ਬਠਿੰਡਾ ਤੋਂ ਕੋਟਾ ਵਾਇਆ ਫਾਜ਼ਿਲਕਾ ਟਰੇਨ ਚਲਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 25 ਮਾਰਚ ( ਕੁਲਦੀਪ ਸਿੰਘ ਘੁਮਾਣ )-ਜ਼ਿਲਾ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਨਾਲ ਲੱਗਦੇ ਇਲਾਕਿਆਂ ਦੇ ਸੈਕੜੇ ਵਿਦਿਆਰਥੀ ਜੋ ਕੋਟਾਂ ਦੇ ਸਿੱਖਿਆ ਸੰਸਥਾ ਵਿਚ ਪੜਦੇ ਹਨ ਉਨ੍ਹਾਂ ਨੂੰ ਰੇਲ ਸਫ਼ਰ ਕਰਨ ਵਿਚ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਕਿਉਂਕਿ ਮੁਕਤਸਰ ਅਤੇ ਫਾਜ਼ਿਲਕਾ ਤੋਂ ਕੋਈ ਵੀ ਕੋਟਾ ਤੱਕ ਰੇਲ ਗੱਡੀ ਨਹੀਂ ਜਾਂਦੀ। ਲਿਹਾਜਾ ਵਿਦਿਆਰਥੀਆਂ ਦੀ ਸਹੂਲਤ ਲਈ ਬਠਿੰਡਾ/ ਫਿਰੋਜ਼ਪੁਰ ਤੋਂ  ਵਾਇਆ ਫਾਜ਼ਿਲਕਾ, ਅਬੋਹਰ, ਸ੍ਰੀ ਗੰਗਾਨਗਰ ਤੋਂ ਕੋਟਾ ਤੱਕ ਨਵੀਂ ਰੇਲ ਚਲਾਈ ਜਾਵੇ। ਨੈਸ਼ਨਲ ਕਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਵੱਲੋਂ ਰੇਲ ਮੰਤਰੀ ਭਾਰਤ ਸਰਕਾਰ, ਜਨਰਲ ਮੈਨੇਜਰ ਉਤਰੀ ਰੇਲਵੇ ਅਤੇ ਜਨਰਲ ਮੈਨੇਜਰ ਸੈਂਟਰਲ ਵੈਸਟਰਨ ਰੇਲਵੇ ਜੋਨ ਜਬਲਪੁਰ ਅਤੇ ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ/ ਅੰਬਾਲਾ/ ਕੋਟਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜ਼ਿਲਾ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸੈਂਕੜੇ ਵਿਦਿਆਰਥੀ ਜੋ ਕਿ ਪੜਣ ਲਈ ਕੋਟਾ ਜਾਂਦੇ ਹਨ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਜਾਂ ਬਠਿੰਡਾ ਤੋਂ ਵਾਇਆ ਫਾਜ਼ਿਲਕਾ, ਅਬੋਹਰ, ਸ੍ਰੀ ਗੰਗਾਨਗਰ, ਕੋਟਾ ਤੱਕ ਨਵੀਂ ਰੇਲ ਗੱਡੀ ਚਲਾਈ ਜਾਵੇ, ਤਾਂ ਕਿ ਵਿਦਿਆਰਥੀ ਅਸਾਨੀ ਨਾਲ ਆਪਣੀ ਸਿੱਖਿਆ ਸੰਸਥਾ ਵਿਚ ਪਹੁੰਚ ਸਕਣ।
Total Views: 86 ,
Real Estate