ਦਿੱਲੀ-ਫਾਜਿਲਕਾ ਬੰਦ ਪਈ ਰੇਲਗੱਡੀ, ਇੰਟਰਸਿਟੀ ਐਕਸਪ੍ਰੈਸ ਨੰਬਰ 14507-14508 ਮੁੜ ਤੋਂ ਸ਼ੁਰੂ

ਸ੍ਰੀ ਮੁਕਤਸਰ ਸਾਹਿਬ 3 ਮਾਰਚ ( ਕੁਲਦੀਪ ਸਿੰਘ ਘੁਮਾਣ )   ਦਿੱਲੀ-ਫਾਜਿਲਕਾ , ਬੰਦ ਪਈ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ 1 ਮਾਰਚ 2022 ਤੋਂ ਮੁੜ ਸ਼ੁਰੂ ਹੋ ਗਈ ਹੈ। ਪੁਰਾਣੀ ਦਿੱਲੀ ਟ੍ਰੇਨ ਨੰਬਰ:14507 ਫਾਜਿਲਕਾ ਲਈ ਦੁਪਹਿਰ 1:05 ਤੇ ਚੱਲ ਕੇ ਫਾਜਿਲਕਾ ਰਾਤ 23:45 ਵਜੇ ਪੁੱਜੇਗੀ ਅਤੇ ਫਾਜਿਲਕਾ ਤੋਂ ਟ੍ਰੇਨ ਨੰਬਰ:14508 ਸਵੇਰੇ 2:05 ਮਿੰਟ ਤੇ ਚੱਲ ਕੇ ਦੁਪਹਿਰ 12:45 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪੁੱਜੇਗੀ। ਇਸ ਰੇਲਗੱਡੀ ਲਈ ਰਿਜਰਵੇਸ਼ਨ ਤੋਂ ਇਲਾਵਾ ਜਨਰਲ ਟਿਕਟਾਂ ਵੀ ਮਿਲਣਗੀਆਂ।
ਸ੍ਰੀ ਮੁਕਤਸਰ ਸਾਹਿਬ ਤੋ ਚੰਡੀਗੜ੍ਹ ਜਾਣ ਵਾਲੇ ਮੁਸਾਫਿਰ ਰਾਜਪੁਰੇ ਤੱਕ , ਇਸ  ਰੇਲਗੱਡੀ ਰਾਹੀਂ ਸਫ਼ਰ ਕਰਦੇ ਹਨ । ਇਸ ਤੋਂ ਇਲਾਵਾ ਹਰਿਆਣਾ ਦੇ ਕਈ ਵੱਡੇ ਸ਼ਹਿਰਾਂ ਤੱਕ ਪਹੁੰਚਣ ਲਈ ਵੱਡੀ ਗਿਣਤੀ ਵਿਚ ਮੁਸਾਫਰ ਇਸ ਰੇਲਗੱਡੀ ਰਾਹੀਂ ਸਫ਼ਰ  ਕਰਦੇ ਹਨ। ਨੈਸ਼ਨਲ ਕੰਜਿਉਮਰ ਅਵੇਅਰਨੈਸ ਗੁਰੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਕੁਮਾਰ ਚਗਤੀ , ਕਾਲਾ ਸਿੰਘ ਬੇਦੀ ਅਤੇ ਸ਼ਾਮ ਲਾਲ ਛਾਬੜਾ ਲੱਖੇਵਾਲੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਜਨਰਲ ਮੈਨੇਜਰ (ਜੋਨਲ ) ਉਤਰੀ ਰੇਲਵੇ ਨਵੀਂ ਦਿੱਲੀ ਅਤੇ ਸੀਮਾ ਸ਼ਰਮਾ , ਮੰਡਲ ਰੇਲਵੇ ਮੈਨੇਜਰ, ਉੱਤਰੀ ਰੇਲਵੇ, ਫਿਰੋਜ਼ਪੁਰ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਬਠਿੰਡਾ-ਕੋਟਕਪੂਰਾ-ਫਾਜਿਲਕਾ ਰੇਲ ਸੈਕਸ਼ਨ ਤੇ ਬੰਦ ਪਈਆਂ ਡੀ.ਯੂ.ਐਮ ਮੁਸਾਫਰ ਗੱਡੀਆਂ ਨੂੰ ਵੀ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਇਸ ਤੋਂ ਇਲਾਵਾ ਫਿਰੋਜ਼ਪੁਰ-ਕੋਟਕਪੂਰਾ-ਫਾਜਿਲਕਾ-ਅਬੋਹਰ-ਸ੍ਰੀ ਗੰਗਾਨਗਰ ਤੱਕ ਸਵਾਰੀ ਗੱਡੀ ਚਲਾਈ ਜਾਵੇ।

Total Views: 72 ,
Real Estate