ਦੁਨੀਆ ਭਰ ‘ਚ ਯੂਕਰੇਨ ਦੇ ਸਮਰਥਨ ਵਿੱਚ ਹੋ ਰਹੀਆਂ ਰੈਲੀਆਂ : (ਤਸਵੀਰਾਂ)

ਯੂਕਰੇਨ ਅਤੇ ਉਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਮਰਥਨ ਵਿੱਚ ਕਈ ਦੇਸ਼ਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਜੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਉੱਪਰ ਯੂਕਰੇਨ ਨੂੰ ‘ਨੋ ਫਲਾਈ ਜ਼ੋਨ’ ਨਾ ਬਣਾਉਣ ਕਾਰਨ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਨੇ ਕਿਹਾ, “ਨਾਟੋ ਦੀ ਅੱਜ ਦੀ ਬੈਠਕ, ਇੱਕ ਕਮਜ਼ੋਰ ਬੈਠਕ ਸੀ। ਅੱਜ ਤੋਂ ਬਾਅਦ ਜਿੰਨੇ ਲੋਕ ਮਰਨਗੇ, ਤੁਹਾਡੀ ਕਮਜ਼ੋਰੀ ਕਰ ਕੇ ਮਰਨਗੇ।” ਜੇਲੇਂਸਕੀ ਦੇ ਬਿਆਨ ਤੋਂ ਪਹਿਲਾਂ ਬਰੱਸਲਜ਼ ਵਿੱਚ ਨਾਟੋ ਮੁਖੀ ਯੇਨਸ ਸਟੋਲਟੇਨਬਰਗ ਨੇ ਆਖਿਆ ਸੀ ਕਿ ਯੂਕਰੇਨ ਵਿੱਚ ‘ਨੋ ਫਲਾਈ ਜ਼ੋਨ’ ਨਹੀਂ ਹੋਵੇਗਾ। ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਨੋ ਫਲਾਈ ਜ਼ੋਨ ਬਣਨ ਨਾਲ ਰੂਸੀ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਉਪਰ ਹਮਲਾ ਕਰ ਸਕਦੇ ਹਨ ਅਤੇ ਇਸ ਨਾਲ ਯੁੱਧ ਹੋਰ ਭਿਆਨਕ ਹੋ ਸਕਦਾ ਹੈ। ਯੂਰਪ ਵਿੱਚ ਰੂਸ ਦੇ ਹਮਲੇ ਦਾ ਵਿਰੋਧ ਕਰ ਰਹੇ ਲੋਕਾਂ ਬਾਰੇ ਉਨ੍ਹਾਂ ਨੇ ਆਖਿਆ ਕਿ ਜੇਕਰ ਯੂਕਰੇਨ ਨਾ ਬਚਿਆ ਤਾਂ ਯੂਰੋਪ ਵੀ ਨਹੀਂ ਬਚੇਗਾ।

Total Views: 279 ,
Real Estate