ਯੂਕਰੇਨ ਦਾ ਦਾਅਵਾ-5700 ਰੂਸੀ ਫੌਜੀਆਂ ਦੀ ਮੌਤ

ਯੂਕਰੇਨੀ ਫ਼ੌਜ ਦੇ ਦਾਅਵੇ ਅਨੁਸਾਰ ਰੂਸ ਦੇ 198 ਟੈਂਕ,29 ਲੜਾਕੂ ਜਹਾਜ਼ ਅਤੇ 29 ਹੈਲੀਕਾਪਟਰ ਤਬਾਹ ਹੋਏ
ਯੂਕਰੇਨੀ ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਯੁੱਧ ਦੇ ਪਹਿਲੇ ਪੰਜ ਦਿਨਾਂ ਵਿੱਚ 5710 ਰੂਸੀ ਫੌਜੀਆਂ ਦੀ ਮੌਤ ਹੋਈ ਹੈ।ਫੇਸਬੁੱਕ ਉੱਪਰ ਜਾਰੀ ਕੀਤੀ ਇਕ ਵੀਡੀਓ ਵਿੱਚ ਆਖਿਆ ਗਿਆ ਹੈ ਕਿ 200 ਇਸ ਤੋਂ ਵੱਧ ਰੂਸੀ ਫ਼ੌਜੀਆਂ ਨੂੰ ਯੂਕਰੇਨੀ ਫੌਜ ਨੇ ਬੰਦੀ ਵੀ ਬਣਾਇਆ ਹੈ।ਬੀਬੀਸੀ ਵੱਲੋਂ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਯੂਕੇ ਦੇ ਰੱਖਿਆ ਮੰਤਰਾਲੇ ਦਾ ਮੰਨਣਾ ਹੈ ਕਿ ਇਸ ਜੰਗ ਦੌਰਾਨ ਰੂਸ ਦੀਆਂ ਫ਼ੌਜਾਂ ਦਾ ਵੱਡਾ ਨੁਕਸਾਨ ਹੋਇਆ ਹੈ।ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤਕ ਰੂਸ ਦੇ 198 ਟੈਂਕ,29 ਲੜਾਕੂ ਜਹਾਜ਼ ਅਤੇ 29 ਹੈਲੀਕਾਪਟਰ ਤਬਾਹ ਹੋਏ ਹਨ।
Total Views: 560 ,
Real Estate