ਯੁਕਰੇਨੀ ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਕੀ ਰਾਤ ਤਵਾਰੀਖ ਦਾ ਰੁੱਖ ਬਦਲ ਸਕਦਾ ਸੀ

ਦਵਿੰਦਰ ਸਿੰਘ ਸੋਮਲ 
ਰਸ਼ੀਆ ਦੇ ਗਵਾਂਢੀ ਯੁਕਰੇਨ ਤੇ ਕੀਤੇ ਹਮਲੇ ਨੂੰ ਅੱਜ ਨੌਵਾ ਦਿਨ ਹੋ ਗਿਆ ਹੈ ਅਤੇ ਲੜਾਈ ਹਜੇ ਵੀ ਲਗਾਤਾਰਤਾ ਨਾਲ ਜਾਰੀ ਹੈ।
ਹਾਲਾਕਿ ਯੁਕਰੇਨ ਵਲੋ ਵਾਰ-੨ ਇਸ ਦਾਅਵੇ ਦੀ ਤਰਦੀਦ ਹੋ ਰਹੀ ਏ ਪਰ ਰਸ਼ੀਆ ਦਾ ਦਾਅਵਾ ਹੈ ਕੀ ਉਸਨੇ ਖੇਰਸਨ ਸ਼ਹਿਰ ਨੂੰ ਪੂਰੀ ਤਰਾ ਕਾਬੂ ਵਿੱਚ ਕਰ ਲਿਆ ਹੈ।ਖੇਰਸਨ ਤੋ ਘੰਟੇ ਕੇ ਦੀ ਦੂਰੀ ਤੇ ਪੈਦੇ ਮਈਕਲੇਵ ਜਿਸ ਦੀ ਜੰਨਸੰਖਿਆ ਕੋਈ ਪੰਜ ਲੱਖ ਦੇ ਕਰੀਬ ਦੱਸੀ ਜਾਂਦੀ ਹੈ ਉੱਥੋ ਦੇ ਮੇਅਰ ਦਾ ਕਹਿਣਾ ਹੈ ਕੀ ਰਸ਼ੀਅਨ ਫੌਜੀ ਮਈਕਲੇਵ ਅੰਦਰ ਦਾਖਿਲ ਹੋ ਰਹੇ ਨੇ ਅਤੇ ਨਾਲ ਹੀ ਪੋਰਟ ਸਿਟੀ ਮਾਰੀਉਪੋਲ ਉੱਤੇ ਵੀ ਲਗਾਤਾਰ ਹਮਲਾ ਹੋ ਰਿਹਾ ਐਸੀਆ ਰਿਪੋਰਟਾ ਨੇ।
ਯੁਕਰੇਨ ਦਾ ਕਹਿਣਾ ਹੈ ਕੀ ਰਸ਼ੀਆ ਨੇ ਯੁਕਰੇਨ ‘ਚ ਸਥਿਤ ਯੂਰਪ ਦੇ ਸਬਤੋ ਵੱਡੇ ਨਿਊਕਲੂਅਰ ਪਾਵਰ ਪਲਾਂਟ ਉੱਤੇ ਕਬਜਾ ਕਰ ਲਿਆ ਹੈ।
Zaporizhzhia ਪਲਾਂਟ ਅੰਦਰ ਹਮਲੇ ਕਾਰਣ ਅੱਗ ਲੱਗ ਗਈ ਸੀ ਜਿਸਤੇ ਅਧਿਕਾਰੀਆ ਦੇ ਦੱਸਣ ਮੁਤਾਬਿਕ ਕਾਬੂ ਪਾ ਲਿਆ ਗਿਆ ਹੈ।ਯੁਕਰੇਨ ਦੇ ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਕੀ ਬੀਤੀ ਰਾਤ ਸਾਡਾ ਬਚਾ ਹੋ ਗਿਆ ਨਹੀ ਤਾਂ ਇਤਹਾਸ ਦਾ ਰੁੱਖ ਬਦਲ ਸਕਦਾ ਸੀ।
ਉਹਨਾਂ ਦਾ ਇਸ਼ਾਰਾ ਜੈਪੋਰਜੀਆ ਨਿਊਕਲੀਅਰ ਪਲਾਂਟ ਉੱਤੇ ਹਮਲੇ ਵੱਲ ਸੀ। ਪੱਛਮੀ ਤਾਕਤਾ ਨੇ ਵੀ ਰਸ਼ੀਆ ਦੇ ਇਸ ਹਮਲੇ ਦੀ ਨਿੰਦਾ ਕਰਦਿਆ ਇਸਨੂੰ ਇੱਕ ਭਿਆਨਕ ਤੇ ਲਾਪਰਵਾਹ ਕਾਰਾ ਦੱਸਿਆ।
ਯੂਕੇ ਪ੍ਰਧਾਨਮੰਤਰੀ ਬੌਰਿਸ ਜੋਨਸਨ ਨੇ ਇਸਦੀ ਜਾਣਕਾਰੀ ਲਈ ਰਾਸ਼ਟਰਪਤੀ ਜੇਲਨੇਸਕੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।
ਬਰਤਾਨਵੀ ਵਿਦੇਸ਼ ਸਕੱਤਰ ਲਿਜ ਟਰੱਸ ਨੇ ਆਪਣੇ ਟਵੀਟ ‘ਚ ਲਿਖਿਆ ਕੇ ਜੈਪੋਰਜੀਆ ਨਿਊਕਲੀਅਰ ਪਲਾਂਟ ਉੱਤੇ ਇਹ ਲਾਰਪਵਾਹੀ ਵਾਲਾ ਹਮਲਾ ਬਹੁਤ ਚਿੰਤਾ ਵਾਲਾ ਹੈ।
ਅਸੀ ਰਾਹਤ ਮਹਿਸੂਸ ਕੀਤੀ ਹੈ ਇਹ ਜਾਣ ਕੇ ਅੱਗ ਬੁਝਾ ਲਈ ਗਈ ਹੈ।ਅਸੀ ਯੂਐਨ ਸੁਰੱਖਿਆ ਕੌਸਲ ਦੇ ਇੱਕ ਹੰਗਾਮੀ ਸੇਸ਼ਨ ਦੀ ਮੰਗ ਕਰ ਰਹੇ ਹਾਂ ਅਤੇ ਹਰ ਸਿਆਸੀ ਅਤੇ ਕਾਨੂੰਨੀ ਹੀਲਾ ਵਰਤਾਗੇ ਇਸ ਮੁੱਦੇ ਨੂੰ ਉਠਾਉਣ ਲਈ।

 

Total Views: 368 ,
Real Estate