ਜੇ ਰੂਸ ਰਸਾਣਿਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਜਵਾਬ ਦੇਵੇਗਾ- ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸ਼ੁੱਕਰਵਾਰ ਨੂੰ ਪੋਲੈਂਡ-ਯੂਕਰੇਨ ਸਰਹੱਦ ‘ਤੇ ਯੂਕਰੇਨੀ ਸ਼ਰਨਾਰਥੀਆਂ ਨਾਲ ਮੁਲਾਕਾਤ ਕਰਨਗੇ। 20 ਲੱਖ ਤੋਂ ਵੱਧ ਯੂਕਰੇਨੀ ਲੋਕ ਪੋਲੈਂਡ ਵੱਲ ਹਿਜਰਤ ਕਰ ਗਏ ਹਨ। ਇਸੇ ਦੌਰਾਨ ਬਾਇਡਨ ਨੇ ਕਿਹਾ ਕਿ ਜੇ ਰੂਸ ਨੇ ਯੂਕਰੇਨ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਨਾਟੋ “ਜਵਾਬ” ਦੇਵੇਗਾ, ਪਰ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਕਿ ਕਿਵੇਂ। ਬ੍ਰਸਲਜ਼ ਵਿੱਚ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ 400 ਤੋਂ ਵੱਧ ਵਿਅਕਤੀਗਤ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ, ਜਿਸ ਵਿੱਚ ਰੂਸੀ ਡੂਮਾ ਦੇ 300 ਤੋਂ ਵੱਧ ਮੈਂਬਰ, ਅਮੀਰ ਵਰਗ ਅਤੇ ਕੰਪਨੀਆਂ ਸ਼ਾਮਿਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਰੂਸ ਰਸਾਣਿਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਜਵਾਬ ਦੇਵੇਗਾ, “ਪ੍ਰਤੀਕਿਰਿਆ ਦਾ ਤਰੀਕਾ, ਉਸ ਵੱਲੋਂ ਕੀਤੀ ਗਈ ਕਾਰਵਾਈ ਦੇ ਮੁਤਾਬਕ ਹੋਵੇਗਾ।“ ਉਨ੍ਹਾਂ ਨੇ ਕਿਹਾ ਕਿ ਨਾਟੋ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਇੱਕਜੁਟਤਾ ਨਹੀਂ ਦੇਖੀ ਗਈ ਅਤੇ ਇਹ ਪੁਤਿਨ ਦੀ ਸੋਚ ਤੇ ਉਮੀਦ ਤੋਂ ਬਿਲਕੁਲ ਉਲਟ ਹੈ।

Total Views: 252 ,
Real Estate