ਦਵਿੰਦਰ ਸਿੰਘ ਸੋਮਲ
ਰਸ਼ੀਆ ਵਲੋ ਯੁਕਰੇਨ ਉੱਤੇ ਕੀਤਾ ਹਮਲਾ ਅੱਜ 16ਵੇ ਦਿਨ ‘ਚ ਆ ਪੁੱਜਾ ਹੈ।ਤਾਜੀਆ ਮੀਡੀਆ ਰਿਪੋਰਟਾ ਅਨੁਸਾਰ ਰਸ਼ੀਆ ਵਲੋ ਗਵਾਂਢੀ ਯੁਕਰੇਨ ਤੇ ਕੀਤੇ ਹਮਲੇ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਕਈ ਸ਼ਹਿਰਾ ਤੇ ਹਮਲਾ ਜਦੋ ਦੀ ਜੰਗ ਸ਼ੁਰੂ ਹੋਈ ਪਹਿਲੀ ਵਾਰ ਹੋਇਆ ਹੈ।
ਬੀਤੇ ਚੌਵੀ ਘੰਟਿਆ ਦੌਰਾਨ ਰਸ਼ੀਆ ਨੇ ਕਿਹਾ ਕੇ ਉਹ ਹਰ ਰੋਜ ਮੋਸਕੋ ਟਾਇਮ ਸੁਬਾਹ ਦੱਸ ਵਜੇ ਤੋ Humanitarian corridor ਮੁਨਿਖਤਾਵਾਦੀ ਲਾਂਘਾ ਖੋਲਿਆ ਕਰਨਗੇ ਤਾਂ ਜੋ ਯੁਕਰੇਨ ਦੇ ਕੁਝ ਸ਼ਹਿਰਾ ਵਿੱਚੋ ਆਮ ਨਾਗਰਿਕ (civilians)ਬਾਹਰ ਨਿੱਕਲ ਸਕਣ।
ਯੁਕਰੇਨ ਦੇ ਦੱਸਣ ਮੁਤਾਬਿਕ ਜੰਗ ਨਾਲ ਪ੍ਰਭਾਵਿਤ ਖੇਤਰ ਸੂਮੀ ਅਤੇ ਕੀਅਵ ਵਿੱਚੋ ਬੀਤੇ ਅਠਤਾਲੀ ਘੰਟਿਆ ਦੌਰਾਨ ਅੱਸੀ ਹਜ਼ਾਰ ਲੋਕ ਨਿੱਕਲ ਚੁੱਕੇ ਨੇ।
ਰੈਡ ਕਰੋਸ ਦੀ ਅੰਤਰਰਾਸ਼ਟਰੀ ਕਮੇਟੀ ਦਾ ਕਹਿਣਾ ਹੈ ਕੀ ਸ਼ਹਿਰ ਮਾਰੀਉਪੋਲ ਅੰਦਰ ਖਾਣ ਪੀਣ ਦੇ ਸਮਾਨ ਦੀ ਘਾਟ ਹੋਣ ਕਾਰਣ ਲੋਕ ਫੂਡ ਲਈ ਇੱਕ ਦੂਸਰੇ ਤੇ ਹਮਲੇ ਕਰ ਰਹੇ ਨੇ ।
ਯੁਕਰੇਨ ਦੇ ਅਧਿਕਾਰੀਆ ਨੇ ਕਿਹਾ ਹੈ ਕੀ ਮੁੱਲਖ ਦੇ ਦੱਖਣੀ ਬੰਦਰਗਾਹ ਵਾਲੇ ਸ਼ਹਿਰ ਦੀਆ ਗਲੀਆ ਵਿੱਚੋ ਪਿਛਲੇ ਕੁਝ ਦਿਨਾ ਦਰਮਿਆਨ 1207 ਲਾਸ਼ਾ ਇਕੱਠੀਆ ਕੀਤੀਆ ਗਈਆ ਨੇ ਜਦਕਿ ਬੀਤੇ ਕੱਲ ਬੱਚਿਆ ਦੇ ਹਸਪਤਾਲ ਉੱਤੇ ਹੋਏ ਹਮਲੇ ਕਾਰਣ ਤਿੰਨ ਲੋਕਾ ਦੀ ਮੌਤ ਹੋ ਗਈ।
ਯੂਕੇ ਪ੍ਰਧਾਨਮੰਤਰੀ ਨੇ ਕਿਹਾ ਹੈ ਕੀ ਇਹ ਗੱਲ ਪੀੜਾ ਦਾਇਕ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ ਕੇ ਸਾਨੂੰ ਯੁਕਰੇਨ ਨੂੰ “ਨੋ ਫਲਾਈ ਜੋਨ” ਵਾਲੇ ਮਸਲੇ ਤੇ ਨਾਂਹ ਕਰਨੀ ਪੈ ਰਹੀ ਹੈ।
ਜਿਕਰਯੋਗ ਹੈ ਕੀ ਯੁਕਰੇਨ ਵਲੋ ਲਗਾਤਾਰ ਇਹ ਮੰਗ ਹੋ ਰਹੀ ਹੈ ਕੇ ਉੱਥੇ ਨੋ ਫਲਾਈ ਜੋਨ ਸਥਾਪਿਤ ਕੀਤਾ ਜਾਵੇ।
ਯੂਕੇ ਯੂਐਸ ਅਤੇ ਨੈਟੋ ਵਲੋ ਇਸ ਮੰਗ ਨੂੰ ਠੁਕਰਾਇਆ ਗਿਆ ਹੈ ਕਿਉਕਿ ਇਹਨਾਂ ਦਾ ਕਹਿਣਾ ਹੈ ਕੀ ਇਸ ਤਰਾ ਨੈਟੋ ਫੋਰਸਸ ਨੂੰ ਕਿਸੇ ਵੀ ਰਸ਼ੀਅਨ ਜਹਾਜ ਨੂੰ ਹਮਲਾ ਕਰ ਗਿਰਾਉਣਾ ਪਵੇਗਾ ਜਿਸ ਨਾਲ ਕੇ ਸਿੱਧੀ ਸਿੱਧੀ ਆਲਮੀ ਜੰਗ ਹੋਣ ਦੀ ਸੰਭਾਵਨਾ ਬਣ ਜਾਵੇਗੀ।
ਯੁਕਰੇਨ ਦੇ ਰਾਸ਼ਟਰਪਤੀ ਵੋਲਦੀਮਰ ਜੇਲਨੇਸਕੀ ਨੂੰ ਡਰ ਹੈ ਰਸ਼ੀਆ ਵਲੋ ਉਹਨਾਂ ਉੱਪਰ ਕੈਮੀਕਲ ਹਮਲਾ ਕੀਤੇ ਜਾਣ ਦਾ।
ਰਾਸ਼ਟਰਪਤੀ ਜੇਲਨੇਸਕੀ ਦਾ ਕਹਿਣਾ ਹੈ ਕੇ ਕਿਉਕਿ ਰੂਸ ਵਲੋ ਯੁਕਰੇਨ ਉੱਪਰ ਕੈਮੀਕਲ ਹਥਿਆਰ ਬਣਾਉਣ ਦਾ ਇਲਜਾਮ ਲਾਇਆ ਗਿਆ ਹੈ ਅਤੇ ਸਾਨੂੰ ਇਸ ਗੱਲ ਤੇ ਪੂਰਾ ਯਕੀਨ ਹੈ ਕੇ ਜੋ ਰਸ਼ੀਆ ਪਹਿਲਾ ਦੂਜਿਆ ਤੇ ਇਲਜਾਮ ਲਗਾਉਦਾ ਹੈ ਅਸਲੀਅਤ ‘ਚ ਉਹ ਕੰਮ ਉਹ ਖੁਦ ਕਰਦਾ ਹੈ। ਜਿਕਰਯੋਗ ਹੈ ਕੀ ਰਸ਼ੀਆ ਵਲੋ ਯੁਕਰੇਨ ਉੱਪਰ ਕੈਮੀਕਲ ਹਥਿਆਰ ਬਣਾਉਣ ਦਾ ਇਲਜਾਮ ਲਗਾਇਆ ਗਿਆ ਜਿਸਨੂੰ ਕੇ ਰਾਸ਼ਟਰਪਤੀ ਜੇਲਨੇਸਕੀ ਵਲੋ ਪੂਰੀ ਤਰਾ ਨਕਾਰਿਆ ਗਿਆ ਹੈ।
ਯੂਕੇ ਵਲੋ ਰਸ਼ੀਅਨ ਪਾਰਲੀਮੈਟ ਦੇ ਹੇਠਲੇ ਸਦਨ ਡੂਮਾ ਦੇ 386 ਮੈਂਬਰਾ ਜਿਹਨਾਂ ਇਸ ਹਮਲੇ ਲਈ ਰਾਸ਼ਟਰਪਤੀ ਪੂਤਿਨ ਦਾ ਸਮੱਰਥਨ ਕੀਤਾ ਉਹਨਾਂ ਉੱਤੇ sanctions ਪਾਬੰਦੀਆ ਲਾਈਆ ਗਈਆ ਨੇ।
ਰਸ਼ੀਆ ਯੁਕਰੇਨ ਜੰਗ ਸੋਲਵੇ ਦਿਨ ‘ਚ
Total Views: 327 ,
Real Estate



















