿਸ ਨਾਲ ਪਿਛਲੇ ਇੱਕ ਹਫ਼ਤੇ ਵਿੱਚ ਕੀਮਤਾਂ ਵਿੱਚ ਕੁੱਲ ਵਾਧਾ 4-4.10 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਰਾਜ ਦੇ ਈਂਧਨ ਰਿਟੇਲਰਾਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ ₹ 99.41 ਪ੍ਰਤੀ ਲੀਟਰ ਹੋਵੇਗੀ ਜੋ ਪਹਿਲਾਂ ₹ 99.11 ਸੀ ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ₹ 90.42 ਪ੍ਰਤੀ ਲੀਟਰ ਤੋਂ ਵੱਧ ਕੇ ₹ 90.77 ਹੋ ਗਈਆਂ ਹਨ। ਮੁੰਬਈ ਪੈਟਰੋਲ 114.19 ਰੁਪਏ ਅਤੇ ਡੀਜ਼ਲ 98.50 ਰੁਪਏ ਪ੍ਰਤੀ ਲੀਟਰ, ਚੇਨਈ ਪੈਟਰੋਲ 105.18 ਰੁਪਏ ਅਤੇ ਡੀਜ਼ਲ 95.33 ਰੁਪਏ ਪ੍ਰਤੀ ਲੀਟਰ , ਕੋਲਕਾਤਾ ਪੈਟਰੋਲ 108.85 ਰੁਪਏ ਅਤੇ ਡੀਜ਼ਲ 93.92 ਰੁਪਏ ਪ੍ਰਤੀ ਲੀਟਰ ho igaf hY .

Total Views: 287 ,
Real Estate