ਫਰਾਂਸੀ ਰਾਸ਼ਟਰਪਤੀ ਨੇ ਪੂਤਿਨ ਨੂੰ ਫੋਨ ਤੇ ਕਿਹਾ “ਉਹ ਯੂਕਰੇਨ ਵਿੱਚ ਵੱਡੀ ਗ਼ਲਤੀ ਕਰ ਰਿਹੈ”

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣੀ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਉਹ ਯੂਕਰੇਨ ਵਿੱਚ ‘ਵੱਡੀ ਗ਼ਲਤੀ’ ਕਰ ਰਿਹੈ। ਫਰਾਂਸੀਸੀ ਸਦਰ ਨੇ ਪੂਤਿਨ ਨਾਲ ਫੋਨ ’ਤੇ ਡੇਢ ਘੰਟੇ ਦੇ ਕਰੀਬ ਕੀਤੀ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਕਿ ਇਹ ਜੰਗ ਰੂਸ ਨੂੰ ਲੰਮੇ ਸਮੇਂ ਤੱਕ ਮਹਿੰਗੀ ਪਏਗੀ। ਇਸ ਪੂਰੀ ਗੱਲਬਾਤ ਤੋਂ ਜਾਣੂ ਮੈਕਰੌਂ ਦੇ ਸਲਾਹਕਾਰ ਨੇ ਕਿਹਾ ਕਿ ਪੂਤਿਨ ਨੇ ਯੂਕਰੇਨ ਨੂੰ ‘ਨਾਜ਼ੀਵਾਦ ਤੋਂ ਮੁਕਤ’ ਕਰਨ ਦੇ ਆਪਣੇ ਆਸ਼ੇ ਨੂੰ ਦੁਹਰਾਇਆ। ਅਧਿਕਾਰੀ ਮੁਤਾਬਕ ਮੈਕਰੌਂ ਨੇ ਪੂਤਿਨ ਨੂੰ ਕਿਹਾ, ‘‘ਤੁਸੀਂ ਖ਼ੁਦ ਨਾਲ ਝੂਠ ਬੋਲ ਰਹੇ ਹੋ। ਇਹ ਤੁਹਾਡੇ ਮੁਲਕ ਨੂੰ ਖਾਸਾ ਮਹਿੰਗਾ ਪਏਗਾ। ਤੁਹਾਡਾ ਮੁਲਕ ਪਾਬੰਦੀਆਂ ਕਰਕੇ ਨਾ ਸਿਰਫ਼ ਇਕੱਲਾ ਪੈ ਜਾਏਗਾ ਬਲਕਿ ਹੋਰ ਕਮਜ਼ੋਰ ਹੋਵੇਗਾ।’’

Total Views: 147 ,
Real Estate