ਫਿ਼ਰਦੌਸ ਖ਼ਾਤੂਨ
ਗੱਲ 2015 ਦੀ ਹੈ । ਮੈਂ, ਮੇਰੀ ਬਾਜੀ ਅਤੇ ਕੁਝ ਸਹੇਲੀਆਂ ਨੇ ਤਹਿ ਕੀਤਾ ਕਿ ਮਹਿਲਾ ਦਿਵਸ ਸੈਲੀਬ੍ਰੇਟ ਕਰਨ ਇੰਡੀਆ ਗੇਟ ਚੱਲਦੇ ਹਾਂ। ਉੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਉਮੀਦ ਤੋਂ ਜਿ਼ਆਦਾ ਭੀੜ ਸੀ, ਅਸੀਂ 6-7 ਕੁੜੀਆਂ ਸਾਂ । ਕੁਝ ਦੇਰ ਚੱਲਦੇ ਹਾਂ। ਉੱਥੇ ਪਹੁੰਚਦੇ ਹੀ ਅਸੀਂ ਮਹਿਸੂਸ ਕੀਤਾ ਕਿ ਜਿੱਧਰ ਅਸੀਂ ਜਾਨੀਆਂ ਉਧਰ ਹੀ ਮੁੰਡਿਆਂ ਦਾ ਇੱਕ ਵੱਡਾ ਗਰੁੱਪ ਸਾਡੇ ਪਿੱਛੇ –ਪਿੱਛੇ ਕੈਮਰੇ ਲਈ ਮੰਡਰਾ ਰਿਹਾ ਸੀ ।
ਆਵਾਜ਼ ਆ ਰਹੀ ਸੀ ।
-ਲਾਲ ਵਾਲੀ ਤੇਰੀ ਭਾਬੀ ਆ, ਦੇਖਣਾ ਵੀ ਨਾ
-ਓਏ ਭਾਬੀ ਹੋਊਗੀ ਤੇਰੇ ਸਾਲੇ
-ਅਬੇ ਬਲੈਕ ਔਰੇਂਜ ਵਾਲੀ ਨੂੰ ਦੇਖਿਆ ਤਾਂ ਤੋੜ ਦੂੰਗਾ ਭੋ-ੜੀ ਦੇ
-ਨਾ ਓਏ ਜੀਂਸ ਵਾਲੀ ਬਹੁਤ ਮੋਟੀ ਹੈ ਪਰ ਫਲਨਵਾ ਦੇ ਵਾਸਤੇ ਠੀਕ ਹੀ ਹੈ।
ਉਹਨਾ ਦੀ ਭਾਸ਼ਾ ਤੋਂ ਲੱਗਦਾ ਸੀ ਉਹ ਐਨਆਰਸੀ ਦੇ ਇਲਾਕੇ ਵਿੱਚੋਂ ਦਿੱਲੀ ਘੁੰਮਣ ਆਏ ਹੋਣੇ । ਤਾਂ ਮੈਂ ਮਹਿਸੂਸ ਕੀਤਾ ਕਿ ਮੇਰੀ ਖੱਬੇ ਪਾਸੇ ਇੱਕ –ਡੇਢ ਮੀਟਰ ਦੀ ਦੂਰੀ ਤੇ ਇੱਕ ਕੈਮਰਾ ਤਿਆਰ ਕੀਤਾ ਜਾ ਰਿਹਾ ਸੀ , ਮੈਂ ਪਾਸਾ ਮੋੜ ਕੇ ਦੇਖਿਆ ਤਾਂ ਉਹ ਮੈਨੂੰ ਕੈਪਚਰ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ , ਝੱਟ ਹੀ ਮੈਂ ਉਹਦੇ ਵੱਲ ਨੂੰ ਅੱਗੇ ਵਧ ਗਈ ।
ਮੈ: ਓਏ ਸਾਡੀ ਫੋਟੋ ਲੈ ਰਿਹਾ ?
ਮੁੰਡੇ – ਨਾ ਜੀ ਨਾ ਅਸੀਂ ਤਾਂ ਆਪਣੀਆਂ ਹੀ ਲੈ ਰਹੇ ।
ਮੈਂ- ਓਏ ਲੈ ਰਿਹਾ ਤਾਂ ਢੰਗ ਨਾਲ ਲੈ ਨਾ, ਆ ਖਿੱਚ ਫੋਟੋ , ਆ ਕੌਣ ਕੌਣ ਫੋਟੋ ਖਿੱਚਣਾ ਚਾਹੁੰਦਾ ਕੀਹਦੀ ਕੀਹਦੀ ਖਿੱਚਣੀ ?
ਮੈਂ ਅੱਗੇ ਵੱਧ ਕੇ ਉਸ ਮੁੰਡੇ ਦੇ ਹੱਥ ‘ਚੋਂ ਕੈਮਰਾ ਖੋਹਣਾ ਚਾਹੁੰਦੀ ਸੀ ਪਰ ਸਾਡੇ ਮੁੰਡੇ ਪਿੱਛੇ ਹੱਟਦੇ ਜਾ ਰਹੇ ਸਨ।
ਮੁੰਡੇ- ਓਏ ਨਾ ਭੈਣ ਜੀ ਅਸੀਂ ਤੁਹਾਡੀ ਫੋਟੋ ਨਹੀਂ ਲੈਂਦੇ ਸੀ ।
ਕੋਈ ਕਹਿੰਦਾ ਸੀ ਅਰੇ ਮਾਫ਼ ਕਰਦੇ ਭੈਣ ਪਾਗਲ ਹੈ ਛੋਰਾ । ਨਾ ਮੈਡਮ ਭਗਵਾਨ ਕਸਮ ਤੁਹਾਡੀ ਨਾ ਲੈ ਰਹੇ ਸੀ । ਉਦੋਂ ਹੀ ਇੱਕ ਭੱਜਦੇ ਹੋਏ ਲੜਕੇ ਦੀ ਆਵਾਜ਼ ਆਈ ‘ਸਾਲਿਓ ਬੋਲਿਆ ਸੀ ਦਿੱਲੀ ਦੀਆਂ ਕੁੜੀਆਂ ਨਾਲ ਪੰਗੇ ਨਾਲ ਨਾ ਲਵੋਂ ‘
ਫਿਰ ਸਾਡੇ ਗਰੁੱਪ ਵਿੱਚੋਂ ਇੱਕ ਕੁੜੀ ਨੇ ਮੇਰਾ ਹੱਥ ਫੜ ਲਿਆ ਅਤੇ ਕਿਹਾ , ‘ ਜਾਣ ਦੇ ਫਿ਼ਰਦੌਸ ਕੁੱਤੇ ਹੈ ਸਾਰੇ। ਸਾਹਮਣੇ ਕਾਫੀ ਪੁਲੀਸ ਵਾਲੇ ਸੀ । ਮੈਂ ਕਿਹਾ ‘ ਹੁਣੇ ਸਬਕ ਸਿਖਾਉਂਦੀ ਹਾਂ ਇਹਨਾਂ ਨੂੰ , ਰੁਕੋ ਤੁਸੀ ਫਿਰ ਉਸ ਨੇ ਕਿਹਾ ‘ਛੱਡ ਯਾਰ ਆਪਾਂ ਵੁਮੈਨਜ਼ ਡੇ ਸੈਲੀਬ੍ਰੇਟ ਕਰਨ ਆਏ ਸੀ ਮੂਡ ਖਰਾਬ ਨਾ ਕਰੋ ਆਪਣਾ ।
ਉਦੋਂ ਤੱਕ ਸਾਰੇ ਦੇ ਸਾਰੇ ਮੁੰਡੇ ਭੱਜ ਕੇ ਭੀੜ ‘ਚ ਗੁੰਮ ਹੋ ਗਏ ਅਤੇ ਅਸੀਂ ਮਹਿਲਾ ਦਿਵਸ ਵਾਲੇ ਦਿਨ ਵੀ ਛਿੜ ਛਿੜਾ ਕੇ ਵਾਪਸ ਆ ਗਏ ।
ਮਹਿਲਾ ਦਿਵਸ ਵਾਲੇ ਦਿਨ ਅਸੀਂ ਛਿੜ –ਛਿੜਾ ਕੇ ਵਾਪਸ ਮੁੜੀਆਂ
Total Views: 343 ,
Real Estate



















